You are currently viewing ਕਾਂਗਰਸ ਸੱਤਾ ਹਾਸਲ ਕਰਕੇ ਦੇਸ਼ ਨੂੰ ਲੁੱਟਣਾ ਚਾਹੁੰਦੀ ਹੈ: ਡਾ. ਅਟਵਾਲ

ਕਾਂਗਰਸ ਸੱਤਾ ਹਾਸਲ ਕਰਕੇ ਦੇਸ਼ ਨੂੰ ਲੁੱਟਣਾ ਚਾਹੁੰਦੀ ਹੈ: ਡਾ. ਅਟਵਾਲ

ਸ਼ਾਹਕੋਟ/ ਜਲੰਧਰ (ਅਮਨ ਬੱਗਾ): ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਅੱਜ ਸ਼ਾਹਕੋਟ ਅਸੰਬਲੀ ਹਲਕੇ ਦੇ ਦੌਰੇ ਦੌਰਾਨ ਪਿੰਡ ਬਿੱਲੀ ਚਾਓ ਵਿਖੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਅਤੇ ਸਾਬਕਾ ਮੰਤਰੀ ਬਿ੍ਰਜ ਭੁਪਿੰਦਰ ਸਿੰਘ ਕੰਗ ਦੀ ਯੋਗ ਅਗਵਾਈ ਹੇਠ ਭਰਵਾਂ ਇਕੱਠ ਹੋਇਆ। ਜਿਸ ਵਿੱਚ ਪਿੰਡ ਬਿੱਲੀ ਵੜੈਚ, ਚਮਿੰਡਾ, ਢੇਡਾਂ, ਦੌਲਤਪੁਰ, ਰਾਈਵਾਲ, ਸੋਹਲ ਖਾਲਸਾ, ਤਲਵੰਡੀ ਮਾਧੋ, ਬਲਤੋਂ, ਈਦਾ ਆਦਿ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ।

ਡਾ. ਅਟਵਾਲ ਨੇ ਜਨਤਕ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸਾ ਹੀ ਪੰਜਾਬ ਤੇ ਪੰਜਾਬੀਆਂ ਨਾਲ ਧੱਕਾ ਕੀਤਾ ਹੈ। ਕਾਂਗਰਸ ਪਾਰਟੀ ਨੇ ਆਪਣੇ ਫੋਕੇ ਨਾਹਰਿਆਂ ਅਤੇ ਝੂਠੇ ਲਾਰਿਆਂ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਪੰਜਾਬ ‘ਚ ਸੱਤਾ ਹਾਸਲ ਕੀਤੀ ਅਤੇ ਹੁਣ ਇਹ ਪਾਰਟੀ ਕੂੜ ਪ੍ਰਚਾਰ ਰਾਹੀਂ ਦੇਸ਼ ਦੀ ਸੱਤਾ ਹਾਸਲ ਕਰਨ ਦਾ ਸੁਪਨਾ ਵੇਖ ਰਹੀ ਹੈ, ਪਰ ਪੰਜਾਬ ਤੇ ਦੇਸ਼ ਦੇ ਸੂਝਵਾਨ ਲੋਕ ਕਦੇ ਵੀ ਇਸ ਦੇ ਪੰਜਾਬ ਵਿਰੋਧੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ। ਉਨਾਂ ਕਿਹਾ ਕਿ ਕਾਂਗਰਸ ਨੂੰ ਪੰਜਾਬ ਦੇ ਹਿੱਤਾਂ ਨਾਲ ਕੋਈ ਵੀ ਸਰੋਕਾਰ ਨਹੀਂ ਹੈ ਅਤੇ ਇਹ ਸਿਰਫ਼ ਸੱਤਾ ਦੀ ਖਾਤਿਰ ਹੀ ਵੱਡੀਆਂ ਵੱਡੀਆਂ ਗੱਲਾਂ ਮਾਰ ਰਹੀ ਹੈ।

ਡਾ. ਅਟਵਾਲ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦੇ ਲੋਕ ਪੱਖੀ ਅਤੇ ਵਿਕਾਸ ਮੁੱਖੀ ਫੈਸਲਿਆਂ ਕਾਰਨ ਅਕਾਲੀ ਸਰਕਾਰ ਸਮੇਂ ਪੰਜਾਬ ਵਿਕਾਸ ਅਤੇ ਸਾਂਤੀ ਦੇ ਪੂੰਜ ਵਜੋਂ ਉਭਰਿਆ ਸੀ ਅਤੇ ਹਰ ਧਰਮ ਨਾਲ ਸਬੰਧਿਤ ਯਾਦਗਾਰਾਂ ਬਣਾਈਆਂ ਗਈਆਂ ਤੇ ਗੁਰਧਾਮਾਂ ਦੇ ਦਰਸਨ ਕਰਵਾਏ ਗਏ। ਉਨਾਂ ਦੋਸ਼ ਲਗਾਇਆ ਕਿ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨਾਲ ਕਿਸੇ ਤਰਾਂ ਦੀ ਕੋਈ ਹਮਦਰਦੀ ਨਹੀ ਹੈ ਅਤੇ ਇਹ ਪਾਰਟੀ ਦੇਸ਼ ਦੀ ਸੱਤਾ ਹਾਸਲ ਕਰਕੇ ਦੇਸ਼ ਨੂੰ ਲੁੱਟਣਾ ਚਾਹੁੰਦੀ ਹੈ। ਉੁਨਾਂ ਕਿਹਾ ਕਿ ਇਸ ਪਾਰਟੀ ਨੇ ਅੱਜ ਤੱਕ ਪੰਜਾਬ ਦੇ ਹਿੱਤਾਂ ਲਈ ਕੋਈ ਵੀ ਲੜਾਈ ਨਹੀਂ ਲੜੀ ਹੈ ਜਦ ਕਿ ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸਾ ਹੀ ਪੰਜਾਬ ਅਤੇ ਇਸਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਸੰਘਰਸ਼ ਕੀਤਾ ਹੈ।

ਇਸ ਮੌਕੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਅਤੇ ਸਾਬਕਾ ਮੰਤਰੀ ਬਿ੍ਰਜ ਭੁਪਿੰਦਰ ਸਿੰਘ ਕੰਗ ਨੇ ਸੂਝਵਾਨ ਮਿਲਾਪੜੇ ਤੇ ਨੇਕ ਦਿਲ ਇਨਸਾਨ ਡਾ. ਚਰਨਜੀਤ ਸਿੰਘ ਅਟਵਾਲ ਨੂੰ ਵੋਟਾਂ ਪਾ ਕੇ ਲੋਕ ਸਭਾ ਵਿਚ ਭੇਜਣ ਲਈ ਵਰਕਰਾਂ ਨੂੰ ਦਿਨ-ਰਾਤ ਹੋਰ ਮਿਹਨਤ ਕਰਨ ਲਈ ਆਖਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਪ੍ਰਧਾਨ ਦੋਨਾ ਏਰੀਆ, ਚੇਅਰਮੈਨ ਦਵਿੰਦਰ ਕਲੇਰ, ਹਰਵਿੰਦਰ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਸਾਬਕਾ ਸਰਪੰਚ, ਸੁਖਬੀਰ ਚੱਠਾ ਪ੍ਰਧਾਨ ਭਾਜਪਾ ਮਹਿਲਾ ਮੋਰਚਾ, ਮਲਕੀਤ ਸਿੰਘ, ਗੁਰਬਚਨ ਸਿੰਘ, ਮੋਹਨ ਸਿੰਘ ਫੌਜੀ, ਦਾਰਾ ਸਿੰਘ ਨੰਬਰਦਾਰ,ਅਵਤਾਰ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਮੱਲੀ, ਗੁਰਨਾਮ ਸਿੰਘ ਸਾਬਕਾ ਸਰਪੰਚ, ਬਲਬੀਰ ਸਿੰਘ ਨੰਬਰਦਾਰ, ਅਮਰੀਕ ਸਿੰਘ ਸਰਪੰਚ ਬਲੋਤੋ, ਵੀਰ ਸਿੰਘ ਮਹੀਵਾਲ, ਜੋਗਿੰਦਰ ਸਿੰਘ, ਕੁਲਦੀਪ ਸਿੰਘ ਪੰਧੇਰ, ਕੁਲਵੰਤ ਸਿੰਘ, ਅੰਮਿ੍ਰਤਪਾਲ ਸਿੰਘ, ਗੁਰਜਾਪਾਲ ਸਿੰਘ ਢੱਠਾਂ, ਪਰਵੀਨ ਭਾਰਤੀ ਭਾਜਪਾ ਯੂਵਾ ਮੋਰਚਾ ਆਦਿ ਹਾਜਰ ਸਨ ਜਿਨਾਂ ਡਾ. ਅਟਵਾਲ ਨੂੰ ਭਾਰੀ ਸਮਰਥਨ ਦੇਣ ਦਾ ਵਚਨ ਦਿਤਾ।