ਜਲੰਧਰ( ਅਮਨ ਬੱਗਾ)ਅੱਜ ਕਾਂਗਰਸ ਭਵਨ ਜਲੰਧਰ ਜਿਲ੍ਹਾ ਦਿਹਾਤੀ ਦਫ਼ਤਰ ਦੇ ਵਿੱਚ ਜ਼ਿਲ੍ਹਾ ਜਲੰਧਰ ਦਿਹਾਤੀ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਜੀ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੀਆਂ ਪੰਚਾਇਤੀ ਅਤੇ ਲੋਕ ਸਭਾ ਚੌਣਾਂ ਲਈ ਕਾਂਗਰਸ ਪਾਰਟੀ ਦੀਆਂ ਬਾਹਵਾਂ ਨੂੰ ਮਜ਼ਬੂਤ ਕੀਤਾ ਗਿਆ ! ਇਸ ਮੌਕੇ ਅੰਮ੍ਰਿਤਪਾਲ ਸਿੰਘ ਜ਼ੋਨਾਂ ਮਲਸੀਆਂ ਤੋਂ ਨੂੰ ਮੀਤ ਪ੍ਰਧਾਨ , ਸੁਖਬੀਰ ਸਿੰਘ ਨੰਗਲ ਸਲੇਮਪੁਰ ਜਲੰਧਰ ਨੂੰ ਮੀਤ ਪ੍ਰਧਾਨ ਅਤੇ ਸੁਖਵਿੰਦਰ ਸਿੰਘ ਸ਼ਾਹਕੋਟ ਨੂੰ ਜਨਰਲ ਸੈਕਟਰੀ ਬਣਾਇਆ ਗਿਆ ! ਕੈਪਟਨ ਅਮਰਿੰਦਰ ਸਿੰਘ ਜੀ ਨੇ ਪਹਿਲਾਂ ਬਤੌਰ ਫੌਜ ਦੇ ਕੈਪਟਨ ਹੁੰਦਿਆਂ 1965 ਦੇ ਵਿੱਚ ਦੁਸ਼ਮਣਾਂ ਨਾਲ ਲੜਦਿਆਂ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਪੰਜਾਬ ਦੇ ਕੈਪਟਨ ਬਤੌਰ ਮੁੱਖ ਮੰਤਰੀ ਪੰਜਾਬ ਦੀ ਜਵਾਨੀ ਕਿਸਾਨੀ ਅਤੇ ਪੰਜਾਬ ਦੀ ਜਨਤਾ ਦੀ ਸੇਵਾ ਕਰ ਰਹੇ ਹਨ ਅਤੇ ਕਰਦੇ ਰਹਿਣਗੇ ! ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਲੋਕਾਂ ਦੇ ਦਿਲਾਂ ਵਿੱਚ ਸਮਾ ਚੁੱਕੇ ਨੇ ਅਤੇ ਉਨ੍ਹਾਂ ਨੂੰ ਹਰ ਵਰਗ ਨੇ ਲੋਕ ਪਸੰਦ ਕਰਦੇ ਹਨ !
ਮੌਕੇ ਤੇ ਮੌਜੂਦ ਵਰਕਰ ਸਾਹਿਬਾਨ ਰਾਜਵਿੰਦਰ ਸਿੰਘ, ਗੁਰਪ੍ਰੀਤ ਸਿੰਘ ,ਹਰਮੇਸ਼ ਕੁਮਾਰ, ਵਿਜੈ ਕੁਮਾਰ, ਅਜੈਬ ਸਿੰਘ, ਹਰਨੂਰ ਕਿੰਦਾ, ਕਰੁਣ ਸਹਿਗਲ, ਪ੍ਰਤਾਪ ਸਿੰਘ, ਦਲਜਿੰਦਰ ਕਲੇਅਰ, ਵਕੀਲ ਅਜੇ ਕੁਮਾਰ, ਵਕੀਲ ਐੱਸ ਕੇ ਅਧਿਕਾਰੀ, ਵਕੀਲ ਸੰਜੀਵ ਵਰਮਾ, ਵਕੀਲ ਸੰਦੀਪ ਸ਼ਰਮਾ, ਅਮਨ ਸਿੰਘ, ਵਿਜ਼ੇ, ਦਮਨਦੀਪ ਸਿੰਘ, ਵਰੁਣ ਚੱਡਾ, ਸੋਨੂੰ ਕੁਮਾਰ ਮੌਜੂਦ ਸਨ।