ਜਲੰਧਰ: ਅੱਜ ਹਰਦੀਪ ਨਗਰ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਸਾਝੇ ਉਮੀਦਵਾਰ ਸ ਕੁਲਦੀਪ ਸਿੰਘ ਲੁਬਾਣਾ ਦੇ ਹੱਕ ਵਿੱਚ ਸ. ਜਸਵਿੰਦਰ ਸਿੰਘ ਜੱਸਾ ਮੀਤ ਪ੍ਰਧਾਨ ਬੀ.ਸੀ ਵਿੰਗ ਨੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਕਿਸ਼ਨਪੁਰਾ ਦੇ ਨਿਰਦੇਸ਼ਾ ਅਨੁਸਾਰ ਰਖਵਾਈ ਗਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਿਆ।
ਇਸ ਮੌਕੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮੰਨਣ ਸ਼੍ਰੋਮਣੀ ਅਕਾਲੀ ਦਲ ਨੇ ਵਿਸ਼ੇਸ ਰੂਪ ਵਿਚ ਹਾਜਰੀ ਭਰੀ। ਇਸ ਮੌਕੇ ਕੁਲਵੰਤ ਸਿੰਘ ਮੰਨਣ, ਅਮਰਜੀਤ ਸਿੰਘ ਕਿਸ਼ਨਪੁਰਾ, ਕੁਲਤਾਰ ਸਿੰਘ ਕੰਡਾ, ਗੁਰਜੀਤ ਸਿੰਘ ਮਰਵਾਹਾ, ਜਸਵਿੰਦਰ ਸਿੰਘ ਜੱਸਾ, ਸੰਤੋਖ ਸਿੰਘ ਸੈਣੀ, ਜਸਵਿੰਦਰ ਸਿੰਘ ਕਾਕਾ, ਬਾਲ ਕਿਸ਼ਨ, ਦੇਵ ਰਾਜ ਸੁਮਨ, ਸਤਨਾਮ ਸਿੰਘ, ਸੋਹਣ ਸਿੰਘ, ਤਰਲੋਕ ਸਿੰਘ ਕੰਡਾ, ਨਵਨੀਤ ਹੈਪੀ, ਅਜੀਤ ਸਿੰਘ , ਕਾਬਲ ਸਿੰਘ , ਜੋਗਿੰਦਰ ਸਿੰਘ , ਆਦਿ ਬਸਪਾ ਅਤੇ ਅਕਾਲੀ ਦਲ ਦੇ ਵਰਕਰ ਮੌਜੂਦ ਸਨ।