-ਗਰੀਨ ਐਵੇਨਿਊ ਦੇ ਵਿਕਾਸ ਵਿੱਚ ਬਾਲੀ ਦਾ ਬਹੁਤ ਵੱਡਾ ਯੋਗਦਾਨ
ਜਲੰਧਰ: ਕਾਲਾ ਸੰਘਿਆਂ ਰੋਡ ਜਲੰਧਰ ਦੀ ਪੋਸ਼ ਕਾਲੋਨੀ ਗਰੀਨ ਐਵੇਨਿਊ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਸਾਬਕਾ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਜਿਨ੍ਹਾਂ ਨੇ 15 ਸਾਲ ਗਰੀਨ ਐਵੇਨਿਊ ਦੀ ਬਤੋਰ ਚੈਅਰਮੈਨ ਤੇ ਪ੍ਰਧਾਨ ਸੇਵਾ ਕੀਤੀ ਤੇ ਉਨ੍ਹਾਂ ਦੇ ਜੀਵਨ ਸਾਥੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਨ੍ਹਾ ਅਪਣੇ ਪਦ ਤੋਂ ਅਸਤੀਫਾ ਦੇ ਕੇ ਨਵੇਂ ਬਣੇ ਪ੍ਰਧਾਨ ਲੱਖਾ ਸਿੰਘ ਨੂੰ ਜਿੰਮੇਵਾਰੀ ਸੋਂਪੀ ਤੇ ਕਿਹਾ ਕਿ ਉਹ ਜਨਤਾ ਦੀ ਸੇਵਾ ਇਸੇ ਤਰ੍ਹਾ ਕਰਦੇ ਰਹਿਣਗੇ।
ਪ੍ਰਧਾਨ ਲੱਖਾ ਸਿੰਘ ਨੇ ਕਿਹਾ ਕਿ ਬਾਲੀ ਜੀ ਦੇ ਵਿਕਾਸ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਜੋ ਕੰਮ ਰਹਿ ਗਏ ਹਨ ਉਨ੍ਹਾ ਨੂੰ ਤਨਦੇਹੀ ਨਾਲ ਨਿਭਾਉਣਗੇ।
ਗੋਵਿੰਦਰ ਸਿੰਘ ਸੰਘਾ ਦੀ ਨਿਯੁਕਤੀ ਬਤੋਰ ਚੈਅਰਮੈਨ ਕੀਤੀ ਗਈ ਤੇ ਉਨ੍ਹਾ ਨੇ ਕਿਹਾ ਕਿ ਇਸ ਕਾਲੋਨੀ ਨੂੰ ਇਕ ਸਾਲ ਦੇ ਅੰਦਰ ਅੰਦਰ ਇਸ ਕਲੋਨੀ ਦੀ ਰੂਪ ਰੇਖਾ ਬਦਲ ਦਿੱਤੀ ਜਾਵੇਗੀ ਤੇ ਇਹ ਅਪਣੇ ਨਾਮ ਦੀ ਤਰ੍ਹਾਂ ਹਰੀ ਭਰੀ ਕਲੋਨੀ ਹੋਵੇਗੀ।
ਵਾਈਸ ਪ੍ਰਧਾਨ ਅਮਰਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਦਿਆਂ ਕਿਹਾ ਕਿ ਉਹ ਹਰ ਪੱਖ ਤੋਂ ਗਰੀਨ ਐਵੇਨਿਊ ਦੇ ਵਾਸੀਆਂ ਦੀ ਸੰਵਿਧਾਨ ਵਿੱਚ ਰਹਿਕੇ ਉਨ੍ਹਾ ਦੀ ਸੇਵਾ ਕਰਨਗੇ।
खुशखबरी: IELTS में 5 Bands के साथ Canada जाने का सुनहरा सुअवसर जल्दी करें इन नंबरों पर Call: 01815044888, 01725219200
ਜਨਰਲ ਸਕੱਤਰ ਸੰਦੀਪ ਪੋਪਲੀ ਨੇ ਨਵੀਂ ਬਣੀ ਸਾਰੀ ਕਮੇਟੀ ਦੇ ਨਾਮ ਅਨਾਊਂਸ ਕੀਤੇ ਤੇ ਹਾਰ ਪਾ ਕੇ ਸਾਰੇ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ। ਜਿਸ ਵਿੱਚ ਸੀਨੀਅਰ ਵਾਈਸ ਚੇਅਰਮੈਨ ਅਰੁਣ ਗੰਦੋਤਰਾ,ਵਾਈਸ ਚੇਅਰਮੈਨ ਰਾਮ ਸ਼ਰਨ, ਜਗਜੀਤ ਸਿੰਘ ਜੱਗੀ, ਵਾਈਸ ਪ੍ਰਧਾਨ ਰਾਜੀਵ ਸਹਿਦੇਵ, ਅੰਜੂ ਸ਼ਰਮਾ,ਹਰਭਜਨ ਸਿੰਘ, ਕਮਲਜੀਤ ਸਿੰਘ,ਸੰਜੀਵ ਨਾਗਰਥ,ਜਤਿੰਦਰ ਭਗਤ, ਕੈਸ਼ੀਅਰ ਸੁਨੀਲ ਮੜੀਆ,ਚੀਫ਼ ਪੈਟਰਨ ਜੋਗਿੰਦਰ ਪਾਲ ਅਰੋੜਾ,ਅਸ਼ੋਕ ਅਰੋੜਾ, ਐਮ ਆਰ ਸੱਲਣ,ਵਿਵੇਕ ਭੱਲਾ, ਲੀਗਲ ਸਲਾਹਕਾਰ ਲਾਜਪਤ ਲਾਲੀ,ਸਕੱਤਰ ਸਤੀਸ਼ ਕੁਮਾਰ ਬੰਦੂਨੀ,ਸਕੱਤਰ ਰਾਜਨੀਤਕ ਐਫੈਰਸ ਨੀਰਜ ਮਲਹਣ,ਸਕੱਤਰ ਮੀਡੀਆ ਹਰੀਸ਼ ਕੁਮਾਰ,ਜੁਆਇੰਟ ਸਕੱਤਰ ਰਸ਼ਮੀ ਸ਼ਰਮਾ,ਰਾਜਾ ਰਾਮ ਗੜੀਆ,ਜਗਜੀਤ ਮਹਿਤਾ,ਹਰਦੀਪ ਸਿੰਘ ਸੰਨੀ,ਸਚਿਨ ,ਸੁਸ਼ਮਾ, ਰੀਟਾ ਰਾਣੀ,ਪਰਮਜੀਤ ਕੌਰ, ਸੰਜੀਤ ਕੋਰ, ਡੋਲੀ ਲੂਥਰਾ,ਸੁਸ਼ਮਾ ਭੰਡਾਰੀ,ਰਜਨੀ ਓਬਰਾਏ ਨੂੰ ਬਣਾਇਆ ਗਿਆ।
View this post on Instagram
Bali’s great contribution to the development of Green Avenue