You are currently viewing RS ग्लोबल इमिग्रेशन के संचालक सुखचैन सिंह राही ने किया स्पष्ट, मेरे पास है आईलेट्स सेंटर का भी लाइसेंस; मीडिया में चल रही खबरों को बताया गलत

RS ग्लोबल इमिग्रेशन के संचालक सुखचैन सिंह राही ने किया स्पष्ट, मेरे पास है आईलेट्स सेंटर का भी लाइसेंस; मीडिया में चल रही खबरों को बताया गलत

-बोले- मुझे अभी तक जिला प्रशासन की ओर से कोई नोटिस नहीं मिला

ਜਲੰਧਰ: ਆਰ.ਐਸ. ਗਲੋਬਲ ਇੰਮੀਗ੍ਰੇਸ਼ਨ ਕੰਪਨੀ ਦੇ ਸੰਚਾਲਕ ਸੁਖਚੈਨ ਸਿੰਘ ਰਾਹੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਨਾਂ ਦੀ ਕੰਪਨੀ ਦੇ ਖਿਲਾਫ ਕਈ ਆਨਲਾਈਨ ਨਿਊਜ਼ ਪੋਰਟਲਾਂ ਵੱਲੋਂ ਇਹ ਖਬਰ ਚਲਾਈ ਗਈ ਕਿ ਕੰਪਨੀ ਕੋਲ ਆਈਲੈਟਸ ਸੈਂਟਰ ਚਲਾਉਣ ਦਾ ਲਾਈਸੈਂਸ ਨਹੀਂ ਹੈ ਅਤੇ ਜਿਲਾ ਪ੍ਰਸ਼ਾਸ਼ਨ ਨੇ ਉਨਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਹੈ।

ਰਾਹੀ ਨੇ ਕਿਹਾ ਕਿ ਪਹਿਲੀ ਗੱਲ ਕਿ ਉਨਾਂ ਕੋਲ ਆਈਲੈਟਸ ਸੈਂਟਰ ਚਲਾਉਣ ਦਾ ਲਾਈਸੈਂਸ ਹੈ ਜੋ ਕਿ ਉਨਾਂ ਦੀ ਪਤਨੀ ਦੇ ਨਾਮ ਦਾ ਹੈ। ਉਨਾਂ ਕਿਹਾ ਕਿ ਕਿਉਂ ਕਿ ਆਈਲੈਟਸ ਸੈਂਟਰ ਦੀ ਸੰਚਾਲਿਕਾ ਉਨਾਂ ਦੀ ਪਤਨੀ ਹੈ ਸੋ ਉਹ ਇਸ ਕੰਮ ਵਿਚ ਆਪਣੀ ਪਤਨੀ ਦੀ ਮਦਦ ਕਰਦੇ ਹਨ।

ਉਨਾਂ ਕਿਹਾ ਕਿ ਇਹ ਖਬਰ ਬਿਲਕੁਲ ਗਲਤ ਹੈ ਕਿ ਉਹ ਬਿਨਾ ਲਾਈਸੈਂਸ ਦੇ ਆਈਲੈਟਸ ਸੈਂਟਰ ਚਲਾ ਰਹੇ ਹਨ। ਉਨਾਂ ਕਿਹਾ ਕਿ ਨਾ ਤਾ ਉਨਾ ਨੂੰ ਅਜੇ ਤੱਕ ਪ੍ਰਸ਼ਾਸ਼ਨ ਦਾ ਨੋਟਿਸ ਮਿਲਿਆ ਹੈ ਨਾ ਉਨਾਂ ਨੇ ਕੋਈ ਗਲਤ ਕੰਮ ਕੀਤਾ ਹੈ। ਜੋ ਲੋਕ ਉਨਾਂ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਉਨਾਂ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ। ਉਨਾਂ ਕਿਹਾ ਕਿ ਉਹ ਸਦਾ ਸਰਕਾਰ ਤੇ ਪ੍ਰਸ਼ਾਸਨ ਦੇਬਣਾਏ ਨਿਯਮਾਂ ਅਨੂਸਾਰ ਹੀ ਕੰਮ ਕਰਦੇ ਰਹੇ ਹਨ ਅਤੇ ਹਮੇਸ਼ਾ ਆਪਣੇ ਦੇਸ਼ ਤੇ ਸਮਾਜ ਪ੍ਰਤੀ ਸਮਰਪਿਤ ਰਹੇ ਹਨ।

RS Global Immigration Director Sukhchain Singh Rahi clarified