You are currently viewing ਸਾਬਕਾ MLA ਵਡਾਲਾ ਅਤੇ ਖੈਹਰਾ ਅਕਾਲੀਦਲ ਦੀ ਜਿੱਤ ਲਈ ਲਾ ਰਹੇ ਪੂਰਾ ਜੋਰ, ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਕਰਵਾ ਰਹੇ ਵਿਸ਼ਾਲ ਬੈਠਕਾਂ; ਹਜ਼ਾਰਾ ਲੋਕ ਹੋ ਰਹੇ ਸ਼ਾਮਿਲ

ਸਾਬਕਾ MLA ਵਡਾਲਾ ਅਤੇ ਖੈਹਰਾ ਅਕਾਲੀਦਲ ਦੀ ਜਿੱਤ ਲਈ ਲਾ ਰਹੇ ਪੂਰਾ ਜੋਰ, ਮਹਿੰਦਰ ਸਿੰਘ ਕੇਪੀ ਦੇ ਹੱਕ ਵਿੱਚ ਕਰਵਾ ਰਹੇ ਵਿਸ਼ਾਲ ਬੈਠਕਾਂ; ਹਜ਼ਾਰਾ ਲੋਕ ਹੋ ਰਹੇ ਸ਼ਾਮਿਲ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਪਿਛਲੀ ਅਕਾਲੀ ਦਲ ਦੀ ਸਰਕਾਰ ਵੱਲੋਂ ਦਲਿਤਾਂ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਨੂੰ ਦਿੱਤੀਆਂ ਸਹੂਲਤਾਂ ਵਾਪਸ ਲੈ ਕੇ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ ਅਤੇ ਉਹਨਾਂ ਪ੍ਰਣ ਲਿਆ ਕਿ ਇਕ ਵਾਰ ਸੂਬੇ ਵਿਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਾਂਗਰਸ ਤੇ ਆਪ ਸਰਕਾਰ ਵੱਲੋਂ ਬੰਦ ਕੀਤੀਆਂ ਸਹੂਲਤਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ.ਪੀ. ਦੇ ਹੱਕ ਵਿਚ ਸ਼ਾਹਕੋਟ, ਨਕੋਦਰ, ਫਿਲੌਰ ਤੇ ਫਗਵਾੜਾ ਵਿਚ ਵਿਸ਼ਾਲ ਮੀਟਿੰਗਾਂ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਤੇ ਇਹ ਐਸ ਸੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਨਹੀਂ ਦੇ ਰਹੀ ਤੇ ਲੜਕੀਆਂ ਨੂੰ ਮੁਫਤ ਸਾਈਕਲ ਨਹੀਂ ਦੇ ਰਹੀ ਤੇ ਐਸ ਸੀ ਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੀਆਂ ਧੀਆਂ ਨੂੰ ਸ਼ਗਨ ਸਕੀਮ ਦੇ ਲਾਭ ਨਹੀਂ ਦੇ ਰਹੀ। ਇਸੇ ਭਗਤ ਪੂਰਨ ਸਿੰਘ ਮੈਡੀਕਲਾ ਬੀਮਾ ਸਕੀਮ ਬੰਦ ਕਰ ਦਿੱਤੀ ਤੇ ਦਵਾਈਆਂ ਦੀਆਂ ਦੁਕਾਨਾਂ ਤੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਮੇਂ ਦੀਆਂ ਕਾਂਗਰਸ ਤੇ ਆਪ ਸਰਕਾਰ ਨੇ ਪੰਜਾਬ ਨੂੰ ਇਕ ਦਹਾਕਾ ਪਿੱਛੇ ਧੱਕ ਦਿੱਤਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿਸਾਰੀਆਂ ਸਮਾਜ ਭਲਾਈ ਸਕੀਮਾਂ ਬਹਾਲ ਕਰਨ ਲਈ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾਕਿ ਅਕਾਲੀ ਦਲ ਹਮਾਇਤ ਇਸ ਪੰਜਾਬ ਵਿਰੋਧੀ ਸਰਕਾਰ ਨੂੰ ਸਾਰੀਆਂ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਵਾਸਤੇ ਮਜਬੂਰ ਕਰ ਦੇਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਹਮਾਇਤ ਕਰਨ ਨਾਲ ਪੰਜਾਬ ਅਤੇ ਇਸਦੇ ਦਰਿਆਈ ਪਾਣੀ ਬਚ ਜਾਣਗੇ ਤੇ ਚੰਡੀਗੜ੍ਹ ’ਤੇ ਇਸਦੇ ਦਾਅਵੇ ’ਤੇ ਸਮਝੌਤਾ ਨਹੀਂ ਹੋ ਸਕੇਗਾ।

ਸਰਦਾਰ ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਹੁਣ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਫਿਰ ਤੋਂ ਸਸਤੇ ਤਮਾਸ਼ਿਆਂ ’ਤੇ ਉਤਰ ਆਏ ਹਨ। ਭਗਵੰਤ ਮਾਨ ਬਜ਼ਾਰ ਬੰਦ ਕਰਵਾ ਕੇ ਰੋਡ ਸ਼ੋਅ ਕੱਢ ਰਹੇ ਹਨ ਤੇ ਇਹਨਾਂ ਦੇ ਵਾਹਨਾਂ ਦੀਆਂ ਕਤਾਰਾਂ ਨਾਲ ਇਲਾਕੇ ਵਿਚ ਜਾਮ ਲੱਗ ਜਾਂਦਾ ਹੈ ਤੇ ਇਹ ਉਸਨੂੰ ਆਪਣੇ ਲਈ ਲੋਕਾਂ ਦਾ ਸਮਰਥਨ ਹੋਣ ਦਾ ਦਾਅਵਾ ਕਰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਤਾਂ ਆਪਣੇ ਵਾਹਨ ਤੋਂ ਵੀ ਹੇਠਾਂ ਨਹੀਂ ਉਤਰਦੇ ਤੇ ਲੋਕਾਂ ਨੂੰ ਮਿਲਣ ਦੀ ਗੱਲ ਹੀ ਛੱਡੋ। ਇਹਨਾਂ ਦੇ ਆਪਣੇ ਹਲਕੇ ਧੂਰੀ ਵਿਚ ਲੋਕਾਂ ਨੇ ਇਹਨਾਂ ਦੇ ਨਾਂ ’ਤੇ ਲਾਪਤਾ ਦੇ ਪੋਸਟਰ ਲਗਾਏ ਹੋਏ ਹਨ। ਉਹਨਾਂ ਕਿਹਾ ਕਿ ਇਹੀ ਸ਼ੋਅ ਵਾਰ-ਵਾਰ ਸ਼ਹਿਰਾਂ ਵਿਚ ਦੁਹਰਾਏ ਜਾ ਰਹੇ ਹਨ ਜਿਸ ਕਾਰਣ ਦੁਕਾਨਦਾਰਾਂ ਤੇ ਉਹਨਾਂ ਦੇ ਵਪਾਰ ਨੂੰ ਵੱਡਾ ਘਾਟਾ ਪੈ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਦੀ ਸੂਬਾ ਚਲਾਉਣ ਦੀ ਯੋਗਤਾ ’ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਜਿਸਨੂੰ ਸ਼ਰਾਬੀ ਹੋਣ ਕਾਰਣ ਫਰੈਂਕਫਰਟ ਵਿਚ ਜਹਾਜ਼ ਤੋਂ ਲਾਹ ਦਿੱਤਾ ਗਿਆ, ਉਹ ਹੁਣ ਆਪਣੇ ਵਾਹਨ ’ਤੇ ਉਪਰ ਚੜ੍ਹ ਕੇ ਤਮਾਸ਼ੇ ਕਰ ਰਿਹਾ ਹੈ ਤੇ ਇਸ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਤਿੰਨ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਹੈਰਾਨੀਜਨਕ ਭ੍ਰਿਸ਼ਟਾਚਾਰ ਨਾਲ ਸੂਬੇ ਨੂੰ ਲੁੱਟਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਜੋ ਪਾਰਟੀ ਅਤੇ ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਮਾੜੇ ਮਨਸੂਬੇ ਫੇਲ੍ਹ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇੰਨੇ ਸਾਲਾਂ ਤੋਂ ਆਰ ਐਸ ਐਸ ਦਾ ਤਖਤ ਸ੍ਰੀ ਹਜ਼ੂਰ ਸਾਹਿਬ ਤੇ ਸ੍ਰੀ ਪਟਨਾ ਸਾਹਿਬ ’ਤੇ ਕਬਜ਼ਾ ਹੈ। ਸ਼੍ਰੋਮਣੀ ਕਮੇਟੀ ਨੂੰ ਤੋੜ ਕੇ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਰੁਝਾਨ ਨੂੰ ਪੁੱਠਾ ਗੇੜਾ ਦੇਣ ਲਈ ਜ਼ਰੂਰੀ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ।

ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਨੇ ਇਸ ਮੌਕੇ ਕਿਹਾ ਕਿ ਕੇਂਦਰ ਵਿਖੇ ਭਾਜਪਾ ਦੇ 10 ਸਾਲਾਂ ਦੇ ਰਾਜ ਵਿਚ ਪੰਜਾਬੀਆਂ ਦੀਆਂ ਵਾਜਬ ਮੰਗਾਂ ਵਿਚੋਂ ਇਕ ਵੀ ਨਹੀਂ ਮੰਨੀ ਗਈ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਸਿਰਫ ਖੇਤਰੀ ਪਾਰਟੀ ਹੀ ਸੂਬੇ ਦੀਆਂ ਮੰਗਾਂ ਚੁੱਕ ਕੇ ਉਹਨਾਂ ਨੂੰ ਹੱਲ ਕਰਵਾ ਸਕਦੀ ਹੈ। ਇਸ ਮੌਕੇ ਸੀਨੀਅਰ ਆਗੂਆਂ ਮਨਜੀਤ ਸਿੰਘ ਜੀ.ਕੇ., ਬੀਬੀ ਜਗੀਰ ਕੌਰ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਖੈਹਰਾ, ਕੁਲਵੰਤ ਸਿੰਘ ਮੰਨਣ, ਬੱਚਿਤਰ ਸਿੰਘ ਕੋਹਾੜ, ਆਰ ਐਸ ਖੁਰਾਣਾ ਤੇ ਆਰ ਐਸ ਚੰਦੀ ਨੇ ਵੀ ਸੰਬੋਧਨ ਕੀਤਾ।

Former MLAs Wadala and Khaihra pushing for Akali Dal’s victory, Mahendra Singh holding massive meetings in favor of KP; Thousands of people are joining