You are currently viewing ਜਲੰਧਰ ਮਨੀ ਢਾਬਾ ਮਾਲਕ ਦੀ ਮੌਤ ਦੇ ਮਾਮਲੇ ਵਿੱਚ ਰਿਪੋਰਟਰ ਦੀਪਕ ਥਾਪਰ ਗ੍ਰਿਫ਼ਤਾਰ,  ਪੁੱਛਗਿੱਛ ਕਰਨ ਲਈ ਪੁਲਿਸ ਕਰੇਗੀ ਅਦਾਲਤ ਕੋਲੋਂ ਰਿਮਾਂਡ ਦੀ ਮੰਗ

ਜਲੰਧਰ ਮਨੀ ਢਾਬਾ ਮਾਲਕ ਦੀ ਮੌਤ ਦੇ ਮਾਮਲੇ ਵਿੱਚ ਰਿਪੋਰਟਰ ਦੀਪਕ ਥਾਪਰ ਗ੍ਰਿਫ਼ਤਾਰ, ਪੁੱਛਗਿੱਛ ਕਰਨ ਲਈ ਪੁਲਿਸ ਕਰੇਗੀ ਅਦਾਲਤ ਕੋਲੋਂ ਰਿਮਾਂਡ ਦੀ ਮੰਗ

ਜਲੰਧਰ, 28 ਨਵੰਬਰ: ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇੱਕ ਢਾਬਾ ਮਾਲਕ ਅਨਿਲ ਕੁਮਾਰ ਮਨੀ ਦੀ ਮੌਤ ਦੇ ਮਾਮਲੇ ਵਿੱਚ ਫੇਸਬੁੱਕ ਰਿਪੋਰਟਰ ਦੀਪਕ ਰਾਣਾ ਉਰਫ਼ ਦੀਪਕ ਥਾਪਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫਤਾਰੀ ਐਫ ਆਈ ਆਰ ਨੰਬਰ 121 ਮਿਤੀ 26.11.2024 ਥਾਣਾ ਡਵੀਜ਼ਨ ਨੰ. 4. ਵਿਖੇ ਧਾਰਾ 105, 3(5) ਬੀ.ਐਨ.ਐਸ. ਦਰਜ ਹੋਣ ਤੋਂ ਬਾਅਦ ਹੋਈ ਹੈ।

ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਘਟਨਾ 20 ਨਵੰਬਰ, 2024 ਨੂੰ ਵਾਪਰੀ ਸੀ, ਜਦੋਂ ਦੀਪਕ ਰਾਣਾ ਸਮੇਤ ਵਿਅਕਤੀਆਂ ਦੇ ਇੱਕ ਸਮੂਹ ਨੇ ਨਹਿਰੂ ਗਾਰਡਨ ਸਕੂਲ ਨੇੜੇ ਮਨੀ ਢਾਬਾ ਵਿਖੇ ਕਥਿਤ ਤੌਰ ‘ਤੇ ਅਨਿਲ ਕੁਮਾਰ ‘ਤੇ ਕੀੜੇ-ਪ੍ਰਭਾਵਿਤ ਸਬਜ਼ੀਆਂ ਵੇਚਣ ਦਾ ਦੋਸ਼ ਲਗਾਉਂਦੇ ਰਹੇ, ਪੀੜਤ ਅਤੇ ਉਸ ਦੇ ਪੁੱਤਰ ਮਾਨਵ ਮਨੀ ਵੱਲੋਂ ਵਾਰ-ਵਾਰ ਬੇਨਤੀਆਂ ਕਰਨ ਦੇ ਬਾਵਜੂਦ ਕਿ ਅਨਿਲ ਦਿਲ ਦਾ ਮਰੀਜ਼ ਹੈ, ਰਿਪੋਰਟਰ ਸਮੂਹ ਕਥਿਤ ਤੌਰ ‘ਤੇ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ।

ਕਥਿਤ ਤੌਰ ‘ਤੇ ਵਧਦੀ ਹੋਈ ਤਕਰਾਰ ਨੇ ਅਨਿਲ ਨੂੰ ਗੰਭੀਰ ਤਣਾਅ ਪੈਦਾ ਕਰ ਦਿੱਤਾ, ਜੋ ਉਸ ਦੇ ਪੁੱਤਰ ਦੁਆਰਾ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਉਸ ਦੀ ਦਰਦਨਾਕ ਮੌਤ ਹੋ ਗਈ। ਪੀੜਤ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਦੋਸ਼ੀ ਦੀਪਕ ਰਾਣਾ ਨੂੰ 27 ਨਵੰਬਰ ਨੂੰ ਕਾਂਗਰਸ ਭਵਨ ਨੇੜੇ ਗ੍ਰਿਫਤਾਰ ਕਰ ਲਿਆ।

ਸੀਪੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਅਤੇ ਝਗੜੇ ਨੂੰ ਕਥਿਤ ਤੌਰ ‘ਤੇ ਲਾਈਵ ਸਟ੍ਰੀਮ ਕਰਨ ਵਾਲੇ ਵਿਅਕਤੀਆਂ ਸਮੇਤ ਹੋਰ ਵਿਅਕਤੀਆਂ ਦੀ ਸ਼ਮੂਲੀਅਤ ਬਾਰੇ ਹੋਰ ਪੁੱਛਗਿੱਛ ਕਰਨ ਲਈ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਸਵਪਨ ਸ਼ਰਮਾ ਨੇ ਜ਼ੋਰ ਦੇ ਕੇ ਕਿਹਾ, “ਇਹ ਇੱਕ ਗੰਭੀਰ ਮਾਮਲਾ ਹੈ ਜਿੱਥੇ ਪਰੇਸ਼ਾਨੀ ਨਾਲ ਸਿੱਧੇ ਤੌਰ ‘ਤੇ ਜਾਨ ਚਲੀ ਗਈ, ਅਤੇ ਅਸੀਂ ਨਿਆਂ ਯਕੀਨੀ ਬਣਾਉਣ ਲਈ ਵਚਨਬੱਧ ਹਾਂ।”