ਫਿਲੌਰ: ਵਿਧਾਨ ਸਭਾ ਚੋਣਾਂ ‘ਤੇ ਨਜ਼ਰ ਮਾਰੀਏ ਤਾਂ ਹਲਕਾ ਫਿਲੌਰ ਵੀ ਸਭ ਤੋਂ ਗਰਮ ਸੀਟ ਮੰਨੀ ਜਾਂਦੀ ਹੈ।ਹਲਕੇ ਦੇ ਵੱਖ ਵੱਖ ਪਿੰਡਾਂ ਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਬਸਪਾ ਦੇ ਉਮੀਦਵਾਰ ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਅਜੇ ਵੀ ਕੁਝ ਪਾਰਟੀਆਂ ਗੁੰਡਾਗਰਦੀ ਦੇ ਸਹਾਰੇ ਚੋਣ ਮਾਹੌਲ ਖਰਾਬ ਕਰਕੇ ਚੋਣ ਜਿੱਤਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਹੁਣ ਆਮ ਲੋਕ ਬਹੁਤ ਸੂਝਵਾਨ ਹੋ ਗਏ ਹਨ ।
ਬਲਦੇਵ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਜਨਤਾ ਇਸ ਗੁੰਡਾਗਰਦੀ ਤੋਂ ਉੱਠ ਚੁੱਕੀ ਹੈ, ਹੁਣ ਆਮ ਜਨਤਾ ਦੇ ਮਨਾਂ ਵਿੱਚ ਇਸ ਗੁੰਡਾਗਰਦੀ ਦਾ ਕੋਈ ਡਰ ਨਹੀਂ ਹੈ ਓਨਾ ਕਿਹਾ ਕਿ ਲੋਕ ਸਮਝਦਾਰੀ ਨਾਲ ਚੋਣਾਂ ਵਿੱਚ ਵੋਟ ਪਾਉਣ ਅਤੇ ਚੋਣ ਜਿੱਤ ਕੇ ਸਹੀ ਉਮੀਦਵਾਰ ਨੂੰ ਵਿਧਾਨ ਸਭਾ ਵਿੱਚ ਭੇਜਣ ।