ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਅੱਜ ਦੇਰ ਸ਼ਾਮ ਫਿਲੌਰ ਵਿਖੇ ਅਕਾਲੀ ਦਲ ਤੇ ਭਾਜਪਾ ਵਲੋਂ ਇਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿਚ ਡਾ. ਅਟਵਾਲ ਸਮੇਤ ਵਿਧਾਇਕ ਬਲਦੇਵ ਸਿੰਘ ਖਹਿਰਾ,ਅਮਰਜੀਤ ਸਿੰਘ ਅਮਰੀ, ਮੀਨੂ ਅਟਵਾਲ,ਬਿਟੂ ਸ਼ਾਹ,ਸ਼ਾਮ ਲਾਲ ਜੋਸ਼ੀ, ਥਾਪਰ, ਸੋਢੀ , ਐਡਵੋਕੇਟ ਰਾਕੇਸ਼ , ਹੈਪੀ, ਬਿਟੂ ਅਡਵਾਨੀ ਸਮੇਤ ਕਈ ਆਗੂ ਤੇ ਵਰਕਰ ਹਾਜਰ ਹੋਏ। ਇਸ ਮੌਕੇ ਚੋਣਾਵੀ ਰਣਨੀਤੀਆਂ ‘ਤੇ ਡੁੰਘਾਈ ਨਾਲ ਵਿਚਾਰ ਚਰਚਾ ਕਰਕੇ ਡਾ. ਅਟਵਾਲ ਦੀ ਚੋਣ ਮੁਹਿੰਮ ਨੂੰ ਵੱਧ ਤੋਂ ਵੱਧ ਮਜ਼ਬੂਤ ਕਰਨ ਦਾ ਐਲਾਨ ਕੀਤਾ ਗਿਆ।
ਮਹਿਲਾ ਮੰਡਲ ਵਲੋਂ ਘਰ-ਘਰ ਤਕ ਪੁਜਕੇ ਚੋਣ ਪ੍ਰਚਾਰ
ਮਹਿਲਾ ਮੰਡਲ ਵਲੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਘਰ-ਘਰ ਤਕ ਪਹੁੰਚ ਕਰਕੇ ਪ੍ਰਚਾਰ ਕਰਨ ਅਤੇ ਡਾ. ਅਟਵਾਲ ਦੀਆਂ ਖਾਸੀਅਤਾਂ ਬਿਆਨ ਕਰਕੇ ਉਨ•ਾ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਨ ਦਾ ਕਾਰਜ ਲਗਾਤਾਰ ਜਾਰੀ ਹੈ।
ਅੱਜ ਸ਼ਾਮ ਵੀ ਮਹਿਲਾ ਮੋਰਚਾ ਦੀ ਜਿਲ•ਾ ਪ੍ਰਧਾਨ ਸੀਮਾ ਸਾਹਨੀ,ਕੌਂਸਲਰ ਤਮਨਪ੍ਰੀਤ , ਮਨਦੀਪ ਕੌਰ ਅਟਵਾਲ, ਮਨਜੀਤ ਕੌਰ, ਪਲਵੀ ਵਰਮਾ, ਪਰਮਜੀਤ ਕਾਹਲੋਂ, ਕੁਲਜੀਤ ਕੌਰ, ਪਰਦੀਪ ਕੌਰ, ਨੀਨਾ ਭੰਡਾਰੀ, ਨੀਰਜ ਜੱਸਲ, ਸਾਹਿਬ ਸਿੰਘ, ਅਲਕਾ ਬਾਵਾ ਆਦਿ ਆਗੂਆਂ ਨੇ ਵਾਰਡ 80 ਵਿਚ ਵੋਟਰਾਂ ਦੇ ਘਰ-ਘਰ ਤਕ ਪੁਜਕੇ ਅਕਾਲੀ ਦਲ—ਭਾਜਪਾ ਦੀਆਂ ਨੀਤੀਆਂ ‘ਤੇ ਚਾਨਣਾ ਪਾਇਆ।