ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਕਰਤਾਰਪੁਰ ਦੇ ਹਰ ਘਰ ਚੋਂ ਮਿਲ ਰਿਹਾ ਜਿੱਤ ਦਾ ਅਸ਼ੀਰਵਾਦ – ਸੁਖਬੀਰ ਬਾਦਲ ਨੇ ਵੀ ਬਲਵਿੰਦਰ ਕੁਮਾਰ ਦੀ ਜਿੱਤ ਦਾ ਕੀਤਾ ਦਾਅਵਾ ਅਤੇ ਕਿਹਾ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਕਰਤਾਰਪੁਰ ਲਈ ਖੋਲ੍ਹਾਂਗੇ ਖਜ਼ਾਨੇ ਦਾ ਮੂੰਹ ਕਰਤਾਰਪੁਰ: ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਕਰਤਾਰਪੁਰ ਹਲਕੇ ਤੋਂ ਸਾਂਝੇ ਉਮੀਦਵਾਰ ਬਲਵਿੰਦਰ ਕੁਮਾਰ ਦੀ ਜਿੱਤ ਚੋਣਾਂ ਤੋਂ ਪਹਿਲਾਂ ਹੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਕਰਤਾਰਪੁਰ ਦੇ ਹਰ ਘਰ ਤੋਂ ਬਲਵਿੰਦਰ ਕੁਮਾਰ ਨੂੰ ਜਿੱਤ ਦਾ ਆਸ਼ੀਰਵਾਦ ਮਿਲ ਰਿਹਾ ਹੈ। ਬੀਤੇ ਦਿਨੀਂ ਜਲੰਧਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਕਿ ਬਲਵਿੰਦਰ ਦੀ ਜਿੱਤ ਤਾਂ ਪੱਕੀ ਹੀ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਕਰਤਾਰਪੁਰ ਲਈ ਖਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਜਾਵੇਗਾ ਅਤੇ ਪੰਜਾਬ ਵਿੱਚ ਸਭ ਤੋਂ ਵੱਧ ਵਿਕਾਸ ਕਰਤਾਰਪੁਰ ਕਰਵਾਇਆ ਜਾਵੇਗਾ। ਉੱਧਰ ਬਲਵਿੰਦਰ ਸਿੰਘ ਕਰਤਾਰਪੁਰ ਦੇ ਹਰ ਘਰ ਮੁਹੱਲੇ ਗਲੀ ਪਿੰਡ ਵਿਚ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਲੋਕਾਂ ਦਾ ਭਰਪੂਰ ਉਤਸ਼ਾਹ ਉਨ੍ਹਾਂ ਨੂੰ ਜਿੱਤ ਦੇ ਹੋਰ ਨੇੜੇ ਲੈ ਕੇ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੁਮਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਤੇਰਾਂ ਨੁਕਾਤੀ ਪ੍ਰੋਗਰਾਮ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ ਅਤੇ ਸਰਕਾਰ ਬਣਨ ਤੇ ਸਾਰੇ ਵਾਅਦੇ ਪਹਿਲ ਦੇ ਅਧਾਰ ਤੇ ਪੂਰੇ ਹੋਣਗੇ।