You are currently viewing ਵਾਰਡ ਨੰਬਰ 50 ਤੋਂ ਹਰਸਿਮਰਨਜੀਤ ਸਿੰਘ ਬੰਟੀ ਨੇ ਭਰੇ ਨਾਮਜਦਗੀ ਪੱਤਰ, ਲੋਕਾਂ ਦਾ ਮਿਲਿਆ ਭਾਰੀ ਸਮਰਥਨ! ਬੰਟੀ ਬੋਲੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਫਿਰ ਮਿਲੇਗਾ ਜਨਤਾ ਦਾ ਆਸ਼ੀਰਵਾਦ

ਵਾਰਡ ਨੰਬਰ 50 ਤੋਂ ਹਰਸਿਮਰਨਜੀਤ ਸਿੰਘ ਬੰਟੀ ਨੇ ਭਰੇ ਨਾਮਜਦਗੀ ਪੱਤਰ, ਲੋਕਾਂ ਦਾ ਮਿਲਿਆ ਭਾਰੀ ਸਮਰਥਨ! ਬੰਟੀ ਬੋਲੇ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਫਿਰ ਮਿਲੇਗਾ ਜਨਤਾ ਦਾ ਆਸ਼ੀਰਵਾਦ

ਜਲੰਧਰ: ਵਾਰਡ ਨੰਬਰ 50 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਸਿਮਰਨਜੀਤ ਸਿੰਘ ਬੰਟੀ ਨੇ ਨਿਗਮ ਚੋਣਾਂ ਦੇ ਮੱਦੇਨਜ਼ਰ ਨਾਮਜਦਗੀ ਪੱਤਰ ਭਰੇ।

ਇਸ ਮੌਕੇ ਉਹਨਾਂ ਨੂੰ ਇਲਾਕੇ ਦੇ ਲੋਕਾਂ ਦਾ ਭਾਰੀ ਸਮਰਥਨ ਮਿਲਿਆ। ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮੰਤਰੀ ਮਹਿੰਦਰ ਭਗਤ ਵੀ ਰਹੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਨਜੀਤ ਸਿੰਘ ਬੰਟੀ ਨੇ ਕਿਹਾ ਕਿ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਇਲਾਕੇ ਦੇ ਲੋਕਾਂ ਦਾ ਭਾਰੀ ਅਸ਼ੀਰਵਾਦ ਤੇ ਸਮਰਥਨ ਮਿਲਦਾ ਰਿਹਾ ਹੈ ਅਤੇ ਇਸ ਵਾਰ ਵੀ ਲੋਕਾਂ ਦਾ ਅਸ਼ੀਰਵਾਦ ਉਹਨਾਂ ਨੂੰ ਜਰੂਰ ਮਿਲੇਗਾ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਲੋਕ ਜਾਣਦੇ ਹਨ ਕਿ ਜੇਕਰ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੀ ਟੀਮ ਕੰਮ ਕਰੇਗੀ ਤਾਂ ਜਲੰਧਰ ਦਾ ਚਹੁਮੁਖੀ ਵਿਕਾਸ ਹੋਵੇਗਾ।

ਉਹਨਾਂ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਪੰਜਾਬ ਸਰਕਾਰ ਤੋਂ ਆਪਣੇ ਇਲਾਕੇ ਦੇ ਲਈ ਵਿਸ਼ੇਸ਼ ਸਹੂਲਤਾਂ ਅਤੇ ਪੈਕੇਜ ਲੈ ਕੇ ਆਣਗੇ ਅਤੇ ਇਲਾਕੇ ਦੀ ਨੁਹਾਰ ਬਦਲਣਗੇ।

 

View this post on Instagram

 

A post shared by Jaspreet Singh (@akstudyvisa1)

harsimranjit-singh-bunty-filed-his-nomination-from-ward-no-50