You are currently viewing ਖੁਰਲੇ ਕਿੰਗਰੇ ਵਿਚ ਗੱਠਜੋੜ ਉਮੀਦਵਾਰ ਨੂੰ ਜਬਰਦਸਤ ਹਿਮਾਇਤ

ਖੁਰਲੇ ਕਿੰਗਰੇ ਵਿਚ ਗੱਠਜੋੜ ਉਮੀਦਵਾਰ ਨੂੰ ਜਬਰਦਸਤ ਹਿਮਾਇਤ

ਜਲੰਧਰ (ਅਮਨ ਬੱਗਾ): ਇਥੋਂ ਨੇੜਲੇ ਪਿੰਡ ਖੁਰਲੇ ਕਿੰਗਰੇ ਵਿਖੇ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਭਰਵੀਂ ਮੀਟਿੰਗ ਹੋਈ ਜਿਸ ਵਿਚ ਡਾ. ਅਟਵਾਲ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਕੁਲਵੰਤ ਸਿੰਘ ਮੰਨਣ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਤਰਲੋਚਨ ਸਿੰਘ ਕਾਲੜਾ, ਪਰਮਿੰਦਰ ਕੌਰ ਪੰਨੂ, ਗੁਰਪ੍ਰਤਾਪ ਸਿੰਘ ਪੰਨੂ, ਅਮਰਪ੍ਰੀਤ ਸਿੰਘ ਮੋਂਟੀ, ਮਨਿੰਦਰ ਪਾਲ ਸਿੰਘ ਗੁੰਬਰ, ਨਿਰਮਲ ਸਿੰਘ ਪੋਪਲੀ, ਪਰਮਜੀਤ ਸਿੰਘ ਸੇਠੀ, ਗੁਰਦੇਵ ਸਿੰਘ ਗੋਲਡੀ ਭਾਟੀਆ, ਕੁਲਦੀਪ ਸਿੰਘ ਰਾਜੂ, ਤੇਗਾ ਸਿੰਘ ਬੱਲ, ਡਾ. ਸਤਪਾਲ, ਹਰਸਿਮਰਨ ਸਿੰਘ ਗਨੀ, ਜੈਦੀਪ ਸਿੰਘ ਬਾਜਵਾ, ਸੁਰਿੰਦਰ ਸਿੰਘ ਨਾਗੀ, ਪਿਆਰੇ ਲਾਲ ਬੌਬੀ, ਸੁਰਿੰਦਰ ਸਿੰਘ ਸਰਪੰਚ ਅਤੇ ਜੋਤੀ ਆਦਿ ਆਗੂਆਂ ਨੇ ਆਪਣੇ ਸਾਥੀਆਂ ਨਾਲ ਪੂਰੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਨੇੜਲੇ ਪਿੰਡਾਂ ਅਤੇ ਕਾਲੋਨੀਆਂ ਦੇ ਲੋਕ ਵੀ ਹਾਜ਼ਰ ਹੋਏ।

ਇਸ ਮੌਕੇ ਹਾਜ਼ਰੀਨ ਨੇ ਲੀਡਰ ਸਾਹਿਬਾਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਜਿਨ੍ਹਾਂ ਦੇ ਡਾ.ਅਟਵਾਲ ਨੇ ਬੜੀ ਸੰਜ਼ੀਦਗੀ ਨਾਲ ਬਾਦਲੀਲ ਜਵਾਬ ਦਿਤੇ। ਇਸ ਮੌਕੇ ਡਾ. ਅਟਵਾਲ ਨੇ ਅਕਾਲੀ ਦਲ-ਭਾਜਪਾ ਵਲੋਂ ਕੀਤੇ ਵਿਕਾਸ ਦੇ ਕੰਮਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਪਾਰਟੀ ਲਈ ਸਮਰਥਨ ਦੀ ਅਪੀਲ ਕੀਤੀ ਜਿਸ ਦਾ ਹਾਜ਼ਰ ਲੋਕਾਂ ਨੇ ਪੁਰਜੋਸ਼ ਢੰਗ ਨਾਲ ਵਚਨ ਦਿਤਾ।