ਜਲੰਧਰ: ਸ਼੍ਰੋਮਣੀ ਅਕਾਲੀ ਦਲ ਵੱਲੋਂ ਨਗਰ ਨਿਗਮ ਚੋਣਾਂ ਦੇ ਮੱਦੇ ਨਜ਼ਰ ਜਲੰਧਰ ਸੀਟ ਤੋਂ 29 ਉਮੀਦਵਾਰਾਂ ਨੂੰ ਟਿਕਟ ਦਿੱਤੀ ਗਈ ਹੈ। ਇਨ੍ਹਾਂ ਦੀ ਸੂਚੀ ਇਸ ਤਰ੍ਹਾਂ ਹੈ-
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ-
1 ਕਾਜਲ
3 ਰਣਜੋਤ ਕੌਰ ਢੀਂਡਸਾ
4 ਰਣਜੀਤ ਸਿੰਘ ਰਾਣਾ
8 ਲਖਵਿੰਦਰ ਕੌਰ
14 ਕੁਲਦੀਪ ਭਾਟੀਆ
16 ਦਰਸ਼ਨ ਸਿੰਘ
17 ਰਾਮ ਸਰੂਪ
18 ਮਨਦੀਪ ਅਰੋੜਾ
20 ਹਰੀਸ਼ ਕੁਮਾਰ
21 ਰਾਜਵਿੰਦਰ ਕੌਰ
26 ਪੰਕਜ਼
27 ਅਰਵਿੰਦਰ ਕੌਰ ਉਬਰਾਏ
28 ਵੰਸ਼
29 ਪ੍ਰੀਤੀਕਾ ਬਾਂਸਲ
36 ਟੇਕ ਚੰਦ
38 ਕੁਲਦੀਪ ਸਿੰਘ
39 ਸੁਰਿੰਦਰ ਕੌਰ
40 ਅਜੇ ਕੁਮਾਰ
41 ਰਿਤੂ ਚੋਪੜਾ
43 ਪੂਜਾ ਛਾਬੜਾ
45 ਰਿਤਿਕਾ ਭਗਤ
46 ਜਗਦੀਸ਼ ਬਿੱਟਾ
50 ਲੱਕੀ ਵਾਸੂਦੇਵ
54 ਗੌਰਵ ਕੁਮਾਰ
56 ਕੁਲਬੀਰ ਸਿੰਘ
61 ਸੋਨੀਆ
64 ਅਮਰਜੀਤ ਸਿੰਘ ਬਸਰਾ
83 ਰੁਪਿੰਦਰ ਕੌਰ ਗਿੱਲ
84 ਅਸ਼ਵਨੀ ਕੁਮਾਰ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਮੁੜ ਮਜਬੂਤੀ ਨਾਲ ਲੋਕਾਂ ਵੀ ਆਪਣੀ ਬੈਠ ਬਣਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਸੰਕਟ ਦੇ ਬਾਦਲ ਸਨ। ਜੋ ਕਿ ਹੁਣ ਖਤਮ ਹੋ ਚੁੱਕੇ ਹਨ।
ਉਹਨਾਂ ਕਿਹਾ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿੱਚ ਮਜਬੂਤ ਪੈਠ ਬਣਾਉਣ ਜਾ ਰਿਹਾ ਹੈ। ਅਤੇ 2027 ਵਿੱਚ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੀ ਬਣੇਗੀ। ਉਹਨਾਂ ਕਿਹਾ ਨਗਰ ਨਿਗਮ ਚੋਣਾਂ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਵਧੀਆ ਪ੍ਰਦਰਸ਼ਨ ਕਰੇਗਾ। ਇਸ ਮੌਕੇ ਉਹਨਾਂ ਨਾਲ ਮਨਿੰਦਰ ਸਿੰਘ ਗੁੰਬਰ, ਅਵਤਾਰ ਸਿੰਘ ਘੁੰਮਣ, ਹਰਿੰਦਰ ਢੀਂਡਸਾ, ਪਰਮਜੀਤ ਸਿੰਘ ਰੇਰੂ ਅਤੇ ਹੋਰ ਆਗੂ ਵੀ ਮੌਜੂਦ ਸਨ।