You are currently viewing ‘ਟੁੱਟ ਕਲਾਂ, ਸ਼ੰਕਰ ਤੇ ਸ਼ਰੀਹ ਵਾਸੀਆਂ ਦੇ ਭਰਵੇਂ ਸਵਾਗਤ ਨੇ ਡਾ. ਅਟਵਾਲ ਦੇ ਮੰਨ ਨੂੰ ਮੋਹ ਲਿਆ

‘ਟੁੱਟ ਕਲਾਂ, ਸ਼ੰਕਰ ਤੇ ਸ਼ਰੀਹ ਵਾਸੀਆਂ ਦੇ ਭਰਵੇਂ ਸਵਾਗਤ ਨੇ ਡਾ. ਅਟਵਾਲ ਦੇ ਮੰਨ ਨੂੰ ਮੋਹ ਲਿਆ

ਜਲੰਧਰ (ਅਮਨ ਬੱਗਾ): ‘ਸ੍ਰੋਮਣੀ ਅਕਾਲੀ ਦਲ ਦੀ ਆਪਣੇ ਵਰਕਰਾਂ ਨਾਲ ਹਮੇਸ਼ਾਂ ਬੜੀ ਨੇੜਲੀ ਸਾਂਝ ਰਹੀ ਹੈ, ਕਿਉਂਕਿ ਅਕਾਲੀ ਦਲ ਦੇ ਲੀਡਰ ਵਰਕਰਾਂ ਵਿਚੋਂ ਹੀ ਨਿਕਲਕੇ ਪਾਰਟੀ ਦੀ ਅਗਵਾਈ ਸੰਭਾਲਦੇ ਰਹੇ ਹਨ। ਇਸ ਵਿਰਾਸਤ ਤੇ ਪਿਛੋਕੜ ਨੇ ਅਕਾਲੀ ਦਲ ਦੇ ਅੰਦਰੂਨੀ ਸਬੰਧਾਂ ਨੂੰ ਹਮੇਸ਼ਾਂ ਮਜ਼ਬੂਤੀ ਪ੍ਰਦਾਨ ਕੀਤੀ ਹੈ। ਇਸੇ ਕਾਰਨ ਸ੍ਰੋਮਣੀ ਅਕਾਲੀ ਦਲ ਹਮੇਸ਼ਾਂ ਆਪਣੇ ਵਰਕਰਾਂ ਦਾ ਪੂਰਾ ਮਾਣ ਸਤਿਕਾਰ ਕਰਦਾ ਰਿਹਾ ਹੈ ਅਤੇ ਇਹ ਪ੍ਰੰਪਰਾ ਸਦੀਵੀਂ ਰਹੇਗੀ।’ ਉਕਤ ਵਿਚਾਰ ਸ੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੇ ਆਪਣੇ ਨਕੋਦਰ ਅਸੰਬਲੀ ਹਲਕੇ ਵਿਚ ਥਾਂ-ਥਾਂ ‘ਤੇ ਹੋਏ ਨਿਘੇ ਸਵਾਗਤ ਦੌਰਾਨ ਬੜੇ ਭਾਵੁਕ ਅੰਦਾਜ਼ ਵਿਚ ਪ੍ਰਗਟ ਕੀਤੇ। ਇਸ ਮੌਕੇ ਡਾ. ਅਟਵਾਲ ਦੇ ਨਾਲ ਨਕੋਦਰ ਅਸੰਬਲੀ ਹਲਕੇ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੀ ਚੋਣ ਮੁਹਿੰਮ ਦੀ ਅਗਵਾਈ ਕਰ ਰਹੇ ਸਨ।

‘ਟੁੱਟ ਕਲਾਂ, ਸ਼ੰਕਰ ਤੇ ਸ਼ਰੀਹ ‘ਚ ਮਿਸਾਲੀਆ ਸਵਾਗਤ
ਨਕੋਦਰ ਹਲਕੇ ਦੇ ਆਪਣੇ ਕਾਮਯਾਬ ਦੌਰੇ ਦੌਰਾਨ ਪਿੰਡ ਟੁੱਟ ਕਲਾਂ, ਸ਼ੰਕਰ ਅਤੇ ਸ਼ਰੀਹ ਵਿਖੇ ਜਰਨੈਲ ਸਿੰਘ ਨੰਬਰਦਾਰ, ਬਲਦੀਸ਼ ਸਿੰਘ ਨੰਬਰਦਾਰ, ਗੁਰਮੁੱਖ ਸਿੰਘ ਪੰਚ, ਸੁਰਜੀਤ ਸਿੰਘ ਟੁੱਟ, ਹਿੰਮਤ ਭਾਰਦਵਾਜ ਸਰਪੰਚ ਪਿੰਡ ਸ਼ੰਕਰ, ਜਸਦੇਵ ਸਿੰਘ ਨੰਬਰਦਾਰ, ਰਘੂਵੀਰ ਸਿੰਘ, ਅਸ਼ਵਨੀ ਕੁਮਾਰ,ਦਰਸ਼ਨ ਸਿੰਘ, ਗੁਰਮੁੱਖ ਸਿੰਘ, ਹਰਿੰਦਰ ਸਿੰਘ ਸ਼ਰੀਂਹ, ਬਲਦੇਵ ਸਿੰਘ, ਸ਼ਿੰੰਦਾ ਪੰਚ, ਲਸ਼ਕਰ ਸਿੰਘ, ਹਰਭਜਨ ਸਿੰਘ,ਗੁਰਨਾਮ ਸਿੰਘ, ਕੁਲਦੀਪ ਸਿੰਘ ਸੰਘੇੜਾ, ਦੇਸ ਰਾਜ ਮੈਂਬਰ ਬਲਾਕ ਸੰਮਤੀ ਅਤੇ ਹੋਰ ਅਨੇਕਾਂ ਨੇਤਾਵਾਂ ਨੇ ਡਾ. ਅਟਵਾਲ ਨੂੰ ਬੜੇ ਸਤਿਕਾਰ ਨਾਲ ਜੀ ਆਇਆਂ ਕਿਹਾ ਅਤੇ ਉਨ੍ਹਾਂ ਦੀ ਯੋਗਤਾ ਤੇ ਤਜ਼ਰਬੇ ਬਾਰੇ ਕੀਮਤੀ ਵਿਚਾਰ ਸੁਣੇ। ਡਾ. ਅਟਵਾਲ ਨੇ ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਸਿਧਾਂਤਾਂ ਅਤੇ ਸੰਘਰਸ਼ ਬਾਰੇ ਵੀ ਬਾਖੂਬੀ ਚਾਨਣਾ ਪਾਇਆ। ਇਸ ਦੌਰੇ ਦੌਰਾਨ ਪਿੰਡ ਟੁੱਟ ਕਲਾਂ, ਪਿੰਡ ਸ਼ੰਕਰ ਅਤੇ ਪਿੰਡ ਸ਼ਰੀਹ ਵਿਖੇ ਉਨ੍ਹਾਂ ਨੂੰ ਮਿਲਿਆ ਸਮਰਥਨ ਇਕ ਮਿਸਾਲ ਬਣ ਗਿਆ।