You are currently viewing ਮੇਅਰ ਕੈਰਨ ਗੋਹ ਨੇ ਕੌਂਸਲਰ ਹੈਪੀ ਨੂੰ ਮੇਅਰ ਅਤੇ ਸਾਥੀ ਕੌਂਸਲਰਾਂ ਸਮੇਤ ਅਮਰੀਕਾ ਆਉਣ ਦਾ ਦਿੱਤਾ ਸੱਦਾ

ਮੇਅਰ ਕੈਰਨ ਗੋਹ ਨੇ ਕੌਂਸਲਰ ਹੈਪੀ ਨੂੰ ਮੇਅਰ ਅਤੇ ਸਾਥੀ ਕੌਂਸਲਰਾਂ ਸਮੇਤ ਅਮਰੀਕਾ ਆਉਣ ਦਾ ਦਿੱਤਾ ਸੱਦਾ

-ਕੈਲੀਫੋਰਨੀਆ ਦੇ ਵਿਕਾਸ ਮਾਡਲ ਨੂੰ ਅਪਣਾ ਕੇ ਕੀਤਾ ਜਾਵੇ ਜਲੰਧਰ ਦਾ ਵਿਕਾਸ: ਕੈਰਨ ਗੋਹ

ਜਲੰਧਰ: ਅਮਰੀਕਾ ਦੇ ਉੱਘੇ ਉਦਯੋਗਪਤੀ ਟੁੱਟ ਬ੍ਰਦਰਜ਼ ਦੇ ਫਾਰਮ ਹਾਊਸ ਪਰਾਗਪੁਰ ਜਲੰਧਰ ਵਿਖੇ ਪੁੱਜੇ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਦੀ ਮੇਅਰ ਕੈਰਨ ਗੋਹ ਅਤੇ ਅਰਵਿਨ ਦੀ ਮੇਅਰ ਓਲੀਵੀਆ ਕੈਲਡਰਨ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਮੇਅਰ ਕੈਰਨ ਗੋਹ ਨੇ ਗੱਲਬਾਤ ਦੌਰਾਨ ਕਿਹਾ ਕਿ ਜਿਤਨਾ ਪਾਣੀ ਅਸੀਂ ਰੋਜ਼ਾਨਾ ਕੈਲੀਫ਼ੋਰਨੀਆ ‘ਚ ਇਕ ਦਿਨ ‘ਚ ਪੀਣ ਅਤੇ ਰੋਜ਼ਾਨਾ ਇਸਤੇਮਾਲ ਲਈ ਵਰਤਦੇ ਹਾਂ ਉਸ ਤੋਂ ਕਿਤੇ ਵੱਧ ਜਲੰਧਰ ਦੇ ਲੋਕ ਰੋਜ਼ ਬੇਕਾਰ ਬਰਬਾਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਹਿਰ ‘ਚ ਘੁੰਮਦਿਆਂ ਇਹ ਨੋਟ ਕੀਤਾ ਹੈ ਕਿ ਪਾਣੀ ਦੀ ਸਭ ਤੋਂ ਵੱਧ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਸਾਨੂੰ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣੀ ਚਾਹੀਦੀ ਹੈ।

ਕੈਰਨ ਗੋਹ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਤੋਂ ਬਗੈਰ ਤੁਸੀਂ ਕਿਸੇ ਵੀ ਸਮੱਸਿਆ ਦੀ ਹੱਲ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਹੀ ਵਿਕਾਸ ਕਰ ਸਕਦੀਆਂ ਨੇ ਜੇਕਰ ਉਸ ਵਿਚ ਲੋਕ ਵੀ ਪੂਰੀ ਤਰ੍ਹਾਂ ਸਹਿਯੋਗ ਦੇਣ। ਕੈਰਨ ਨੇ ਕੌਂਸਲਰ ਹੈਪੀ ਨੂੰ ਜਲੰਧਰ ਦੇ ਮੇਅਰ ਅਤੇ ਸਾਥੀ ਕੌਂਸਲਰਾਂ ਸਮੇਤ ਅਮਰੀਕਾ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਉੱਥੇ ਆ ਕੇ ਵੇਖਣ ਕਿ ਕਿਸ ਤਰ੍ਹਾਂ ਅਸੀਂ ਸ਼ਹਿਰ ਵਾਸੀਆਂ ਨੂੰ ਵਧੀਆ ਸਹੂਲਤਾਂ ਦੇਣ ਦੇ ਪ੍ਰਬੰਧ ਕੀਤੇ ਹਨ ਤੇ ਲੋਕ ਵੀ ਸਾਨੂੰ ਕਿਸ ਤਰ੍ਹਾਂ ਸਹਿਯੋਗ ਕਰਦੇ ਹਨ। ਇਸ ਮੌਕੇ ਕੈਲੀਫੋਰਨੀਆ ਦੇ ਸ਼ਹਿਰ ਬੇਕਰਸਫੀਲਡ ਮੇਅਰ ਕੈਰਨ ਗੋਹ ਅਤੇ ਅਰਵਿਨ ਦੇ ਮੇਅਰ ਓਲੀਵੀਆ ਕੈਲਡਰਨ ਨੂੰ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਸਾਥੀਆਂ ਸਮੇਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ‘ਜੀ ਆਇਆਂ ਨੂੰ’ ਕਿਹਾ।

ਕੌਂਸਲਰ ਹੈਪੀ ਨੇ ਕੈਰਨ ਗੋਹ ਦੇ ਸੁਝਾਅ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਮੈਂ ਜਲਦ ਹੀ ਮੇਅਰ ਸਾਹਿਬ ਅਤੇ ਸਾਥੀ ਕੌਂਸਲਰਾਂ ਨਾਲ ਕੈਲੀਫੋਰਨੀਆ ਦਾ ਦੌਰਾ ਕਰਾਂਗੀ ਤੇ ਉੱਥੇ ਦੇ ਪ੍ਰਬੰਧਾਂ ਨੂੰ ਨੇੜੇ ਤੋਂ ਵੇਖਾਂਗੇ। ਉਨ੍ਹਾਂ ਕਿਹਾ ਕਿ ਸਾਡਾ ਸੁਪਨਾ ਹੈ ਕਿ ਅਸੀਂ ਜਲੰਧਰ ਨੂੰ ਰਹਿਣ ਲਈ ਵਧੀਆ ਸ਼ਹਿਰ ਬਣਾਈਏ ਤੇ ਇਸ ਲਈ ਉਹ ਹਰ ਤਰ੍ਹਾਂ ਦੀ ਉਪਰਾਲਾ ਕਰਨ ਲਈ ਤਿਆਰ ਹਨ। ਇਸ ਮੌਕੇ ਸੁਰਜੀਤ ਸਿੰਘ ਟੁੱਟ, ਰਣਜੀਤ ਸਿੰਘ, ਅਮਰਜੀਤ ਸਿੰਘ ਟੁੱਟ, ਉਪਿੰਦਰਜੀਤ ਘੁੰਮਣ, ਬੈਨੀਪਾਲ ਕੁਲਵੰਤ ਹੀਰ, ਰਜਿੰਦਰ ਸਿੰਘ ਸਾਬਕਾ ਐੱਸ ਐਸ ਪੀ., ਐੱਸ. ਐੱਸ. ਮੰਡ ਸਾਬਕਾ ਐੱਸ. ਐੱਸ. ਪੀ., ਸੁਰਿੰਦਰ ਸਿੰਘ ਭਾਪਾ, ਹਰਸ਼ਰਨ ਕੌਰ ਹੈਪੀ, ਇਕਬਾਲ ਸਿੰਘ ਸੰਧੂ, ਗੁਰਿੰਦਰ ਕੌਰ ਸੰਧੂ, ਸਰਫਰਾਜ਼ ਸੰਧੂ, ਸਤਪਾਲ ਤੂਰ, ਰਣਬੀਰ ਸਿੰਘ ਰਾਣਾ ਟੁੱਟ ਆਦਿ ਹਾਜ਼ਰ ਸਨ।

Mayor Karen Goh invites Councilor Happy to visit the US