You are currently viewing ਕਾਂਗਰਸ ਜੋ ਮਰਜ਼ੀ ਕਰ ਲਵੇ, ਰਾਹੁਲ ਦੇ ਹੱਥਾਂ ‘ਚ ਤਾਂ ‘ਪ੍ਰਧਾਨ ਮੰਤਰੀ ਵਾਲੀ ਲਕੀਰ ਹੀ ਨਹੀਂ’: ਡਾ. ਅਟਵਾਲ

ਕਾਂਗਰਸ ਜੋ ਮਰਜ਼ੀ ਕਰ ਲਵੇ, ਰਾਹੁਲ ਦੇ ਹੱਥਾਂ ‘ਚ ਤਾਂ ‘ਪ੍ਰਧਾਨ ਮੰਤਰੀ ਵਾਲੀ ਲਕੀਰ ਹੀ ਨਹੀਂ’: ਡਾ. ਅਟਵਾਲ

ਜਲੰਧਰ (ਅਮਨ ਬੱਗਾ): ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ, ਬੇਦਾਗ ਅਤੇ ਸੁਲਝੇ ਹੋਏ ਸਿਆਸਤਦਾਨ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਅਸੰਬਲੀ ਹਲਕਾ ਨਕੋਦਰ ਦੇ ਚੋਣਾਵੀ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਇਕ ਵਿਸ਼ੇਸ਼ ਮਿਆਰ ਹੁੰਦਾ ਹੈ ਅਤੇ ਇਸ ਦੀ ਜਿੰਮੇਵਾਰੀ ਸੰਭਾਲਣ ਵਾਲਾ ਸਖਸ਼ ਬਹੁਤ ਪ੍ਰਪੱਕ, ਦੂਰ ਅੰਦੇਸ਼ੀ ਅਤੇ ਫੈਸਲਾਕੁੰਨ ਸਖਸ਼ੀਅਤ ਦਾ ਮਾਲਕ ਹੋਣਾ ਚਾਹੀਦਾ ਹੈ ਜਿਸ ਲਈ ਨਰਿੰਦਰ ਮੋਦੀ ਪੂਰੀ ਤਰਾਂ ਨਾਲ ਢੁਕਦੇ ਹਨ ਜਦੋਂ ਕਿ ਦੂਜੇ ਪਾਸੇ ਇਨਾਂ ਖਾਸੀਅਤਾਂ ਸਬੰਧੀ ਰਾਹੁਲ ਦੀ ਪਹੁੰਚ ਅਜੇ ਕਿਤੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦੀ। ਡਾ. ਅਟਵਾਲ ਨੇ ਆਪਣੇ ਡਿਪਟੀ ਸਪੀਕਰ ਲੋਕ ਸਭਾ ਰਹਿਣ ਦੇ ਸਮੇਂ ਦੌਰਾਨ ਦੇ ਤਜ਼ਰਬੇ ਬਾਰੇ ਅਨੇਕਾਂ ਗੱਲਾਂ ਸਾਂਝੀਆਂ ਕਰਦੇ ਹੋਏ ਦਸਿਆ ਕਿ ਬੱਸ ਏਹ ਸਮਝ ਲਵੋ ਜਿਵੇਂ ਰਾਹੁਲ ਗਾਂਧੀ ਦੇ ਹੱਥਾਂ ਵਿਚ ਪ੍ਰਧਾਨ ਮੰਤਰੀ ਬਣਨ ਲਈ ਅਜੇ ਲਕੀਰ ਹੀ ਨਹੀਂ ਬਣੀ।

ਅੱਜ ਦੇ ਅਸੰਬਲੀ ਹਲਕਾ ਨਕੋਦਰ ਦੇ ਦੌਰੇ ਦੌਰਾਨ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਡਾ. ਚਰਨਜੀਤ ਸਿੰਘ ਅਟਵਾਲ ਜਦੋਂ ਪਿੰਡ ਚੂਹੇਕੀ, ਉਪਲ ਬਾਠ, ਰੰਮੇਵਾਲ, ਫਰਾਲਾ ਆਦਿ ਦੇ ਦੌਰੇ ‘ਤੇ ਪੁਜੇ ਤਾਂ ਸਵਾਗਤ ਕਰਤਾਵਾਂ ਵਿਚ ਪਿੰਡ ਚੂਹੇਕੀ ਦੇ ਸਰਪੰਚ ਦਿਲਬਾਗ ਸਿੰਘ, ਮੇਜਰ ਰਾਮ ਸਿੰਘ ਸਰਕਲ ਪ੍ਰਧਾਨ, ਕੁਲਦੀਪ ਰਾਮ, ਬਾਲੀ, ਸੁਰਤੇਜ਼ ਸਿੰਘ ਬੱਸੀ, ਗੁਰਨਾਮ ਕੰਦੋਲਾ, ਜਗਜੀਤ ਬੱਸੀ ਸੀਨੀਅਰ ਮੀਤ ਪ੍ਰਧਾਨ ਦੋਆਬਾ ਜ਼ੋਨ, ਕੇਵਲ ਸਿੰਘ ਕੋਟ ਬਾਦਲ ਖਾਂ, ਲਖਵਿੰਦਰ ਸਿੰਘ ਹੋਠੀ, ਨੀਰਜ ਜੋਸ਼ੀ, ਮਨਪ੍ਰੀਤ ਸਿੰਘ ਚੀਮਾ, ਅਤੇ ਪਿੰਡ ਉਪਲ ਬਾਠ ਦੇ ਸਰਪੰਚ ਜੋਗਿੰਦਰ ਸਿੰਘ, ਰਾਜ ਕੁਮਾਰ, ਅਮਰਜੀਤ ਸਿੰਘ, ਜਸਵੰਤ ਸਿੰਘ, ਮੰਗੂ, ਬਿੰਦਾ, ਸਮਤਾ, ਚਰਨਜੀਤ, ਅਵਤਾਰ ਤਾਰੂ, ਚੱਢਾ ਗੁਰਪ੍ਰੀਤ, ਅਮਰੀਕ ਸਿੰਘ, ਕਰਮਜੀਤ, ਬਾਲੀ, ਸਾਬਕਾ ਸਰਪੰਚ ਗੁਲਵੰਤ ਸਿੰਘ, ਅਮਰਜੀਤ ਸਿੰਘ ਪੰਚ, ਪਿੰਡ ਫਰਵਾਲਾ ਦੇ ਕੰਦਨ ਸਿੰਘ, ਹਰਜੋਤ, ਕਮਲੇਸ਼, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸਰਤੇਜ ਸਿੰਘ, ਲਖਵਿੰਦਰ ਸਿੰਘ ਤੇ ਹੋਰ ਕਈ ਆਗੂਆਂ ਦੀ ਹਾਜ਼ਰੀ ਵਿਚ ਸਰੋਤਿਆਂ ਨੇ ਸ੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਹਰ ਤਰ੍ਹਾਂ ਨਾਲ ਹਿਮਾਇਤ ਕਰਨ ਦਾ ਭਰੋਸਾ ਦਿਤਾ। ਇਸ ਮੌਕੇ ਅਨੇਕਾਂ ਲੋਕਾਂ ਨੇ ਕਾਂਗਰਸ ਸਰਕਾਰ ਵਲੋਂ ਅਕਾਲੀ ਸਰਕਾਰ ਵੇਲੇ ਦੀਆਂ ਪਿੰਡਾਂ ਤੇ ਕਿਸਾਨ ਪੱਖੀ ਨੀਤੀਆਂ ਨੂੰ ਤਾਰਪੀਡੋ ਕਰਨ ਦਾ ਦੋਸ਼ ਲਗਾਇਆ ਅਤੇ ਡਾ. ਅਟਵਾਲ ਦੇ ਹੱਥ ਮਜ਼ਬੂਤ ਕਰਨ ਦਾ ਵਚਨ ਦਿਤਾ।