You are currently viewing ਕਾਂਗਰਸੀ ਹਾਲੇ ਵੀ ‘ਸੂਰਜਾ-ਸੂਰਜਾ ਫੱਟੀ ਸੁਕਾਅ’ ਵਾਲਾ ਯੁੱਗ ਸਮਝੀ ਜਾਂਦੇ ਨੇ: ਪਵਨ ਟੀਨੂੰ

ਕਾਂਗਰਸੀ ਹਾਲੇ ਵੀ ‘ਸੂਰਜਾ-ਸੂਰਜਾ ਫੱਟੀ ਸੁਕਾਅ’ ਵਾਲਾ ਯੁੱਗ ਸਮਝੀ ਜਾਂਦੇ ਨੇ: ਪਵਨ ਟੀਨੂੰ

ਜਲੰਧਰ: ਅੱਜ ਵਿਧਾਨ ਸਭਾ ਹਲਕਾ ਆਦਮਪੁਰ ਦੇ ਪਿੰਡਾਂ ਕਰਾੜੀ, ਬਿਆਸ, ਜਫਲ ਝੀਂਗੜ ਅਤੇ ਦੋਲੀਕੇ ਦੂਹੜੇ ਪਿੰਡਾਂ ਵਿਚ ਸ੍ਰੋਮਣੀ ਅਕਾਲੀ ਦਲ- ਭਾਜਪਾ ਦੀਆਂ ਕਾਮਯਾਬ ਰੈਲੀਆਂ ਤੋਂ ਬਾਅਦ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ, ਵਿਧਾਇਕ ਪਵਨ ਕੁਮਾਰ ਟੀਨੂੰ ਤੇ ਭਾਜਪਾ ਆਗੂ ਅਮਰਜੀਤ ਸਿੰਘ ਅਮਰੀ ਦਾ ਕਾਫਲਾ ਹਲਕੇ ਦੇ ਪਿੰਡ ਵਡਾਲਾ, ਕਾਲਾ ਬੱਕਰਾ ਉਪਰੰਤ ਪਿੰਡ ਡੱਲੀ ਪੁੱਜਾ। ਉਕਤ ਪਿੰਡਾਂ ਵਿਚ ਸੰਬੋਧਨ ਕਰਦੇ ਹੋਏ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਹੈਰਾਨੀ ਪ੍ਰਗਟ ਕੀਤੀ ਕਿ ਕਾਂਗਰਸ ਪਾਰਟੀ ਦੇ ਲੀਡਰ ਕਦੇ ਝੂਠੇ ਲਾਰੇ ਲਗਾਕੇ, ਤੇ ਕਦੇ ਗੁਟਕਾ ਸਾਹਿਬ ਹੱਥ ਵਿਚ ਫੜਕੇ ਜੋ ਬੇਅਮਲੇ ਵਾਅਦੇ ਤੇ ਭਰੋਸੇ ਦਿੰਦੇ ਰਹੇ ਉਸ ਨਾਲ ਉਹ ਆਪਣੇ ਆਪਨੂੰ ਤਾਂ ਹਨੇਰੇ ਵਿਚ ਰੱਖ ਸਕਦੇ ਹਨ ਪਰ ਜਨਤਾ ਹੁਣ ਬਹੁਤ ਜਾਗਰੂਕ ਹੋ ਚੁਕੀ ਹੈ। ਏਸ ਕੰਪਿਊਟਰ ਯੁੱਗ ਨੇ ਜਨਤਾ ਅੱਗੇ ਏਹਨਾ ਕਾਂਗਰਸੀ ਲੀਡਰਾਂ ਦੀ ‘ਅਸਲੀਅਤ’ ਰੱਖ ਦਿਤੀ ਹੈ। ਉਨਾ ਕਿਹਾ ਕਿ ਹੁਣ ਤਾਂ ਅਮਲਾਂ ਦੇ ਹੀ ਨਬੇੜੇ ਹੋਣਗੇ। ਇਸ ਮੌਕੇ ਐਡਵੋਕੇਟ ਅਟਵਾਲ ਵਲੋਂ ਵੀ ਅਕਾਲੀ ਦਲ ਦੇ ਸੰਘਰਸ਼ ਤੇ ਲੋਕ ਹਿਤੈਸ਼ੀ ਕੰਮਾਂ ਬਾਰੇ ਜਾਣਕਾਰੀ ਦਿਤੀ ਗਈ।

ਵਡਾਲਾ ਪਿੰਡ ਵਿਚ ਇਕੱਠ:
ਹਲਕਾ ਆਦਮਪੁਰ ਵਿਚ ਪੈਂਦੇ ਪਿੰਡ ਵਡਾਲਾ ਵਿਖੇ ਸ. ਤਰਲੋਚਨ ਸਿੰਘ ਦੇ ਘਰ ਚਰਨਜੀਤ ਸਿੰਘ ਅਟਵਾਲ, ਪਵਨ ਕੁਮਾਰ ਟੀਨੂੰ, ਅਮਰਜੀਤ ਸਿੰਘ ਅਮਰੀ ਤੇ ਹੋਰਨਾ ਆਗੂਆਂ ਦੇ ਸਵਾਗਤ ਲਈ ਵੱਡੀ ਗਿਣਤੀ ਵਿਚ ਵਡਾਲਾ ਵਾਸੀ ਪੁਜੇ। ਜਿਥੇ ਉਨ•ਾਂ ਨੇ ਹੱਥ ਖੜੇ ਕਰਕੇ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਦੀ ਹਿਮਾਇਤ ਦਾ ਐਲਾਨ ਕੀਤਾ।

ਕਾਲਾ ਬੱਕਰਾ ਵਿਚੋਂ ਭਾਰੀ ਸਮਰਥਨ :
ਐਡਵੋਕੇਟ ਚਰਨਜੀਤ ਸਿੰਘ ਅਟਵਾਲ ਨੂੰ ਵੱਡੇ ਕਸਬੇ ਕਾਲਾ ਬੱਕਰਾ ਵਿਚੋਂ ਵੀ ਭਾਰੀ ਸਮਰਥਨ ਮਿਲਿਆ। ਕਸਬੇ ਦੇ ਲੋਕਾਂ ਨੂੰ ਸ. ਅਟਵਾਲ ਦੇ ਵਿਚਾਰ ਸੁਣੇ ਉਨਾ ਦੀਆਂ ਦਲੀਲਾਂ ਦਾ ਸਮਰਥਨ ਕਰਦੇ ਹੋਏ ਕਾਲਾ ਬੱਕਰਾ ਕਸਬੇ ਦੇ ਵੱਡੀ ਗਿਣਤੀ ਵਿਚ ਵਸਨੀਕਾਂ ਨੇ ਜੈਕਾਰੇ ਲਗਾਕੇ ਉਨਾ ਦੇ ਹੱਕ ਵਿਚ ਸਮਰੱਥਨ ਦਾ ਐਲਾਨ ਕੀਤਾ।

ਡੱਲੀ ਪਿੰਡ ਦੇ ਲੋਕਾਂ ਵਲੋਂ ਸਵਾਗਤ:
ਹਲਕੇ ਦੇ ਪਿੰਡ ਡੱਲੀ ਵਿਖੇ ਕੌਂਸਲਰ ਸਤਨਾਮ ਸਿੰਘ ਦੇ ਘਰ ਇਕੱਤਰ ਹੋਏ ਪਿੰਡ ਵਾਸੀਆਂ ਨੇ ਚਰਨਜੀਤ ਸਿੰਘ ਅਟਵਾਲ, ਪਵਨ ਕੁਮਾਰ ਟੀਨੂੰ ਅਮਰਜੀਤ ਸਿੰਘ ਅਮਰੀ ਤੇ ਹੋਰਨਾ ਅਕਾਲੀ ਦਲ-ਭਾਜਪਾ ਲੀਡਰਾਂ ਦਾ ਨਿਘਾ ਸਵਾਗਤ ਕੀਤਾ ਤੇ ਐਡਵੋਕੇਟ ਅਟਵਾਲ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾਕੇ ਜਿਤਾਉਣ ਦਾ ਐਲਾਨ ਕੀਤਾ।