You are currently viewing ਜਲੰਧਰ ਦੇ ਬਸਤੀ ਸ਼ੇਖ ਵਿੱਚ ਬਣ ਰਹੇ ਮੰਦਰ ਦਾ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਕੀਤਾ ਉਦਘਾਟਨ

ਜਲੰਧਰ ਦੇ ਬਸਤੀ ਸ਼ੇਖ ਵਿੱਚ ਬਣ ਰਹੇ ਮੰਦਰ ਦਾ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਕੀਤਾ ਉਦਘਾਟਨ

ਜਲੰਧਰ: ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਨਵੇਂ ਬਣ ਰਹੇ ਮੰਦਰ ਅੰਦਰਲਾ ਵਿਹੜਾ ਵੱਡਾ ਬਾਜ਼ਾਰ ਬਸਤੀ ਸ਼ੇਖ ਵਿਖੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਵੱਲੋ ਮੰਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਓਹਨਾ ਦਾ ਪੂਰਾ ਪਰਿਵਾਰ ਵੀ ਓਹਨਾ ਦੇ ਨਾਲ ਹਾਜ਼ਰ ਸੀ। ਇਸ ਮੌਕੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਪ੍ਰਤਿਮਾ ਨੂੰ ਮੰਦਰ ’ਚ ਸ਼ੁਸ਼ੋਭਿਤ ਕੀਤਾ ਗਿਆ । ਉਨ੍ਹਾਂ ਕਿਹਾ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਸ ਸ਼ੁੱਭ ਕੰਮ ਲਈ ਇਥੇ ਬੁਲਾਉਣ ਅਤੇ ਬਹੁਤ ਮਾਣ-ਸਨਮਾਨ ਦੇਣ ਲਈ ਮੈਂ ਇਲਾਕੇ ਦੇ ਪਤਵੰਤੇ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।

ਦੱਸਣਯੋਗ ਹੈ ਕਿ ਬੰਟੂ ਸਬਰਵਾਲ ਜੀ ਵੱਲੋ ਅੱਜ ਭਗਵਾਨ ਸ਼੍ਰੀ ਵਾਲਮੀਕਿ ਮਹਾਰਾਜ ਜੀ ਦੀ ਪ੍ਰਤਿਮਾ ਭੇਂਟ ਕੀਤੀ ਗਈ ਅਤੇ ਉਸ ਦੀ ਪ੍ਰਤਿਮਾ ਸਥਾਪਨਾ ਵੀ ਉਹਨਾਂ ਦੁਆਰਾ ਕੀਤੀ ਗਈ ।ਇਸ ਮੌਕੇ ਸ. ਮਨਜੀਤ ਸਿੰਘ ਟੀਟੂ ਅਤੇ ਓਹਨਾ ਦੇ ਪੂਰੇ ਪਰਿਵਾਰ ਨੇ ਓਹਨਾ ਦਾ ਧੰਨਵਾਦ ਕੀਤਾ।

ਇਸ ਸ਼ੁਭ ਮੌਕੇ ਤੇ ਵਿਪਨ ਆਨੰਦ,ਅਮਰਪ੍ਰੀਤ ਸਿੰਘ,ਗੁਲਸ਼ਨ ਬਜਾਜ , ਜੋਤੀ ਟੰਡਨ, ਗਗਨਦੀਪ ਗਗਨੀ, ਗੋਰੀ ਪਤੰਗਾ ਵਾਲਾ, ਦਵਿੰਦਰ ਸਿੰਘ ਬੰਟੀ , ਹੈਪੀ ਥਾਪਰ, ਲਵਲੀ ਥਾਪਰ, ਅਸ਼ਵਨੀ ਅਟਵਾਲ, ਪਿੰਕਾ ਸਹੋਤਾ , ਬਾਬਾ ਖਜਾਨ , ਗੋਪਾਲ ਕ੍ਰਿਸ਼ਨ, ਰਵੀ ਸਹੋਤਾ, ਗੋਪਾਲ ਕ੍ਰਿਸ਼ਨ, ਚੰਦਰ ਪ੍ਰਕਾਸ਼ , ਰਿੰਕੂ ਸਹੋਤਾ, ਰਾਹੁਲ ਥਾਪਰ ਆਦਿ ਹਾਜ਼ਰ ਸਨ।

 

View this post on Instagram

 

A post shared by Aryans Academy (@aryans_academy)

 

View this post on Instagram

 

A post shared by Om Visa (@om_visa)

Former councilor Manjit Singh Titu inaugurated the temple being built in Basti Sheikh of Jalandhar