You are currently viewing पंजाब प्रेस क्लब और डिजिटल मीडिया एसोसिएशन रजि. (DMA) द्वारा पत्रकार छिब्बर के खिलाफ दर्ज FIR तुरंत रद्द करने की मांग, कैप्टन अमरिंदर को तुरंत दखल देने के लिए कहा

पंजाब प्रेस क्लब और डिजिटल मीडिया एसोसिएशन रजि. (DMA) द्वारा पत्रकार छिब्बर के खिलाफ दर्ज FIR तुरंत रद्द करने की मांग, कैप्टन अमरिंदर को तुरंत दखल देने के लिए कहा

 

ਜਲੰਧਰ: ਪੰਜਾਬ ਪ੍ਰੈੱਸ ਕਲੱਬ ਜਲੰਧਰ  ਅਤੇ ਡਿਜੀਟਲ ਮੀਡੀਆ ਐਸੋਸੀਏਸ਼ਨ ਰਜਿ. ਨੇ ਚੰਡੀਗੜ੍ਹ ਦੇ ਨਾਮੀ ਪੱਤਰਕਾਰ ਜੈ ਸਿੰਘ ਛਿੱਬਰ ਵਿਰੁੱਧ ਥਾਣਾ ਚਮਕੌਰ ਸਾਹਿਬ ਵਿਖੇ ਦਰਜ ਕੇਸ ਦੀ ਸਖਤ ਨਿੰਦਾ ਕਰਦਿਆਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰੈਸ ਦੀ ਆਜ਼ਾਦੀ ਉਪਰ ਇਸ ਹਮਲੇ ਦੇ ਮਾਮਲੇ ਵਿੱਚ ਨਿੱਜੀ ਦਖਲ ਦੇ ਕੇ ਕੇਸ ਰੱਦ ਕਰਨ ਦੇ ਹੁਕਮ ਜਾਰੀ ਕਰਨ ਅਤੇ ਨਿੱਜੀ ਰੰਜਸ਼ ਹੇਠ ਪੱਤਰਕਾਰ ਉਪਰ ਝੂਠਾ ਪਰਚਾ ਦਰਜ ਕਰਾਉਣ ਵਾਲੇ ਮੰਤਰੀ ਖਿਲਾਫ ਵੀ ਕਾਰਵਾਈ ਕਰਨ।

 


ਪੰਜਾਬ ਪ੍ਰੈੱਸ ਕਲੱਬ ਜਲੰਧਰ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਤੇ ਜਨਰਲ ਸਕੱਤਰ ਮੇਜਰ ਸਿੰਘ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਕੋਵਿਡ-19 ਚ’ ਜਾਰੀ ਮਹਾਂਮਾਰੀ ਦੀ ਆੜ ਵਿੱਚ ਪੱਤਰਕਾਰਾਂ ਵਿਰੁੱਧ ਨਿੱਜੀ ਰੰਜਸ਼ ਕੱਢਣੀ ਸ਼ੁਰੂ ਕੀਤੀ ਗਈ ਹੈ।

 


ਓਥੇ ਹੀ ਡਿਜੀਟਲ ਮੀਡੀਆ ਐਸੋਸੀਏਸ਼ਨ ਐਸੋਸੀਏਸ਼ਨ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਤੇ ਚੇਅਰਮੈਨ ਅਮਨ ਬੱਗਾ ,ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਐਸ਼ਨ ਪ੍ਰਧਾਨ ਐਸ ਪੀ ਚਹਿਲ ਨੇ ਇੱਥੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਜੇਕਰ ਮੁੱਖ ਮੰਤਰੀ ਨੇ ਤੁਰੰਤ ਦਖਲ ਦੇ ਕੇ ਇਹ ਮਾਮਲਾ ਨਾ ਸੁਲਝਾਇਆ ਤਾਂ ਪੱਤਰਕਾਰ ਭਾਈਚਾਰਾ ਸੜਕਾਂ ਉਪਰ ਉਤਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।