You are currently viewing जन कल्याण सोशल वेलफेयर सोसाइटी ने बाटें 100 से अधिक हेल्थ कार्ड, पूर्व मंत्री अवतार हैनरी ने की कार्य की सराहना

जन कल्याण सोशल वेलफेयर सोसाइटी ने बाटें 100 से अधिक हेल्थ कार्ड, पूर्व मंत्री अवतार हैनरी ने की कार्य की सराहना

ਜਲੰਧਰ: ਨੋਰਥ ਹਲਕਾ ਦੇ ਵਾਰਡ ਨੰਬਰ 57 ਦੇ ਅਜੀਤ ਨਗਰ ਇਲਾਕੇ ਵਿਚ ਕੈਂਪ ਲਗਾਕੇ ਸਿਹਤ ਬੀਮਾ ਯੋਜਨਾ ਕਾਰਡ ਵੰਡੇ ਗਏ। ਸੰਸਥਾ ਦੇ ਪ੍ਧਾਨ ਕਿਰਤੀ ਕਾਂਤ ਕਲਿਆਣ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਣਯੋਗ ਸ੍ਰੀ ਅਵਤਾਰ ਹੈਨਰੀ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ 100 ਤੋਂ ਵੀ ਵਾਦ ਲਾਬਪਾਤਰੀ ਹੈਲਥ ਕਾਰਡ ਵੰਡੇ ਗਏ। ਉਨ੍ਹਾਂ ਨੇ ਕਿਹਾ ਕਿ ਉੁਹ ਨੋਰਥ ਹਲਕੇ ਦੇ ਸਾਰੇ ਹੀ ਪਾਰਕਾ ਦਾ ਸੁੰਦਰੀਕਰਨ ਕੀਤਾ ਜਾਵੇਗਾ। ਇਸ ਹਲਕੇ ਦੇ ਸਾਰੇ ਅਧੂਰੇ ਕੰਮਾਂ ਨੂੰ ਪੂਰਾ ਕਰਕੇ ਨੁੁੁਹਾਰ ਬਦਲੀ ਜਾਵੇਗੀ।

ਉਹਨਾਂ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਲਾਕੇ ਵਿਚ ਸਮਾਜ ਸੇਵੀ ਡਾਕਟਰ ਸੁੁੁਰਿੰਦਰ ਕਲਿਆਣ ਅਤੇ ਸੰਸਥਾ ਦੇ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੰਸਥਾ ਹਮੇਸ਼ਾ ਹੀ ਲੋਕ ਭੁਲਾਈ ਜਨ ਹਿੱਤ ਸੇਵਾ ਕਰਦੀ ਰਹੇਗੀ।

ਇਸ ਸਮਾਰੋਹ ਵਿਚ ਕੌਂਸਲਰ ਪਰਾ ਵਾਰਡ ਨੰਬਰ 57 ਤੋਂ ਵਿਸ਼ਾਲ ਗਿੱਲ,ਰਮਿਤ ਦੱਤਾ, ਮਲਕੀਤ ਸਿੰਘ ਮੀਤਾ,ਮਨੋਜ ਕੁਮਾਰ, ਕੌਂਸਲਰ ਪਤੀ ਪਰਮਜੀਤ ਪੰਮਾ,ਕਾਂਗਰਸ ਨੇਤ੍ਰੀ ਮੈਡਮ, ਪਵਨ ਸੂਰੀ, ਡਾਕਟਰ ਦਿਆਲ ਅਰੋੜਾ ਸ੍ਰੀ ਮਤੀ ਸ਼ਕੁੰਤਲਾ ਥਾਪਰ,ਸਾਬ ਸਿੰਘ ਸਾਬੀ, ਕਮਲ ਕਪੂਰ ਆਦਿ ਹੋਰ ਸੱਜਣ ਬੀਬੀਆਂ,ਭੈਣਾਂ ਵੀ ਸ਼ਾਮਲ ਹੋਈਆਂ।

Jan Kalyan Social Welfare Society distributed more than 100 health cards