ਜਲੰਧਰ— ਲਗਾਤਾਰ ਵੱਡੀਆਂ ਵੱਡੀਆਂ ਮੀਟਿੰਗਾਂ ਰਾਹੀਂ ਸਮਰਥਨ ਹਾਂਸਲ ਕਰ ਰਹੇ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਪਿੰਡ ਖੁਰਲੇ ਕਿੰਗਰੇ ਦੀ ਮੀਟਿੰਗ ਵੀ ਵੱਡੀ ਰੈਲੀ ਦਾ ਰੂਪ ਲੈ ਗਈ।
ਜਲੰਧਰ ਸ਼ਹਿਰ ਦੇ ਬਿਲਕੁਲ ਨੇੜੇ ਇਸ ਘੁੱਗ ਵਸਦੇ ਪਿੰਡ ਖੁਰਲਾ ਕਿੰਗਰਾ ਵਿਖੇ ਅੱਜ ਸ਼ਾਮ ਨੂੰ ਡਾ. ਅਟਵਾਲ ਦੇ ਵਿਚਾਰ ਸੁਣਨ ਲਈ ਰੱਖੀ ਗਈ ਮੀਟਿੰਗ ਵਿਚ ਖੁਰਲਾ ਕਿੰਗਰਾਂ ਤੋਂ ਇਲਾਵਾ ਨੇੜਲੀਆਂ ਕਾਲੋਨੀਆਂ ਦੇ ਲੋਕ ਵੀ ਪੂਰੇ ਉਤਸ਼ਾਹ ਨਾਲ ਪੁਜੇ। ਜਿਸ ਵਿਚ ਸਰਬਜੀਤ ਸਿੰਘ ਮੱਕੜ, ਕੁਲਵੰਤ ਸਿੰਘ ਮੰਨਣ, ਅਮਨਪ੍ਰੀਤ ਸਿੰਘ ਮੌਂਟੀ, ਬੀਬੀ ਪਰਮਿੰਦਰ ਕੌਰ ਮੰਨੁ, ਗੁਰਪ੍ਰੀਤ ਸਿੰਘ ਖਾਲਸਾ,ਸੁਖਮੀਨ ਸਿੰਘ ਓਬਰਾਏ, ਕੰਵਰ ਸਰਾਏ, ਗੁਰਪ੍ਰਤਾਪ ਸਿੰਘ ਪੰਨੂ ਤੇ ਹੋਰਨਾ ਆਗੂਆਂ ਦੀ ਅਗਵਾਈ ਵਿਚ ਡਾ. ਅਟਵਾਲ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਪੂਰੀ ਹਿਮਾਇਤ ਦੇਣ ਦਾ ਐਲਾਨ ਕੀਤਾ।
