You are currently viewing ਵਾਰਡ 36 ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਨੂੰ ਮਿਲ ਰਿਹਾ ਭਾਰੀ ਸਮਰਥਨ

ਵਾਰਡ 36 ਤੋਂ ਕਾਂਗਰਸ ਦੇ ਉਮੀਦਵਾਰ ਪਵਨ ਕੁਮਾਰ ਨੂੰ ਮਿਲ ਰਿਹਾ ਭਾਰੀ ਸਮਰਥਨ

ਜਲੰਧਰ: ਵਾਰਡ ਨੰਬਰ 36 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਕੌਂਸਲਰ ਪਵਨ ਕੁਮਾਰ ਨੂੰ ਇੱਕ ਵਾਰ ਫਿਰ ਤੋਂ ਲੋਕ ਜਿਤਵਾ ਕੇ ਦੂਜੀ ਵਾਰੀ ਆਪਣਾ ਕੌਂਸਲਰ ਬਣਾਉਣ ਲਈ ਵਾਰਡ ਦੇ ਲੋਕ ਪੂਰੀ ਤਰੀਕੇ ਨਾਲ ਤਿਆਰ ਹੋ ਚੁੱਕੇ ਹਨ।

ਪਵਨ ਕੁਮਾਰ ਵੱਲੋਂ ਵਾਰਡ ਦੇ ਹਰ ਗਲੀ ਮੁਹੱਲੇ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ। ਵੋਟਰਾਂ ਵੱਲੋਂ ਪਵਨ ਕੁਮਾਰ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਪਵਨ ਕੁਮਾਰ ਦੀ ਇੱਕ ਮੀਟਿੰਗ ਦੇ ਦੌਰਾਨ ਵਾਰਡ ਦੇ ਲੋਕਾਂ ਨੇ ਸੈਂਕੜੇ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਪਿਛਲੇ ਕੰਮਾਂ ਤੋਂ ਇਲਾਕਾ ਨਿਵਾਸੀ ਬਹੁਤ ਖੁਸ਼ ਹਨ। ਉਹਨਾਂ ਦੀ ਸਾਫ ਅਤੇ ਇਮਾਨਦਾਰ ਛਵੀ ਕਾਰਨ ਇੱਕ ਵਾਰ ਫਿਰ ਤੋਂ ਉਹ ਪਵਨ ਕੁਮਾਰ ਨੂੰ ਆਪਣਾ ਕੌਂਸਲਰ ਵੇਖਣਾ ਚਾਹੁੰਦੇ ਹਨ।

ਪਵਨ ਕੁਮਾਰ ਦੀ ਲਗਾਤਾਰ ਵੱਧ ਰਹੀ ਜਿੱਤ ਦੀ ਆਸ ਤੋਂ ਬਾਅਦ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ। ਪਵਨ ਕੁਮਾਰ ਨੇ ਕਿਹਾ ਕਿ ਉਹਨਾਂ ਦਾ ਵਾਰਡ ਉਹਨਾਂ ਦਾ ਪਰਿਵਾਰ ਹੈ। ਜੇਕਰ ਉਹ ਦੁਬਾਰਾ ਜਿੱਤਦੇ ਹਨ ਤਾਂ ਵਾਰਡ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਉਹ ਹੱਲ ਕਰਾਉਣਗੇ ਅਤੇ ਵਾਰਡ ਹੋਰ ਕਿਵੇਂ ਖੁਸ਼ਹਾਲ ਅਤੇ ਵਿਕਸਿਤ ਹੋ ਸਕੇ, ਇਸ ਲਈ ਕੌਸ਼ਿਸ਼ ਕਰਦੇ ਰਹਿਣਗੇ।

 

View this post on Instagram

 

A post shared by Jaspreet Singh (@akstudyvisa1)

Congress candidate Pawan Kumar from Ward 36 is getting huge support.