ਜਲੰਧਰ: ਫਤਿਹ ਸੇਵਾ ਸੋਸਾਇਟੀ ਬਸਤੀ ਮਿੱਠੂ ਜਲੰਧਰ ਵੱਲੋਂ 23 ਦਸੰਬਰ 2024, ਸੋਮਵਾਰ ਨੂੰ ਬਸਤੀ ਅੱਡਾ ਚੌਂਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ ਯੂਨਾਈਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਯੂਨਿਟ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਪੀਕਰ ਅਤੇ ਬੁਲਾਰਾ ਭਾਈ ਕੁਲਵਿੰਦਰ ਸਿੰਘ ਰਾਠੌਰ ਨੇ ਸਤਿਕਾਰਯੋਗ ਸੇਵਾ ਨਿਭਾਈ।
ਸਮਾਰੋਹ ਵਿੱਚ ਫਤਿਹ ਸੇਵਾ ਸੋਸਾਇਟੀ ਦੇ ਪ੍ਰਧਾਨ ਸ੍ਰੀ ਗੁਰਚਰਨ ਸਿੰਘ, ਟੋਨੀ ਬਲਵਿੰਦਰ ਸਿੰਘ, ਬੱਬੂ ਅੰਸ਼ਪ੍ਰੀਤ ਸਿੰਘ ਚੌਹਾਨ ਅਤੇ ਜਸਪ੍ਰੀਤ ਸਿੰਘ ਜੱਸੀ ਆਦਿ ਵੀ ਸ਼ਾਮਿਲ ਸਨ। ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸਮਾਰੋਹ ਬਹੁਤ ਹੀ ਸੁਚੱਜੇ ਅਤੇ ਸੁਗਮ ਢੰਗ ਨਾਲ ਪ੍ਰਬੰਧਿਤ ਕੀਤਾ ਗਿਆ, ਜਿਸ ਵਿੱਚ ਭਾਗ ਲੈਣ ਵਾਲਿਆਂ ਨੇ ਭਰਪੂਰ ਸੇਵਾ ਕੀਤੀ। ਗੁਰੂ ਸਾਹਿਬ ਦੀ ਕਿਰਪਾ ਨਾਲ ਬਹੁਤ ਸੁਚੱਜੇ ਢੰਗ ਨਾਲ ਪ੍ਰਬੰਧ ਕੀਤਾ ਗਿਆ ਅਤੇ ਸੁਚੱਜੇ ਢੰਗ ਨਾਲ ਸੇਵਾ ਨਿਭਾਈ ਗਈ।
View this post on Instagram
Jalandhar: Fateh Sewa Society organizes memorial langar at Basti Adda Chowk