ਜਲੰਧਰ: ਅੱਜ ਮਾਨਯੋਗ ‘ਐਮ.ਐਲ.ਐ’ “ਸੁਸ਼ੀਲ ਕੁਮਾਰ ਰਿੰਕੂ” ਦੇ ਸਹਿਯੋਗ ਨਾਲ ਤਿਲਕ ਨਗਰ ਵਿੱਚ ‘31.11 ਲੱਖ’ ਨਾਲ ਤਿਆਰ ਕੀਤੇ ਗਏ “ਸਤਿਗੁਰੂ ਕਬੀਰ ਕਮਿਊਨਿਟੀ ਹਾਲ” ਵਿੱਚ ਪਹਿਲੀ ਸੰਗਤ “ਅਜੈ ਕੁਮਾਰ ਬੱਬਲ ਜੀ” ਤੇ ਉਹਨਾਂ ਦੀ “ਨੋਜਵਾਨ ਸੱਭਾ” ਤੇ ਇਲਾਕਾ ਨਿਵਾਸੀਆਂ ਦੇ ਉਪਰਾਲੇ ਹੇਠਾਂ “ਸਤਿਗੁਰੂ ਸ਼੍ਰੀ ਸਚਿਦਾਨੰਦ ਜੀ ਮਹਾਰਾਜ ਜੀ” ਦੀ ਸੰਗਤ ਕਰਵਾਈ ਗਈ।
ਇਸ ਵਿੱਚ ਸਮੂਹ ਸੰਗਤ ਤੇ ਇਲਾਕਾ ਨਿਵਾਸੀਆਂ ਨੇ ਹਾਜਰੀ ਭਰੀ ਨਾਲ ਹੀ ਇਸ ਮੌਕੇ ਤੇ ਵਿਧਾਇਕ ਸੁਸ਼ੀਲ ਰਿੰਕੂ ਵੀ ਇੱਥੇ ਆ ਕੇ ਨਤਮਸਤਕ ਹੋਏ। ਇਲਾਕਾ ਨਿਵਾਸੀਆਂ ਦੇ ਵੱਲੋਂ ਵਿਧਾਇਕ ਸੁਸ਼ੀਲ ਰਿੰਕੂ ਜੀ ਦਾ ਇਸ ਮੌਕੇ ਤੇ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਤੇ ਅਜੈ ਬੱਬਲ ਰਾਜੇਸ਼ ਭਗਤ ਰਾਕੇਸ਼ ਚੋਧਰੀ ਬਲਵਿੰਦਰ ਵਿਕਰਮ ਬਿੱਲ਼ਾ ਰਵੀ ਮੇਅਰ ਰਸ਼ਪਾਲ ਜਖੂ ਰੋਹਿਤ ਭਗਤ ਤੇ ਹੋਰ ਵੀ ਇਲਾਕਾ ਨਿਵਾਸੀ ਇੱਥੇ ਮੌਜੂਦ ਰਹੇ।