-ਕਾਂਗਰਸ – ਅਕਾਲੀ – ਬੀਜੇਪੀ – ਬੀਐਸਪੀ – ‘ਚ ਕੇਵਲ ਸੱਤਾ ਪਾਉਣ ਦੀ ਹੀ ਲਾਲਸਾ : ਪ੍ਰੋ. ਰਾਜਵਰਿੰਦਰ ਸੋਢੀ
ਜਲੰਧਰ: ਅੱਜ ਵਿਧਾਨ ਸਭਾ ਚੋਣਾ ਦੇ ਮੱਦੇਨਜ਼ਰ ਜਲੰਧਰ ਕੈਂਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਸੁਰਿੰਦਰ ਸਿੰਘ ਸੋਢੀ ਵਲੋਂ ਵਿੱਢੀ ਚੋਣ ਮੁਹਿੰਮ ਦੇ ਤਹਿਤ ਕੈਂਟ ਦੇ 3 -4 ਨੰ. ਮੁਹੱਲਾ , ਜਮਸ਼ੇਰ , ਪਿੰਡ ਸਮਰਾਏ ਦੇ ਵੋਟਰਾਂ ਨਾਲ ਘਰ ਘਰ ਜਾ ਕੇ ਰਾਬਤਾ ਕਾਇਮ ਕੀਤਾ ਗਿਆ। ਨੁੱਕੜ ਮੀਟਿੰਗਾਂ ਵਿਚ ਓਲੰਪੀਅਨ ਸੋਢੀ ਵੱਲੋਂ ਪਾਰਟੀ ਦੇ ਆਮ ਵਿਅਕੱਤੀ ਦੇ ਜੀਵਨ ਪੱਧਰ ਨੂੰ ਉੱਚਾ ਚੁਕੱਣ ਲਈ ਉਲੀਕੇ ਪ੍ਰੋਗਰਾਮ ਬਾਰੇ ਚਾਨਣਾ ਪਾਇਆ। ਉਨ੍ਹਾਂ ਵੱਲੋਂ ਸੰਬੋਧਨ ਕਰਦਿਆਂ ਅੱਜ ਤੱਕ ਅਜਾਦੀ ਤੋਂ ਮਗਰੋਂ ਕਾਂਗਰਸ ,ਅਕਾਲੀ ਦਲ, ਬੀਜੇਪੀ ਪਾਰਟੀਆਂ ਵੱਲੋ ਲੋਕ ਹਿਤੇਸ਼ੀ ਬਣਨ ਦਾ ਢੰਡੋਰਾ ਪਿਟ , ਨਿਤ ਨਵੀਆਂ ਕੇਵਲ ਕਾਗਜਾਂ ਵਿਚ ਨਾਮ ਬੱਦਲ ਵਿਕਾਸ ਲਈ ਵਜੀਫਾ ਸਕੀਮਾਂ , ਸਗਨ ਸਕੀਮਾਂ , ਸਮਾਰਟ ਸਿਟੀ ਬਨਾਉਣ ਦਾ ਕਹਿ ਕਮੀਸ਼ਨ ਖਾਉਣ ਲਈ ਵਿਉਂਤਬੰਦੀ ਲਈ ਵੀ ਸੱਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਾਦੀ ਰਹੀ ਹੈ ।
ਜਦ ਕਿ ਉੱਕਤ ਸਕੀਮਾਂ ਦੇ ਲਾਭਪਾਤਰੀ ਆਏ ਦਿਨ ਦਫਤਰਾਂ ਦੇ ਦਸੇ ਮੁਤਾਬਿਕ ਕਾਗਜ ਕਾਰਵਾਈ ਪੂਰੀ ਕਰਦਿਆਂ ਹੀ ਥੱਕ ਹਾਰ ਘਰ ਬਹਿ ਜਾਦੇ ਹਨ। ਸਾਡੀ ਪਾਰਟੀ ਦੇ ਸੱਤਾ ਵਿਚ ਆਉਣ ਤੇ ਹਰ ਸਹੁਲਤ ਨੂੰ ਲੋਕਾਂ ਨੂੰ ਮੁਹਈਆ ਕਰਵਾਉਣ ਲਈ ਵਿਧੀ ਨੂੰ ਸਰਲ ਬਣਾ ਜਲੱਦ ਤੋ ਜਲੱਦ ਲਾਭਪਾਤਰੀ ਦੇ ਖੀਸੇ ਪਾਇਆ ਜਾਵੇਗਾ।ਇਸ ਦੇ ਤਹਿਤ ਸਮੂਹ ਵੋਟਰਾਂ ਵਲੋਂ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ ਗਿਆ। ਪਾਰਟੀ ਦੇ ਲੀਗਲ ਸੈਲ ਦੇ ਸੂਬਾ ਮੀਤ ਪ੍ਰਧਾਨ ਐਡਵੋਕੇਟ ਦਿਨੇਸ਼ ਲਖਨਪਾਲ ਵੱਲੋਂ ਉਮੀਦਵਾਰ ਅਰਜੁਨਾ ਅਵਾਰਡੀ ਸੁਰਿੰਦਰ ਸਿੰਘ ਸੋਢੀ ਦਾ ਮੀਟਿੰਗ ਵਿਚ ਪੁੱਜਣ ਤੇ ਨਿੱਘਾ ਸਵਾਗਤ ਕਰਦਿਆਂ , ਉਨ੍ਹਾ ਦੇ ਜੀਵਨ ਤੋਂ ਇਲਾਕਾ ਵਾਸੀਆਂ ਨੂੰ ਜਾਣੂ ਕਰਵਾਇਆ। ਐਡਵੋਕੇਟ ਲਖਨਪਾਲ ਵੱਲੋਂ ਇਲਾਕੇ ਦੀਆਂ ਮੂਲ ਜਰੂਰਤਾਂ ਵੱਲ ਵੀ ਸੋਢੀ ਸਾਹਿਬ ਦਾ ਧਿਆਨ ਦਿਵਾਇਆ ਗਿਆ।ਇਸ ਮੌਕੇ ਪਿਛਲੀਆਂ ਸਰਕਾਰਾਂ ਵਿਚ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਇਲਾਕੇ ਦੇ ਢੁੱਕਵੇਂ ਵਿਕਾਸ ਪ੍ਰਤੀ ਅਪਣਾਏ ਰਵਈਏ ਤੋ ਖੱਫਾ ਹੋਏ ਵੋਟਰਾਂ ਵਿੱਚ ਆਮ ਆਦਮੀ ਪਾਰਟੀ ਦਾ ਰੁਝਾਨ ਬਹੁਤ ਦੇਖਣ ਨੂੰ ਮਿਲਿਆ। ਇਸ ਮੌਕੇ ਤੇ ਦਿਨੇਸ਼ ਲਖਣਪਾਲ ਐਡਵੋਕੇਟ(ਜਅਇਟ ਸਕੱਤਰ,ਲੀਗਲ ਸੈੱਲ ਆਮ ਆਦਮੀ ਪਾਰਟੀ,ਪੰਜਾਬ)ਕੁਲਦੀਪ ਸਿੰਘ ਲਵਲੀ (ਸਾਬਕਾ ਮੈਂਬਰ ਪੰਚਾਇਤ,ਸਮਰਾਏ),ਸ਼ਦਰਸ਼ਨ ਲਾਲ ਬਿੱਲਾ, ਮਨੋਜ ਕੋਛੜ,ਸਨੀ,ਜਸਪ੍ਰੀਤ,ਰਾਮ ਆਸਰਾ,ਆਦਿ ਭਾਰੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਲੰਨਟੀਅਰ ਹਾਜਰ ਸਨ।
ਕਾਂਗਰਸ – ਅਕਾਲੀ ਦਲ – ਬੀਜੇਪੀ – ਬਸਪਾ ‘ ਚ ਕੇਵਲ ਸੱਤਾ ਪਾਉਣ ਦੀ ਹੀ ਲਾਲਸਾ ਪ੍ਰੇ ਰਾਜਵਰਿੰਦਰ ਸੋਢੀ ਜਲੰਧਰ ਛਾਉਣੀ ਹੱਲਕੇ ਤੋਂ ਆਮ ਆਦਮੀ ਪਾਰਟੀ ਤੋ ਉਮੀਦਵਾਰ ਅਰਜੁਨਾ ਅਵਾਰਡੀ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੇ ਹਂਕ ਵਿਚ ਪਤਨੀ ਪ੍ਰੋ ਰਾਜਵਰਿੰਦਰ ਕੌਰ ਸੋਢੀ ਵੱਲੋਂ ਆਪਦੀ 21 ਮੈਬਰੀ ਚੋਣ ਪ੍ਰਚਾਰ ਟੀਮ ਨਾਲ ਮਿਲ ਮਾਡਲ ਟਾਊਨ , ਜੋਹਲ ਮਾਰਕੀਟ , ਹਾਉਸਿੰਗ ਬੋਰਡ ਕਲੋਨੀ ,ਅਰਬਨ ਅਸਟੇਟ ਹਲਕਿਆਂ ਵਿਚ ਪ੍ਰਚਾਰ ਕੀਤਾ ਗਿਆ। ਪ੍ਰੋ ਰਾਜਵਰਿੰਦਰ ਕੌਰ ਸੋਢੀ ਵੱਲੋਂ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਮੈਨਫੈਸਟੋ ਬਾਰੇ ਜਾਗਰੂਕ ਕਰਦਿਆਂ ਵਿਰੋਧੀ ਪਾਰਟੀਆਂ ਵੱਲੋਂ ਪਾਰਟੀ ਵਲੋਂ ਦਿਤੀਆਂ ਜਾਣ ਵਾਲੀਆਂ ਸਹੁਲਤਾਂ ਨੂੰ ਪੂਰਾ ਕਰਨ ਲਈ ਖਜਾਨਾ ਕਿਥੋਂ ਆਉਗਾ ਦਾ ਦਸ ਲੋਕਾਂ ਨੂੰ ਗਮਰਾਹ ਕਰਨ ਲਈ ਨਿੰਦਾ ਕੀਤੀ ਗਈ।ਉਨ੍ਹਾਂ ਵਲੋ ਆਮ ਆਦਮੀ ਦੇ ਜੀਵਨ ਵੱਲ ਤਵੱਕੋ ਨਾ ਕਰਦਿਆਂ ਆਏ ਦਿਨ ਨਿਜੀ ਸਵਾਰਥਾਂ ਲਈ ਕਾਂਗਰਸ- ਅਕਾਲੀ ਦਲ- ਬੀਜੇਪੀ- ਬੀਐਸਪੀ ਪਾਰਟੀ ਆਗੂਆਂ ਵੱਲੋਂ ਕੀਤੀ ਜਾ ਰਹੀ ਦੱਲ- ਬੱਦਲੀ ਕੇਵਲ ਸੱਤਾ ਪਾਉਣ ਦੀ ਲਾਲਸਾ ਨੂੰ ਹੀ ਦਰਸਾਉਂਦਾ ਹੈ।ਇਸ ਮੋਕੇ ਇਲਾਕੇ ਦੇ ਲੋਕਾਂ ਵੱਲੋਂ ਸਾਫ ਸੁੱਥਰੇ ਵਾਤਾਵਰਨ ਲਈ ਲੋੜੀਦੀਆਂ ਸਾਫ ਪਾਣੀ ,ਸੀਵਰੇਜ , ਕੂੜੇਦਾਨ ,ਸੜਕਾਂ ਆਦਿ ਮਿਆਰੀ ਢੰਗ ਨਾਲ ਮੁਹਈਆ ਨਾ ਕਰਵਾਉਣ ਲਈ ਵੀ ਸੱਤਾ ਵਿਚ ਰਹੀਆਂ ਪਾਰਟੀਆਂ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵਲੋਂ ਇਸ ਵਾਰ ” ਆਪ “ਨੂੰ ਮੋਕਾ ਦੇਣ ਦਾ ਵਿਸਵਾਸ਼ ਦਿਵਾਇਆ ਗਿਆ। ਫਤਿਹ ਢਿੱਲੋਂ , ਰਿਧਮਾ ਢਿੱਲੋਂ , ਮਲਕੀਤ ਸਿੰਘ , ਮਨਦੀਪ ਸਿੰਘ , ਦਵਿੰਦਰ ਸਿੰਘ , ਕਮਲਜੀਤ ਸਿੰਘ , ਸੁਭਾਸ਼ ਭਗਤ( ਬਲਾਕ ਪ੍ਰਧਾਨ ), ਹਨੀ ਸਿੰਘ , ਪ੍ਰਿ. ਨੇਨੀ ਬਾਲਾ , ਜਗਜੀਤ ਕੌਰ , ਸੁਮੀਤਾ ਭਗਤ , ਮੰਨੂ , ਇੰਦਰਜੀਤ , ਦਿਵਿਆ , ਮਨਦੀਪ ਸਿੰਘ ,ਅਮਰਜੀਤ ਸਿੰਘ ਕਾਹਲੋਂ ਆਦਿ ਸਰਗਰਮ ਵਲੰਟੀਅਰਾਂ ਦੀ ਟੀਮ ਦੇ ਪ੍ਰਚਾਰੀ ਪ੍ਰਭਾਵ ਨੇ ਲੋਕਾਂ ਨੂੰ ਇਸ ਵਾਰ ਕੇਜਰੀਵਾਲ ਨੂੰ ਮੋਕਾ ਦੇਵਾਂਗੇ ਦਾ ਨਾਅਰਾ ਬੋਲਣ ਲਾਇਆ।