You are currently viewing ਪਿੰਡ ਲੱਲੀਆਂ ਤੇ ਕੰਗ ਜਗੀਰ ‘ਚ ਜੈਕਾਰਿਆਂ ਨਾਲ ਹੋਇਆ ਡਾ. ਅਟਵਾਲ ਦਾ ਸਮਰਥਨ

ਪਿੰਡ ਲੱਲੀਆਂ ਤੇ ਕੰਗ ਜਗੀਰ ‘ਚ ਜੈਕਾਰਿਆਂ ਨਾਲ ਹੋਇਆ ਡਾ. ਅਟਵਾਲ ਦਾ ਸਮਰਥਨ

ਜਲੰਧਰ (ਅਮਨ ਬੱਗਾ): ਅਸੰਬਲੀ ਹਲਕਾ ਫਿਲੌਰ ਦੇ ਅੱਜ ਆਪਣੇ ਸਫਲ ਦੌਰੇ ਦੌਰਾਨ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ.ਚਰਨਜੀਤ ਸਿੰਘ ਅਟਵਾਲ ਦਾ ਪਿੰਡ ਲੱਲੀਆਂ ਅਤੇ ਕੰਗ ਜਗੀਰ ਵਿਖੇ ਵੀ ਹਿਮਾਇਤੀਆਂ ਤੇ ਹਿਤੈਸ਼ੀਆਂ ਵਲੋਂ ਭਰਵੇਂ ਇਕੱਠ ਕਰਕੇ ਜਿਥੇ ਨਿੱਘਾ ਸਵਾਗਤ ਕੀਤਾ ਗਿਆ ਉਥੇ ਭਰਪੂਰ ਸਮਰਥਨ ਦੇਣ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਡਾ. ਚਰਨਜੀਤ ਸਿੰਘ ਅਟਵਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹਕੂਮਤ ਹਾਸਲ ਕਰਨ ਲਈ ਅਕਸਰ ਚੇਹਰਾ ਬਦਲਦੇ ਰਹਿਣ ਵਾਲੇ ਕਾਂਗਰਸੀਆਂ ਨੂੰ ਹੁਣ ਵੋਟਰ ਜਾਂਣ ਚੁਕੇ ਹਨ ਅਤੇ ਕਾਂਗਰਸੀਆਂ ਦੀਆਂ ਮਨਘੜਤ ਸਕੀਮਾ ਦਾ ਪਰਦਾਫਾਸ਼ ਕਰ ਰਹੇ ਹਨ।

ਇਸ ਮੌਕੇ ਬਲਦੇਵ ਸਿੰਘ ਖਹਿਰਾ ਹਲਕਾ ਵਿਧਾਇਕ, ਅਮਰਜੀਤ ਸਿੰਘ ਅਮਰੀ ਸੀਨੀਅਰ ਭਾਜਪਾ ਆਗੂ, ਜਥੇ. ਹਰਜਿੰਦਰ ਸਿੰਘ, ਬਲਵੀਰ ਸਿੰਘ, ਗੁਰਨਾਮ ਸਿੰਘ, ਜਸਵੀਰ ਸਿੰਘ, ਜਗਜੀਤ ਸਿੰੰਘ, ਮੱਖਣ ਸਿੰਘ ਦੋਸਾਂਝ, ਰਾਜੀਵ, ਜਗਜੀਤ ਸਿੰਘ, ਬਲਵਿੰਦਰ ਸਿੰਘ, ਸੁੱਖਵੀਰ ਸਿੰਘ ਤੇ ਹੋਰ ਆਗੂਆਂ ਨੇ ਡਾ. ਅਟਵਾਲ ਦੀ ਗੱਲ ‘ਤੇ ਫੁੱਲ ਚੜਾਉਂਦੇ ਹੋਏ ਉਨਾਂ ਨੂੰ ਯਥਾ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਤਾ।