You are currently viewing ਅਕਾਲੀ ਦਲ-ਭਾਜਪਾ ਨੇ ਪੰਜਾਬ ਨੂੰ ਆਪਣੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਤਬਾਹ ਕਰ ਕੇ ਰੱਖ ਦਿਤਾ

ਅਕਾਲੀ ਦਲ-ਭਾਜਪਾ ਨੇ ਪੰਜਾਬ ਨੂੰ ਆਪਣੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਤਬਾਹ ਕਰ ਕੇ ਰੱਖ ਦਿਤਾ

ਫਿਲੌਰ: ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਚੋਧਰੀ ਵਿਕਰਮਜੀਤ ਸਿੰਘ ਨੇ ਅਕਾਲੀ ਦਲ-ਭਾਜਪਾ ਗਠਜੋੜ ਦੀ ਪਿਛਲੀ ਸਰਕਾਰ ਤੇ ਆਪਣੇ ਦਸ ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਨੂੰ ਤਬਾਹ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਬਹੁਤ ਜਿਆਦਾ ਮਾੜੀ ਆਰਥਿਕ ਹਾਲਤ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਕਰਜ਼ਾ ਮਾਫ਼ੀ ਦੀ ਯੋਜਨਾ ਸ਼ੁਰੂ ਕੀਤੀ।

ਉਨਾਂ ਕਿਹਾ ਕਿ ਅਕਾਲੀ ਪੰਜਾਬ ਨੂੰ ਲੁੱਟਣ ਵਿਚ ਲੱਗੇ ਰਹੇ ਜਿਸਦਾ ਨਤੀਜਾ ਸੂਬੇ ਦੀ ਤਬਾਹੀ ਦੇ ਰੂਪ ਵਿਚ ਸਾਮਣੇ ਆਇਆ ਤੇ ਕਾਂਗਰਸ ਸਰਕਾਰ ਨੂੰ ਖਜਾਨਾ ਖਾਲੀ ਮਿਲਿਆ। ਕਾਂਗਰੇਸ ਲਈ ਇਹ ਇਕ ਚੁਣੌਤੀ ਭਰਿਆ ਕੰਮ ਸੀ ਕਿ ਸੂਬੇ ਦੀ ਆਰਥਿਕਤਾ ਨੂੰ ਮੁੜ ਤੋਂ ਲੀਹ ਤੇ ਲਿਆਂਦਾ ਜਾਵੇ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਆਰਥਿਕ ਹਾਲਤ ਨੂੰ ਸੁਧਾਰਨ ਦੀ ਚੁਣੌਤੀ ਸਵੀਕਾਰ ਕੀਤੀ ਤੇ ਸੂਬੇ ਨੂੰ ਫਿਰ ਤੋਂ ਮਜਬੂਤ ਆਰਥਿਕਤਾ ਵਲ ਨੂੰ ਤੋਰਨ ਵਿਚ ਕਾਮਯਾਬੀ ਹਾਸਿਲ ਕੀਤੀ। ਵਿਕਰਮਜੀਤ ਨੇ ਇਹ ਗੱਲਾਂ ਅੱਜ ਫਿਲੌਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਪਦੀ ਖਾਲਸਾ, ਪਦੀ ਜਾਗੀਰ, ਗੋਹਾਵਰ, ਚੱਕ ਠੋਠਰ, ਸਰਗੁੰਦੀ, ਤੱਖਰ, ਅਤੇ ਪੱਟੀ ਲੋਹਾਰਾਂ ਵਿਚ ਜਲੰਧਰ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਚੋਧਰੀ ਸੰਤੋਖ ਸਿੰਘ ਦੇ ਹੱਕ ਵਿਚ ਸਿਆਸੀ ਮੀਟਿੰਗਾਂ ਨੂੰ ਸੰਬੋਧਨ ਕਰਨ ਦੌਰਾਨ ਆਖੀਆਂ।

ਉਨਾਂ ਕਿਹਾ ਕਿ ਸ਼ੁਰੂ ਵਿਚ ਕਿਸਾਨਾਂ ਦੀ ਕਰਜ਼ਾ ਮਾਫ਼ੀ ਦੀ ਯੋਜਨਾ ਛੋਟੇ ਕਿਸਾਨਾਂ ਲਈ ਸੀ ਅਤੇ ਇਸ ਤੋਂ ਬਾਅਦ ਹੁਣ ਹੋਰਨਾਂ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ।

ਉਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਇਨਾਂ ਚੋਣਾਂ ਵਿਚ ਢੁਕਵਾਂ ਜਵਾਬ ਦਿਤਾ ਜਾਣਾ ਚਾਹੀਦਾ ਹੈ। ਉਨਾਂ ਬਾਦਲਾਂ ਨੂੰ ਪੰਥ ਦੇ ਗੱਦਾਰ ਕਰਾਰ ਦਿੰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਲਾਇ ਜਿੰਮੇਵਾਰ ਬਾਦਲਾਂ ਨੂੰ ਇਨਾਂ ਲੋਕ ਸਭਾ ਚੋਣਾਂ ਵਿਚ ਢੁਕਵਾਂ ਜਵਾਬ ਦੇਣ. ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਆਪਣੇ ਆਪ ਨੂੰ ਸਿੱਖ ਮਾਮਲਿਆਂ ਦਾ ਝੰਡਾਬਰਦਾਰ ਅਖਵਾਉਂਦਾ ਸੀ ਹੁਣ ਆਪ ਨੂੰ ਪੰਥਿਕ ਪਾਰਟੀ ਅਖਵਾਉਣ ਦਾ ਨੈਤਿਕ ਅਧਿਕਾਰ ਖੋ ਚੁੱਕਿਆ ਹੈ ਅਤੇ ਅਜੇ ਵੀ ਪੰਥ ਦੇ ਨਾਮ ਤੇ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬ ਵਿੱਚੋ ਸ਼੍ਰੋਮਣੀ ਅਕਾਲੀ ਦਲ ਦਾ ਸਫਾਇਆ ਹੋਣ ਦਾ ਦਾਅਵਾ ਕਰਦਿਆਂ ਵਿਕ੍ਰਮਜੀਤ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇਕ ਵੀ ਸੀਟ ਨਹੀ ਜਿੱਤ ਸਕੇਗਾ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਅਕਾਲੀਆਂ ਨੂੰ ਪੰਜਾਬ ਦੀ ਸਿਆਸਤ ਵਿਚ ਉਨਾਂ ਦੀ ਥਾਂ ਦਾ ਚਾਨਣ ਕਰਵਾ ਦੇਣਗੀਆਂ। ਇਸ ਸੰਬੰਧ ਵਿਚ ਉਨਾਂ ਨੇ ਬਠਿੰਡਾ ਵਿਖੇ ਕਲ ਹੋਈ ਉਸ ਘਟਨਾ ਦਾ ਹਵਾਲਾ ਵੀ ਦਿੱਤਾ ਜਿਸ ਵਿਚ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਨੂੰ ਤਿਖਾ ਸਵਾਲ ਪੁੱਛਣ ਤੇ ਅਕਾਲੀਆਂ ਵਲੋਂ ਇਕ ਨੌਜਵਾਨ ਦੀ ਮਾਰਕੁੱਟ ਕੀਤੀ ਗਈ ਸੀ।

ਉਨਾਂ ਕਿਹਾ ਆਕੀ ਬਾਦਲਾਂ ਦਾ ਪੰਥ ਵਿਰੋਧੀ ਅਸਲ ਚਿਹਰੇ ਦਾ ਸਿਖਾਂ ਸਾਹਮਣੇ ਉਸ ਵੇਲੇ ਹੀ ਭੰਡਾਫੋੜ ਹੋ ਗਿਆ ਸੀ ਜਦੋਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸ਼ਾਂਤੀ ਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਉਨਾਂ ਦੇ ਰਾਜ ਦੌਰਾਨ ਪੁਲਿਸ ਵਲੋਂ ਫਾਇਰਿੰਗ ਕੀਤੇ ਜਾਣ ਦੇ ਮਾਮਲਿਆਂ ਵਿਚ ਬਾਦਲਾਂ ਦਾ ਸ਼ੱਕੀ ਰੋਲ ਸਾਹਮਣੇ ਆਇਆ ਸੀ।

ਵਿਕਰਮਜੀਤ ਨੇ ਕਿਹਾ ਕਿ ਬਾਦਲਾਂ ਨੇ ਬੇਅਦਬੀ ਅਤੇ ਫਾਇਰਿੰਗ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਸਿਟ ਦੇ ਇਕ ਇਮਾਨਦਾਰ ਪੁਲਿਸ ਅਧਿਕਾਰੀ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਤਬਾਦਲਾ ਕਰਵਾ ਕੇ ਜਾਂਚ ਨੂੰ ਖਤਮ ਕਰਾਉਣ ਦਾ ਯਤਨ ਕੀਤਾ ਹੈ। ਸਿਤ ਮਿਕਾ ਸਾਹਮਣੇ ਆਈ ਸੀ।

ਉਨਾਂ ਕਿਹਾ ਕਿ ਜਦੋ ਜਦੋ ਵੀ ਪੰਜਾਬ ਵਿਚ ਅਕਾਲੀ ਸਰਕਾਰ ਨੇ ਸੱਤਾ ਸੰਭਾਲੀ ਹੈ, ਉਦੋਂ ਉਦੋਂ ਹੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਵਿਚ ਵਾਧਾ ਹੋਇਆ ਹੈ ਜੋ ਅਕਾਲੀ ਭਾਜਪਾ ਦੇ ਪਿਛਲੇ ਦਸ ਸਾਲਾਂ ਦੇ ਸ਼ਾਸਨ ਤੋਂ ਸਾਫ ਨਜ਼ਰ ਆਉਂਦਾ ਹੈ।

ਉਨਾਂ ਕਿਹਾ ਕਿ ਬੇਹਬਲ ਕਲਾਂ ਅਤੇ ਕੋਟਕਪੂਰਾ ਵਿਚ ਬੇਅਦਬੀ ਅਤੇ ਪੁਲਿਸ ਫਾਇਰਿੰਗ ਦੀਆਂ ਘਟਨਾਵਾਂ ਦੀ ਜਿੰਮੇਵਾਰੀ ਤੋਂ ਅਕਾਲੀ ਭੱਜ ਨਹੀ ਸਕਦੇ ਅਤੇ ਉਨਾਂ ਨੂੰ ਇਨਾਂ ਦੇ ਨਤੀਜੇ ਭੁਗਤਣੇ ਹੀ ਹੋਣਗੇ।

ਉਨਾਂ ਦੋਸ਼ ਲਗਾਇਆ ਕਿ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਨਾਲ ਸਾਂਝ ਪਾਈ ਹੋਈ ਹੈ ਤਾਂ ਜੋ ਕਾਂਗਰਸ ਦੇ ਵੋਟ ਬੈਂਕ ਨੂੰ ਸੰਨ ਲਾਈ ਜਾ ਸਕੇ. ਪਰ ਉਹ ਆਪਣੀ ਇਸ ਕੋਝੀ ਚਾਲ ਵਿਚ ਕਾਮਯਾਬ ਨਹੀ ਹੋ ਸਕਣਗੇ ਅਤੇ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਇਨਾਂ ਲੋਕ ਸਭ ਅਚੋਣਾਂ ਵਿਚ ਆਪਣੀ ਜਮਾਨਤ ਰਕਮ ਵੀ ਬਚਾਉਣ ਵਿਚ ਕਾਮਯਾਬ ਨਹੀ ਹੋ ਸਕੇਗਾ।

ਇਨਾਂ ਮੀਟਿੰਗਾਂ ਵਿਚ ਹੋਰਨਾਂ ਤੋਂ ਅਲਾਵਾ ਸ੍ਰੀਮਤੀ ਪੁਸ਼ਪਾ ਦੇਵੀ, ਪਿਆਰਾ ਲਾਲ, ਰਾਕੇਸ਼ ਦੁੱਗਲ, ਦਾਰਾ ਸਿੰਘ ਰਾਇ, ਸੋਨੂ ਗੁਰਕਾ , ਤਲਜੀਤ ਸਿੰਘ ਜੀਤਾ, ਹਰਬਖਸ਼ ਕੌਰ ਸਰਪੰਚ ਪਦੀ ਖਾਲਸਾ, ਜਸਪਾਲ ਕੌਰ, ਮੇਜਰ ਰਾਮ, ਜਸਵੀਰ ਸਿੰਘ ਨਾਮਧਾਰੀ, ਰਵਿੰਦਰ ਕੁਮਾਰ, ਸਮਿਤੀ ਮੈਂਬਰ ਪਦੀ ਜਗੀਰ, ਕੁਲਦੀਪ ਕੌਰ ਸਰਪੰਚ ਪਦੀ ਜਗੀਰ, ਬੀਟਾ, ਸੁਖਦੇਵ ਸਿੰਘ, ਤੋਸ਼ੀ ਸਰਪੰਚ ਗੋਹਾਵਰ , ਸਤਨਾਮ ਗੋਹਾਵਰ, ਤੇ ਰਤਨ ਲਾਲ ਵੀ ਹਾਜ਼ਿਰ ਸਨ. ਇਸ ਮੌਕੇ ਤੇ ਸਰਗੁੰਦੀ ਦੇ ਸਰਪੰਚ ਰੇਸ਼ਮ ਕੁਮਾਰ, ਜੋ ਬਹੁਜਨ ਸਮਾਜ ਪਾਰਟੀ ਦੇ ਲੀਡਰ ਸਨ ਅਤੇ ਸਰਗੁੰਦੀ ਪਿੰਡ ਦੇ ਹੀ ਅਕਾਲੀ ਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਪ੍ਰਧਾਨ ਸ੍ਰੀ ਗੁਰਮੁਖ ਲਾਲ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵਿਕਰਮਜੀਤ ਚੋਧਰੀ ਦੀ ਮੌਜੂਦਗੀ ਵਿਚ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋ ਗਏ ਜਿਸ ਨਾਲ ਪਾਰਟੀ ਨੂੰ ਇਨਾਂ ਪਿੰਡ ਵਿਚ ਮਜਬੂਤੀ ਮਿਲੀ ਹੈ।