ਸਤਿਗੁਰੂ ਉਦੇ ਸਿੰਘ ਦੀ ਕ੍ਰਿਪਾ ਸਦਕਾ 500 ਪਰਿਵਾਰਾਂ ਨੂੰ ਛਕਾਇਆ ਗਿਆ ਲੰਗਰ-ਕਿਸੇ ਵੀ ਭੁੱਖੇ ਦਾ ਢਿੱਡ ਭਰਨਾ ਅਤੇ ਲੰਗਰ ਛਕਾਉਣਾ ਸਭ ਤੋਂ ਉਤਮ ਕਾਰਜ : ਸਤਿਗੁਰੂ ਉਦੇ ਸਿੰਘ ਜੀ

-ਬਿਨਾਂ ਭੇਦਭਾਵ ਤੋਂ ਚਲਦੀ ਰਹੇਗੀ ਲੰਗਰ ਦੀ ਸੇਵਾ : ਸੂਬਾ ਜੋਗਿੰਦਰ ਸਿੰਘ

-ਲੰਗਰ ਲੋਕਾਂ ਤਕ ਪਹੁੰਚਣਾ ਸ਼ਲਾਘਾਯੋਗ ਕੰਮ : ਨਾਰਾਇਣ ਸਿੰਘ

ਜਲੰਧਰ: ਚਾਹੇ ਕੋਰੋਨਾ ਨੇ ਦੁਨੀਆ ਨੂੰ ਸੀਮਤ ਕਰਕੇ ਰਖ ਦਿਤਾ ਹੈ ਅਤੇ ਅਜਿਹੇ ਲੋਕਾਂ ਲਈ ਵਡੀ ਸਮਸਿਆ ਬਣਕੇ ਉਭਰ ਰਿਹਾ ਹੈ, ਜੋ ਰੋਜ਼ਾਨਾ ਕਮਾਈ ਕਰਨ ਤੋਂ ਬਾਅਦ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਅਤੇ ਅਜ ਦੀ ਸਥਿਤੀ ਅਨੁਸਾਰ ਅਜਿਹੇ ਲੋਕਾਂ ਦਾ ਢਿਡ ਭਰਨਾ ਬਿਲਕੁਲ ਮੁਸ਼ਿਕਲ ਜਾਪ ਰਿਹਾ ਹੈ| ਜਿਵੇਂ ਕਿ ਸਾਰੀ ਦੁਨੀਆ ਨੂੰ ਪਤਾ ਹੈ ਕਿ ਨਾਮਧਾਰੀ ਸੰਪਰਦਾ ਗਰੀਬਾਂ ਅਤੇ ਮਜ਼ਲੂਮਾਂ ਦੀ ਮਦਦ ਲਈ ਹਮੇਸ਼ਾ ਪਹਿਲਕਦਮੀ ਕਰਦੀ ਆ ਰਹੀ ਹੈ ਅਤੇ ਇਸੇ ਸਿਲਸਿਲੇ ਵਜੋਂ ਇਕ ਵਾਰ ਫਿਰ ਨਾਮਧਾਰੀ ਸੰਪਰਦਾ ਅਤੇ ਭੈਣੀ ਸਾਹਿਬ ਦੇ ਮੁਖੀ ਸ਼੍ਰੀ ਸਤਿਗੁਰੂ ਉਦੇ ਸਿੰਘ ਜੀ ਨੇ ਦੁਨੀਆ ‘ਚ ਹਰ ਥਾਂ ਵਸਦੇ ਆਪਣੇ ਪੈਰੋਕਾਰਾਂ ਨੂੰ ਆਦੇਸ਼ ਜਾਰੀ ਕਰਦਿਆਂ ਲੋੜਵੰਦਾਂ ਦਾ ਪੇਟ ਭਰਨ ਲਈ ਕਿਹਾ ਹੈ|

ਸਤਿਗੁਰੂ ਉਦੇ ਸਿੰਘ ਦੇ ਹੁਕਮਾਂ ਅਨੁਸਾਰ ਪੰਜਾਬ ਹੀ ਨਹੀਂ ਬਲਿਕ ਦੇਸ਼ ਦੇ ਹਰ ਕੋਨੇ ‘ਚ ਨਿਰੰਤਰ ਲੰਗਰ ਦੀ ਸੇਵਾ ਦਾ ਆਰੰਭ ਕਰ ਦਿਤਾ ਗਿਆ ਹੈ| ਸਤਿਗੁਰੂ ਉਦੈ ਸਿੰਘ ਜੀ ਅਨੁਸਾਰ ਕਿਸੇ ਭੁਖੇ ਦਾ ਢਿਡ ਭਰਨਾ ਸਭ ਤੋਂ ਵਡਾ ਪੁੰਨ ਵਾਲਾ ਕੰਮ ਹੈ ਅਤੇ ਨਾਮਧਾਰੀ ਭਾਈਚਾਰਾ ਹਮੇਸ਼ਾ ਅਜਿਹੇ ਲੋਕਾਂ ਦੀ ਮਦਦ ਲਈ ਆਪਣੇ ਹੱਥ ਅਗੇ ਵਧਾਉਂਦਾ ਆ ਰਿਹਾ ਹੈ ਅਤੇ ਅਜ ਦੀ ਇਸ ਔਥੀ ਘਘੜੀ ‘ਚ ਲੋੜਵੰਦ ਲੋਕਾਂ ਦੇ ਨਾਲ ਹੈ, ਵੈਸੇ ਵੀ ਲੰਗਰ ਛਕਾਉਣ ਦੀ ਪ੍ਰਥਾ ਸਾਡੇ ਗੁਰੂਆਂ ਵਲੋਂ ਬਖਸ਼ਿਸ਼ ਕੀਤੀ ਹੋਈ ਹੈ| ਇਸ ਲਈ ਇਹ ਸਭ ਤੋਂ ਉਤਮ ਕਾਰਜ ਹੈ| ਇਸੇ ਸਿਲਸਿਲੇ ਵਜੋਂ ਜਲੰਧਰ ਵਿਖੇ ਵੀ ਰੋਜ਼ਾਨਾ ਲੰਗਰ ਛਕਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ| ਅਜ ਨਾਮਧਾਰੀ ਸੰਗਤ ਜਲੰਧਰ ਸ਼ਹਿਰ ਵੱਲੋਂ ਸੂਬਾ ਜੁਗਿੰਦਰ ਸਿੰਘ ਅਤੇ ਪ੍ਰਧਾਨ ਸੰਤ ਨਰਾਇਣ ਸਿੰਘ ਵਲੋਂ ਨਾਮਧਾਰੀ ਸੰਗਤ ਜਲੰਧਰ ਸ਼ਹਿਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਤਕਰੀਬਨ 500 ਪਰਿਵਾਰਾਂ ਨੂੰ ਲੰਗਰ ਛਕਾਇਆ ਗਿਆ।

 

ਬਿਨਾਂ ਭੇਦਭਾਵ ਤੋਂ ਚਲਦੀ ਰਹੇਗੀ ਲੰਗਰ ਦੀ ਸੇਵਾ : ਸੂਬਾ ਜੋਗਿੰਦਰ ਸਿੰਘ
ਜਲੰਧਰ ਸ਼ਹਿਰ ਦੇ ਸੂਬਾ ਜੋਗਿੰਦਰ ਸਿੰਘ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨਾ ਪ੍ਰਤੇਕ ਵਿਅਕਤੀ ਦਾ ਫਰਜ਼ ਹੈ ਅਤੇ ਇਸੇ ਕਰਕੇ ਨਾਮਧਾਰੀ ਸੰਪਰਦਾ ਦੇ ਮੁਖੀ ਸ੍ਰੀ ਸਤਿਗਰੂ ਉਦੇ ਸਿੰਘ ਜੀ ਦੇ ਆਦੇਸ਼ਾਂ ਅਨੁਸਾਰ ਜਲੰਧਰ ‘ਚ ਲੰਗਰ ਦੀ ਸੇਵਾ ਦਾ ਆਰੰਭ ਕੀਤਾ ਗਿਆ ਹੈ| ਉਨਾਂ ਕਿਹਾ ਕਿ ਜਲੰਧਰ ਹੀ ਨਹੀਂ ਸਗੋਂ ਨਾਲ ਲਗਦੇ ਇਲਾਕਿਆਂ ‘ਚ ਵੀ ਜੇ ਕਿਸੇ ਨੂੰ ਲੋੜ ਹੋਵੇ ਤਾਂ ਸਾਡੇ ਸੰਪਰਕ ਕਰ ਸਕਦਾ ਹੈ| ਉਨਾਂ ਕਿਹਾ ਕਿ ਨਾਮਧਾਰੀ ਸੰਪਰਦਾ ਵਲੋਂ ਲੰਗਰ ਦੀ ਸੇਵਾ ਬਿਨਾਂ ਕਿਸੇ ਭੇਦਭਾਵ ਤੋਂ ਲਗਾਤਾਰ ਚਲਦੀ ਰਹੇਗੀ|

ਲੰਗਰ ਲੋਕਾਂ ਤਕ ਪਹੁੰਚਾਉਣ ਸ਼ਲਾਘਾਯੋਗ ਕੰਮ : ਨਾਰਾਇਣ ਸਿੰਘ
ਇਸੇ ਤਰਾਂ ਨਾਮਧਾਰੀ ਸੰਗਤ ਜਲੰਧਰ ਸ਼ਹਿਰ ਦੇ ਪ੍ਰਧਾਨ ਨਾਰਾਇਣ ਸਿੰਘ ਨੇ ਕਿਹਾ ਕਿ ਚਾਹੇ ਹਰ ਪਾਸੇ ਕਰਫਿਊ ਲਗਾ ਹੋਇਆ ਹੈ ਅਤੇ ਲੋਕ ਆਪਣੇ ਘਰਾਂ ‘ਚ ਪੂਰੀ ਤਰਾਂ ਬੰਦ ਹੋ ਚੁਕੇ ਹਨ, ਅਜਿਹੀ ਸਥਿਤੀ ਚ ਲੋੜਵੰਦਾਂ ਦੇ ਘਰਾਂ ਤਕ ਲੰਗਰ ਪਹੁੰਚਾਉਣ ਵਡੀ ਗਲ ਹੈ| ਉਨਾਂ ਕਿਹਾ ਕਿ ਨਾਮਧਾਰੀ ਭਾਈਚਾਰੇ ਦੇ ਜਿਹੜੇ ਨੌਜਵਾਨ, ਬੀਬੀਆਂ ਜਾਂ ਹੋਰ ਲੰਗਰ ਦੀ ਸੇਵਾ ‘ਚ ਲਗੇ ਹੋਏ ਹਨ, ਉਹ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ।error: Content is protected !!