ਜਲੰਧਰ: ਆਮ ਆਦਮੀ ਪਾਰਟੀ ਨੇ ਜਲੰਧਰ ਨਗਰ ਨਿਗਮ ਚੋਣਾਂ ਲਈ ਵਾਰਡ 1 ਤੋਂ ਆਪਣਾ ਊਮੀਦਵਾਰ ਤਾਂ ਮੈਦਾਨ ਵਿੱਚ ਉਤਾਰ ਦਿੱਤਾ ਹੈ ਪਰ ਇਲਾਕੇ ਦੀ ਜੋ ਦੁਰਦਸ਼ਾ ਹੈ ਉਸਨੂੰ ਵੇਖਕੇ ਸਵਾਲ ਉੱਠਦਾ ਹੈ ਕਿ ਆਖ਼ਿਰ ਕਿਸ ਮੂੰਹ ਨਾਲ ਆਪ ਪਾਰਟੀ ਲੋਕਾਂ ਤੋਂ ਵਾਰਡ 1 ਵਿੱਚ ਵੋਟਾਂ ਮੰਗੇਗੀ।
ਵਾਰਡ 1 ਦੇ ਲੋਕਾਂ ਦੀਆਂ ਸਮੱਸਿਆਂਵਾਂ ਆਪ ਸਰਕਾਰ ਪਿਛਲੇ 3 ਸਾਲਾਂ ‘ਚ ਖ਼ਤਮ ਨਹੀਂ ਕਰ ਸਕੀ ਸਗੋਂ ਅੱਜ ਵੀ ਇਲਾਕੇ ਵਿੱਚ ਮੁੱਖ ਗਲੀਆਂ ਟੁੱਟੀਆਂ ਪਈਆਂ ਨੇ, ਪਾਰਕਾਂ ਦੀਆਂ ਦੀਵਾਰਾਂ ਤੱਕ ਟੁੱਟੀਆਂ ਨੇ, ਕਈ ਜਗ੍ਹਾ ਸੀਵਰ ਜਾਮ ਨੇ!
ਅਜਿਹੇ ਮਾਹੌਲ ‘ਚ ਵਾਰਡ 1 ਦੇ ਲੋਕਾਂ ਵਿੱਚ ਆਪ ਪ੍ਰਤੀ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਜਿਸਦੇ ਚਲਦਿਆਂ ਲੋਕਾਂ ਦਾ ਰੁਝਾਨ ਦੂਜੀਆਂ ਪਾਰਟੀਆਂ ਵੱਲ ਵੱਧ ਰਿਹਾ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਆਖ਼ਿਰ ਆਪ ਦਾ ਵਾਰਡ 1 ਵਿੱਚ ਡਿੱਗਿਆ ਗ੍ਰਾਫ ਪੰਜਾਬ ਸਰਕਾਰ ਕਿਵੇਂ ਉਪਰ ਚੁੱਕ ਸਕੇਗੀ ਤੇ ਹੱਥੋਂ ਖਿਸਕਦੀ ਇਸ ਸੀਟ ਨੂੰ ਕਿਵੇਂ ਬਚਾ ਪਾਏਗੀ?
View this post on Instagram
Jalandhar: Question on AAP’s claim about the condition of Ward 1 with what face will the party seek votes?