You are currently viewing Ex MLA ਵਡਾਲਾ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਨਕੋਦਰ ਦੇ ਨੂਰਮਹਿਲ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ

Ex MLA ਵਡਾਲਾ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਨਕੋਦਰ ਦੇ ਨੂਰਮਹਿਲ ਬਲਾਕ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ

ਨਕੋਦਰ: ਹਲਕਾ ਨਕੋਦਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਸਾਬਕਾ ਵਿਧਾਇਕ,ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਜਿਮਣੀ ਚੋਣ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਦੇ ਹੱਕ ਵਿਚ ਤੂਫ਼ਾਨੀ ਦੌਰੇ ਕੀਤੇ ਜਾ ਰਹੇ ਹਨ। ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕੇਵਲ ਸਿੰਘ ਕੋਟ ਬਾਦਲ ਖਾਂ ਸਰਕਲ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਗੋਪੀ ਸਰਕਲ ਪ੍ਰਧਾਨ ਅਤੇ ਹੋਰ ਸੀਨੀਅਰ ਅਕਾਲੀ ਆਗੂ ਇਸ ਮੁਹਿੰਮ ਵਿਚ ਕੁੱਦੇ ਹੋਏ ਹਨ।

ਵਡਾਲਾ ਨੇ ਪਿੰਡ ਉੱਪਲ ਭੂਪਾ,ਗੋਰਸੀਆਂ ਪੀਰਾਂ,ਗੋਰਸੀਆਂ ਨਿਹਾਲ,ਫਤਿਹਪੁਰ ਅਤੇ ਭੰਡਾਲ ਹਿੰਮਤ,ਰਾਮਪੁਰ,ਹਲਕਾ ਨਕੋਦਰ ਕੁਝ ਇਨ੍ਹਾਂ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਅਹੁਦੇਦਾਰ ਸਹਿਬਾਨਾਂ ਅਤੇ ਵਰਕਰ ਸਹਿਬਾਨਾਂ ਨਾਲ ਜਲੰਧਰ ਦੀ ਉਪ ਚੋਣ ਦੇ ਸਬੰਧ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਚੋਣ ਪ੍ਰਚਾਰ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁਕਾ ਹੈ।

ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਵੱਲੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਇਨ੍ਹਾਂ ਮੀਟਿੰਗਾਂ ਵਿੱਚ ਸਾਬਕਾ ਸਰਪੰਚ ਕੁਲਦੀਪ ਸਿੰਘ ਉਪਲ ਭੂਪਾ,ਬੰਤ ਸਿੰਘ ਗੋਰਸੀਆਂ ਪੀਰਾਂ,ਸੁਰਜੀਤ ਸਿੰਘ ਅਤੇ ਮੋਹਨ ਸਿੰਘ ਗੋਰਸੀਆਂ ਨਿਹਾਲ,ਜਗਤਾਰ ਸਿੰਘ ਅਤੇ ਬਲਕਾਰ ਸਿੰਘ ਫਤਿਹਪੁਰ,ਸੁਰਜੀਤ ਸਿੰਘ ਅਤੇ ਜਸਵੰਤ ਸਿੰਘ ਭੰਡਾਲ ਹਿੰਮਤ,ਜੋਗਾ ਸਿੰਘ ਅਤੇ ਜੀਤਾ ਰਾਮਪੁਰ ਅਤੇ ਆਦਿ ਪਿੰਡਾਂ ਤੋਂ ਅਹੁਦੇਦਾਰ ਸਹਿਬਾਨ ਅਤੇ ਵਰਕਰ ਸਹਿਬਾਨ ਹਾਜ਼ਰ ਸਨ।

Ex MLA Wadala stormed various villages of Noormahal block of Nakodar in favor of Dr. Sukhi