You are currently viewing ਸ਼ੈਰੀ ਬਹਿਲ ਬਣੇ ਜਲੰਧਰ ਸ਼ਹਿਰੀ ਪ੍ਰਧਾਨ, ਧਰਮਿੰਦ ਭਿੰਦਾ ਮੀਤ ਪ੍ਰਧਾਨ ਦੋਆਬਾ ਤੇ ਅਜੀਤ ਸਿੰਘ ਬੁਲੰਦ ਬਣੇ ਦੋਆਬਾ ਮੀਡਿਆ ਇੰਚਾਰਜ

ਸ਼ੈਰੀ ਬਹਿਲ ਬਣੇ ਜਲੰਧਰ ਸ਼ਹਿਰੀ ਪ੍ਰਧਾਨ, ਧਰਮਿੰਦ ਭਿੰਦਾ ਮੀਤ ਪ੍ਰਧਾਨ ਦੋਆਬਾ ਤੇ ਅਜੀਤ ਸਿੰਘ ਬੁਲੰਦ ਬਣੇ ਦੋਆਬਾ ਮੀਡਿਆ ਇੰਚਾਰਜ

-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਦੁਆਬਾ ਦੇ ਜਥੇਬੰਦਕ ਢਾਂਚੇ ਦਾ ਕੀਤਾ ਵਿਸਤਾਰ ਅਤੇ ਜਲੰਧਰ ਸ਼ਹਿਰੀ ਤੇ ਦੋਆਬਾ ਆਹੁਦੇਦਾਰਾਂ ਦੀਆਂ ਕੀਤੀਆਂ ਨਿਯੁਕਤੀਆਂ

ਜਲੰਧਰ: ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਦੁਆਬਾ ਦੇ ਜਥੇਬੰਦਕ ਢਾਂਚੇ ਦਾ ਵਿਸਥਾਰ ਕੀਤਾ ਹੈ ਅਤੇ ਜਲੰਧਰ ਸ਼ਹਿਰੀ ਪ੍ਰਧਾਨ ਅਤੇ ਦੁਆਬਾ ਦੇ ਮੀਡੀਆ ਇੰਚਾਰਜ ਦੀ ਨਿਯੁਕਤੀ ਸਮੇਤ ਹੋਰ ਅਹੁਦਿਆਂ ਦਾ ਐਲਾਨ ਕੀਤਾ ਹੈ।

ਜਲੰਧਰ ਦੇ ਕਾਲੀਆ ਕਲੋਨੀ ਇਲਾਕੇ ਵਿੱਚ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਅਤੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਇੰਦਰਪਾਲ ਸਿੰਘ ਸ਼ੈਰੀ ਬਹਿਲ ਨੂੰ ਜਲੰਧਰ ਸ਼ਹਿਰੀ ਇਕਾਈ ਦਾ ਪ੍ਰਧਾਨ ਘੋਸ਼ਿਤ ਕੀਤਾ। ਉਨ੍ਹਾਂ ਦੇ ਨਾਲ ਧਰਮਿੰਦਰ ਸਿੰਘ ਭਿੰਦਾ ਨੂੰ ਮੀਤ ਪ੍ਰਧਾਨ ਦੁਆਬਾ, ਅਜੀਤ ਸਿੰਘ ਬੁਲੰਦ ਨੂੰ ਮੀਡੀਆ ਇੰਚਾਰਜ ਦੁਆਬਾ, ਮਨਪ੍ਰੀਤ ਸਿੰਘ ਮੰਨਾ ਨੂੰ ਜਨਰਲ ਸਕੱਤਰ ਦੁਆਬਾ, ਭੁਪਿੰਦਰ ਸਿੰਘ ਬੋਬੀ ਨੂੰ ਐਡਵਾਈਜ਼ਰ ਦੁਆਬਾ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਨੇ ਆਖਿਆ ਕਿ ਕਿਸਾਨਾਂ ਵੱਲੋਂ ਲੜੀ ਜਾ ਰਹੀ MSP ਦੀ ਲੜਾਈ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਹੈ, ਸਗੋਂ ਸਮੁੱਚੇ ਪੰਜਾਬੀ ਲੋਕਾਂ ਦੀ ਲੜਾਈ ਹੈ। ਇਸ ਨੂੰ ਸਾਨੂੰ ਸਭ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ।

ਜਿਹੜੀਆਂ ਪਾਰਟੀਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ, ਲੋਕ ਉਹਨਾਂ ਨੂੰ ਚੋਣਾਂ ਵਿੱਚ ਸਬਕ ਜਰੂਰ ਸਿਖਾਉਣ ਅਤੇ ਪਿੰਡਾਂ ਸ਼ਹਿਰਾਂ ਵਿੱਚ ਉਹਨਾਂ ਨੂੰ ਸਵਾਲ ਕੀਤੇ ਜਾਣ ਤਾਂ ਜੋ ਬੋਲੀ ਸਰਕਾਰ ਦੇ ਕੰਨਾਂ ਤੱਕ ਕਿਸਾਨਾਂ ਦੀ ਆਵਾਜ਼ ਪਹੁੰਚ ਸਕੇ।

ਉਹਨਾਂ ਕਿਹਾ ਕਿ ਪਟਿਆਲਾ ਵਿਖੇ ਕਿਸਾਨ ਸੁਰਿੰਦਰਪਾਲ ਸਿੰਘ ਆਕੜੀ ਦੀ ਮੌਤ ਦੇ ਜਿੰਮੇਦਾਰ ਹਰਵਿੰਦਰ ਸਿੰਘ ਹਰਪਾਲਪੁਰਾ ‘ਤੇ 302 ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਸਾਰੇ ਮਾਹੌਲ ਲਈ ਜਿੰਮੇਦਾਰ ਪਰਨੀਤ ਕੌਰ ਅਤੇ ਹੋਰ ਭਾਜਪਾ ਆਗੂਆਂ ‘ਤੇ 120 ਦੀ ਧਾਰਾ ਦੇ ਤਹਿਤ ਕੇਸ ਦਰਜ ਕੀਤਾ ਜਾਵੇ।

ਜਥੇਬੰਦੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਬਿਜਲੀ ਨੰਗਲ ਨੇ ਆਖਿਆ ਕਿ ਉਹਨਾਂ ਦੇ ਮੋਰਚੇ ਵੱਲੋਂ 22 ਮਈ ਨੂੰ ਸ਼ੰਭੂ ਅਤੇ ਖਨੌਰੀ ਵਿਖੇ ਭਾਰੀ ਇਕੱਠ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਵਿੱਚ ਦੁਆਬੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਅਤੇ ਦੁਕਾਨਦਾਰ ਸ਼ਾਮਿਲ ਹੋਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਿਆਸੀ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਿਸਾਨੀ ਮੋਰਚੇ ਨੂੰ ਮਜਬੂਤ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੇ ਹੱਕਾਂ ਦੇ ਨਾਲ ਨਾਲ ਗਰੀਬ ਮਜ਼ਦੂਰਾਂ , ਛੋਟੇ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਦੇ ਮਾਰੇ ਜਾ ਰਹੇ ਹੱਕ ਵੀ ਮੁੜ ਸੁਰਜੀਤ ਕੀਤੇ ਜਾ ਸਕਣ।

ਉਹਨਾਂ ਕਿਹਾ ਕਿ ਜੋ ਵੱਡੇ ਸਿਆਸਤਦਾਨ ਇਹ ਸਾਜਿਸ਼ ਰਚ ਰਹੇ ਹਨ ਕਿ ਪੰਜਾਬ ਦੀਆਂ ਜਮੀਨਾਂ ਵੱਡੇ ਸਰਮਾਏਦਾਰਾਂ ਨੂੰ ਕਰਜ਼ੇ ਦੇ ਇਵਜੋਂ ਦੇ ਦਿੱਤੀਆਂ ਜਾਣਗੀਆਂ, ਉਹ ਭੁੱਲ ਜਾਣ। ਪੰਜਾਬੀ ਆਪਣਾ ਕੱਤਰਾ ਕਤਰਾ ਖੂਨ ਵਹਾ ਸਕਦੇ ਹਨ ਪਰ ਆਪਣੀਆਂ ਜਮੀਨਾਂ, ਆਪਣੇ ਪਾਣੀ ਅਤੇ ਆਪਣੇ ਹੱਕ ਖੋਹਣ ਨਹੀਂ ਦਿੰਦੇ।

ਇਸ ਮੌਕੇ ਸੰਬੋਧਨ ਕਰਦਿਆਂ ਸਸ਼ੈਰੀ ਬਹਿਲ ਨੇ ਕਿਹਾ ਕਿ ਯੂਨੀਅਨ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਦਿੱਤੀ ਹੈ, ਉਹ ਪੂਰੀ ਤਨਦੇਹੀ ਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਕਿਸਾਨੀ ਮੋਰਚੇ ਤੇ 22 ਮਈ ਨੂੰ ਜਲੰਧਰ ਤੋਂ ਉਹ ਭਾਰੀ ਮਾਤਰਾ ਵਿੱਚ ਨੌਜਵਾਨਾਂ ਨੂੰ ਨਾਲ ਲੈ ਕੇ ਪੁੱਜਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਅੱਛਰ ਸਿੰਘ ਗਡਾਣਾ, ਰਾਜਾ ਵੜਿੰਗ, ਅੰਮ੍ਰਿਤ ਸਲੇਮਪੁਰ, ਮਨਦੀਪ ਸਿੰਘ ਬੱਲੂ, ਦਿਲਬਾਗ ਸਿੰਘ, ਮਨਦੀਪ ਸਿੰਘ ਮਿੱਠੂ, ਮਨਦੀਪ ਸਿੰਘ ਮੱਕੜ, ਨੋਨੀ ਸ਼ਰਮਾ, ਮਨੀਸ਼ ਫੈਨ ਭਗਤ ਸਿੰਘ, ਡਿਪਟੀ ਬਹਿਲ, ਸਾਹਿਬ ਬਹਿਲ, ਗੁਰਚਰਨ ਸਿੰਘ, ਜਪਜੀ ਸਿੰਘ, ਗੱਗੀ ਭੱਟੀ, ਸਾਬੀ ਨੁੱਸੀ, ਕਮਲ ਨੁੱਸੀ, ਜੱਸਾ ਨੁੱਸੀ, ਗੁਰਮੀਤ ਸਿੰਘ ਬਿੱਟੂ, ਲਵ ਕੋਕਲਪੁਰ, ਪ੍ਰਦੀਪ ਭਿੰਦਾ, ਬਾਵਾ, ਮਿੱਠੂ, ਮੱਲੀ,ਅੰਮ੍ਰਿਤ ਨਕੋਦਰ, ਕੁਲਦੀਪ ਬਿਜਲੀ ਨੰਗਲ, ਰਵੀ ਲੋਹਗੜ , ਅੰਮ੍ਰਿਤ ਰਈਆ, ਜਸਕਰਨ ਸਿੰਘ ਬੁੱਟਰ , ਮਨਜੋਤ ਸਿੰਘ ਨਿਜਾਮਪੁਰ, ਦੀਪ ਰੰਧਾਵਾ , ਸੁਖ ਰੰਧਾਵਾ, ਕੰਨੁ ਬਹਿਲ, ਮਹਿੰਦਰ ਸਿੰਘ, ਮੰਗਾ ਰੰਧਾਵਾ, ਗੁਰਪ੍ਰੀਤ, ਚਰਨਜੀਤ ਮਿੰਟਾ, ਸਰਬਜੀਤ ਸਿੰਘ ਪਨੇਸਰ, ਬਲਜੀਤ ਸਿੰਘ, ਦਵਿੰਦਰ ਸਿੰਘ, ਕਮਲਜੀਤ ਨੁੱਸੀ , ਮਿੰਟੂ, ਰਾਜਾ ਕਾਲੀਆ ਕਲੋਨੀ, ਗੁਰਸ਼ਰਨ ਸਿੰਘ , ਦਰਸ਼ਨ ਸਿੰਘ ਪ੍ਰਧਾਨ ਵੀ ਮੌਜੂਦ ਸਨ।

sherry-bahl-became-jalandhar-city-president-dharmind-bhinda-vice-president-doaba-and-ajit-singh-buland-became-doaba-media-in-charge