You are currently viewing जालंधर में रविदास भाईचारे ने बसपा के खिलाफ खोला मोर्चा

जालंधर में रविदास भाईचारे ने बसपा के खिलाफ खोला मोर्चा

ਜਲੰਧਰ (ਪੀਐਲਐਨ): ਰਵਿਦਾਸ ਸਮਾਜ ਨਾਲ ਸੰਬਧਿਤ ਕਈ ਧਾਰਮਿਕ ਜਥੇਬੰਦੀਆਂ ਨੇ ਅੱਜ ਇਕ ਪ੍ਰੈਸ ਕਾਂਨਫਸੰਸ ਕਰਕੇ ਬਸਪਾ ਸੁਪਰੀਮੋ ਮਾਇਆਵਤੀ ਤੋਂ ਅਪੀਲ ਕੀਤੀ ਕਿ ਉਹ ਪੰਜਾਬ ਇਕਾਈ ਖਿਲਾਫ ਗੁਰੂ ਰਵਿਦਾਸ ਜੀ ਬਾਰੇ ਮੰਦੀ ਸ਼ਬਦਾਵਲੀ ਵਰਤਣ ਦੇ ਮਾਮਲੇ ਵਿੱਚ ਕੜੀ ਕਾਰਵਾਈ ਕੀਤੀ ਜਾਵੇ।

ਇਸ ਮੌਕੇਜੱਥੇਬੰਦੀਆਂ ਸ਼੍ਰੀ ਗੁਰੂ ਰਵੀਦਾਸ ਸੈਨਾ, ਗ੍ਰੇਟ ਚਮਾਰ ਇੰਟਰਨੈਸ਼ਨਲ ਗਰੁੱਪ, ਰਵੀਦਾਸੀਆ ਕਮਿਉਨਿਟੀ ਦੋਹਾ ਕਤਰ, ਰਵੀਦਾਸੀਆ ਵਾਲਮੀਕੀ ਏਕਤਾ ਫੇਡਰੇਸ਼ਨ, ਸਤਿਗੁਰੂ ਰਵਿਦਾਸ ਅਮਿ੍ਰਤ ਬਾਣੀ ਵਰਡ ਵਾਈਡ ਆਰਗੇਨਾਈਜੇਸ਼ਨ, ਭੀਮ ਆਰਮੀ ਸਟੂਡੈਂਟ ਫੈਡਰੇਸ਼ਨ, ਵਿਆਨਾ ਕਾਂਡ ਸੰਘਰਸ਼ ਕਮੇਟੀ ਅਤੇ ਸਟੁਡੈਂਟ ਉੈਡਰੇਸ਼ਨ ਮੋਰਚਾ ਆਦਿ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨੀਂ ਬਸਪਾ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਵੱਲੋਂ ਗੁਰੂ ਰਵਿਦਾਸ ਜੀ ਦੇ ਗੁਰੂਪੁਰਬ ਮੌਕੇ ਇਕ ਲਾਈਵ ਟੈਲੀਕਾਸਟ ਮੌਕੇ ਬੜੀ ਹੀ ਭੱਦੀ ਅਤੇ ਇਤਰਾਜਯੋਗ ਸ਼ਬਦਾਵਲੀ ਬਰਤੀ ਸੀ। ਜੋ ਕਿ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਆਗੂਆਂ ਨੇ ਕਿਹਾ ਕਿ ਗੜੀ ਵੱਲੋਂ ਗੁਰੂ ਰਵਿਦਾਸ ਜੀ ਬਾਰੇ ਬਰਤੀ ਗਈ ਗੰਦੀ ਸ਼ਬਦਾਵਲੀ ਤੋ ਪੂਰੇ ਰਵਿਦਾਸ ਅਤੇ ਵਾਲਮੀਕਿ ਭਾਇਚਾਰੇ ਵਿੱਚ ਰੋਸ ਹੈ।

ਇਸ ਸੰਬੰਧ ਵਿੱਚ ਇਕ ਸ਼ਿਕਾਇਤ ਐਸ.ਐਸ.ਪੀ. ਨਵਾਂਸ਼ਹਿਰ ਨੂੰ 5 ਮਾਰਚ ਨੂੰ ਦਿੱਤੀ ਗਈ ਸੀ। ਪਰ ਉਸ ’ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਉਲਟਾ ਬੀਤੇ ਦਿਨੀਂ ਬਸਪਾ ਵਰਕਰ ਅਵਤਾਰ ਮਸਾਣੀ ਵੱਲੋਂ ਮੁੜ ਭੱਦੀ ਸ਼ਬਦਾਵਲੀ ਵਰਤੀ ਗਈ ਅਤੇ ਉਸ ਉੱਤੇ ਆਦਮਪੁਰ ਥਾਣੇ ਵਿੱਚ ਕੇਸ ਵੀ ਦਰਜ ਹੋਇਆ। ਇਸ ਤੋਂ ਬਾਅਦ ਬੀਤੇ ਦਿਨੀਂ ਬਸਪਾ ਦੇ ਕੁਝ ਆਗੂਆਂ ਵੱਲੋਂ ਆਦਮਪੁਰ ਥਾਣੇ ਦੇ ਬਾਹਰ ਧਰਨਾ ਲਗਾਇਆ ਗਿਆ ਅਤੇ ਅਵਤਾਰ ਮਸਾਣੀ ’ਤੇ ਦਰਜ ਕੇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ।

ਰਵਿਦਾਸ ਭਾਈਚਾਰੇ ਦੇ ਸੰਗਠਨਾਂ ਦੇ ਆਗੂਆਂ ਨੇ ਆਰੋਪ ਲਗਾਇਆ ਕਿ ਬਸਪਾ ਦੇ ਆਗੂਆਂ ਵੱਲੋਂ ਰਵਿਦਾਸ ਅਤੇ ਵਾਲਮੀਕੀ ਭਾਈਚਾਰੇ ਬਾਰੇ ਅਪਸ਼ਬਦ ਬੋਲਣਾ ਅਤੇ ਇਨਾਂ ਨਾਲ ਸੰਬੰਧਤ ਡੇਰਿਆਂ ਖਿਲਾਫ ਗਲਤ ਸ਼ਬਦਾਵਲੀ ਬਰਤਨ ਨਾਲ ਸਮਾਜ ਵਿੱਚ ਰੋਸ ਵੱਧ ਰਿਹਾ ਹੈ। ਉਨਾਂ ਮੰਗ ਕੀਤੀ ਕਿ ਪੁਲਿਸ ਬਸਪਾ ਦੇ ਪੰਜਾਬ ਪ੍ਰਧਾਨ ਸਮੇਤ ਹੋਰ ਆਗੂਆਂ ਉੱਤੇ ਤੁਰੰਤ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਜਾਵੇ।ਵਰਨਾ ਰਵਿਦਾਸ ਅਤੇ ਵਾਲਮੀਕੀ ਭਾਈਚਾਰੇ ਵੱਲੋਂ ਇਸ ਬਾਰੇ ਖੁਦ ਸੰਘਰਸ਼ ਕਰਨਗੇ ਅਤੇ ਜੇਕਰ ਮਾਹੋਲ ਖਰਾਬ ਹੁੰਦਾ ਹੈ ਤਾਂ ਉਸ ਲਈ ਪੁਲਿਸ ਅਤੇ ਸਰਕਾਰ ਜਿਮੇਂਵਾਰਹੋਣਗੇ।

Ravidas brotherhood opened front against BSP in Jalandhar