You are currently viewing ਲੋਕ ਕੇਂਦਰ ਵਿਚ ਮੁੜ ਨਰਿੰਦਰ ਮੋਦੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ: ਡਾ. ਅਟਵਾਲ

ਲੋਕ ਕੇਂਦਰ ਵਿਚ ਮੁੜ ਨਰਿੰਦਰ ਮੋਦੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ: ਡਾ. ਅਟਵਾਲ

ਜਲੰਧਰ (ਅਮਨ ਬੱਗਾ): ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੇ ਅੱਜ ਨਕੋਦਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਮਾਲੜੀ, ਕਾਂਗਣਾ, ਗਾਧਰਾ ‘ਚ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਭਰਵੇਂ ਚੋਣ ਇਕੱਠਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਕੇਂਦਰ ਵਿਚ ਮੁੜ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇਖਣਾ ਚਾਹੁੰਦੇ ਹਨ ਕਿਉਂਕਿ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਕੀਤੇ ਸਨ, ਉਨਾਂ ਨੂੰ ਪੂਰਾ ਕਰਨ ਵਿਚ ਕਾਂਗਰਸ ਸਰਕਾਰ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਉਨਾਂ ਕਿਹਾ ਕਿ ਪਿਛਲੀ ਸੋ੍ਰਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਤੇ ਲੋਕ ਭਲਾਈ ਸਕੀਮਾਂ ਤੱਕ ਬੰਦ ਕਰ ਦਿੱਤੀਆਂ ਹਨ, ਜਿਸ ਦਾ ਜਵਾਬ ਦੁਖੀ ਲੋਕ ਇਨਾਂ ਚੋਣਾਂ ਵਿਚ ਕਾਂਗਰਸ ਨੂੰ ਹਰਾ ਕੇ ਜਰੂਰ ਦੇਣਗੇ। ਉਨਾਂ ਕਿਹਾ ਨਰਿੰਦਰ ਮੋਦੀ ਸਰਕਾਰ ਨੇ 84 ਦੇ ਦੰਗਿਆਂ ਦੇ ਮੁੱਖ ਦੋਸੀਆਂ ਨੂੰ ਜੇਲ ਭੇਜ ਕੇ ਦੰਗਾ ਪੀੜਤਾਂ ਨੂੰ ਇੰਨਸਾਫ ਦਿੱਤਾ ਹੈ।

ਡਾ. ਅਟਵਾਲ ਨੇ ਕਿਹਾ ਕੈਪਟਨ ਸਰਕਾਰ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਝੂਠੇ ਸਾਬਤ ਹੋਏ। ਕੈਪਟਨ ਅਮਰਿੰਦਰ ਸਿੰਘ ਨੇ ਗੁੱਟਕਾ ਸਾਹਿਬ ਹੱਥ ਵਿੱਚ ਫੜਕੇ ਨਸੇ ਖਤਮ ਕਰਨ,ਕਿਸਾਨਾਂ ਦੇ ਕਰਜੇ ਮਾਅਫ ਕਰਨ ਦੇ ਜੋ ਵਾਅਦੇ ਕੀਤੇ ਸਨ ਪੂਰੇ ਨਹੀਂ ਹੋਏ। ਡਾ. ਅਟਵਾਲ ਨੇ ਕਿਹਾ ਕਿ ਦੇਸ ਅੰਦਰ ਐਨ ਡੀ ਏ ਦੀ ਸਰਕਾਰ ਬਣੇਗੀ ਤਾਂ ਹੀ ਦੇਸ ਵਾਸੀਆਂ ਦਾ ਭਲਾ ਹੋ ਸਕਦਾ ਹੈ। ਸ੍ਰੀ ਮੋਦੀ ਦੀ ਅਗਵਾਈ ਵਾਲੀ ਐਨ ਡੀ ਏ ਸਰਕਾਰ ਨੇ ਇਸ ਤਰਾਂ ਦੇ ਮਹਾਨ ਕੰਮ ਕੀਤੇ ਹਨ ਜੋ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ ਇਹੀ ਕਾਰਨ ਹੈ ਕਿ ਦੇਸ ਕਹਿ ਰਿਹਾ ਹੈ ਕਿ ਇਸ ਵਾਰ ਫਿਰ ਮੋਦੀ ਸਰਕਾਰ। ਇਸ ਅਭਿਆਨ ਨੂੰ ਜਾਰੀ ਰੱਖਣ ਲਈ ਗੁਰੂਆਂ ਦਾ ਦਿੱਤਾ ਗਿਆਨ ਅਤੇ ਸਾਡੀ ਆਸਥਾ ਜਾਗਣੀ ਬਹੁਤ ਜਰੂਰੀ ਹੈ। ਡਾ. ਅਟਵਾਲ ਨੇ ਕਿਹਾ ਕਿ ਮੈਂ ਇੱਕ ਸਧਾਰਨ ਵਿਅਕਤੀ ਹਾਂ ਕਿਸੇ ਨਾਲੋਂ ਅਲੱਗ ਨਹੀਂ ਹਾਂ ਅਤੇ ਨਾਂ ਹੀ ਸੋਨੇ ਦੇ ਚਮਚ ਨਾਲ ਖਾਣਾ ਖਾਣ ਵਾਲਾ ਵਿਅਕਤੀ ਹਾਂ। ਉਨਾਂ ਕਿਹਾ ਕਾਂਗਰਸ ਹਮੇਸਾ ਦੇਸ ਦੇ ਲੋਕਾਂ ਨੂੰ ਪਾਗਲ ਬਣਾਉਣ ਵਿੱਚ ਲੱਗੀ ਰਹੀ ਹੈ। ਉਥੇ ਮੋਦੀ ਸਰਕਾਰ ਲੋਕਾਂ ਦੀ ਹਾਲਤ ਵਿਹਤਰ ਬਣਾਉਣ ਤੇ ਕਿਸਾਨਾਂ ਦੀ ਜਿੰਦਗੀ ਬਿਹਤਰ ਬਣਾਉਣ ਵਿੱਚ ਲਗੀ ਹੈ। ਉਨਾਂ ਕਿਹਾ ਲੋਕਾਂ ਨੂੰ ਸੁਵਿਧਾਵਾਂ ਲਈ ਇੱਧਰ ਉਧਰ ਭਟਕਣਾ ਨਹੀਂ ਪਵੇਗਾ। ਉਨਾਂ ਕਿਹਾ ਦੇਸ ਸੁਰਖਿਅਤ ਰਹੇ ਦੇਸ ਵਾਸੀਆਂ ਦਾ ਸਨਮਾਨ ਹੋਵੇ,ਕਿਸਾਨਾਂ ਦੇ ਹੱਕ ਦੀ ਗੱਲ ਹੋਵੇ ਇਸ ਲਈ ਕੇਂਦਰ ਵਿੱਚ ਮਜਬੂਤ ਮੋਦੀ ਸਰਕਾਰ ਜਰੂਰੀ ਹੈ। ਡਾ. ਅਟਵਾਲ ਨੇ ਕਿਹਾ ਕਿ 19 ਮਈ ਨੂੰ ਮਤਦਾਨ ਹੈ, ਦੇਸ ਮਜਬੂਤ ਬਣਾਉਣ ਲਈ, ਦੇਸ ਨੂੰ ਜੋੜਨ ਲਈ, ਪੰਜਾਬ ਦੇ ਹਿੱਤਾਂ ਲਈ ਤਕੱੜੀ ਦਾ ਵਟਨ ਦਵਾਕੇ ਵੋਟ ਦਾ ਸਹੀ ਇਸਤੇਮਾਲ ਕਰੋ।

ਇਸ ਮੌਕੇ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਲੋਕ ਹੱਕਾਂ ਦੀ ਰਾਖੀ ਲਈ ਇਸ ਵਾਰ ਕੇਂਦਰ ‘ਚ ਮੋਦੀ ਸਰਕਾਰ ਬਣਾਉਣੀ ਜਰੂਰੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਧੋਖੇ ਨਾਲ ਬਣੀ ਸੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪੜੇ-ਲਿਖੇ, ਇਮਾਨਦਾਰ ਅਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਨੂੰ ਸਮਝਣ ਵਾਲੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਆਪਣਾ ਕੀਮਤੀ ਵੋਟ ਦੇਣ ਤਾਂ ਜੋ ਇਲਾਕੇ ਦਾ ਸਰਵਪੱਖੀ ਵਿਕਾਸ ਹੋ ਸਕੇ।

ਮਾਲੜੀ, ਕਾਂਗਣਾ, ਗਾਧਰਾ ਪਿੰਡਾਂ ’ਚ ਡਾ. ਅਟਵਾਲ ਨੂੰ ਮਿਲੀ ‘ਜੋਰਦਾਰ ਹਿਮਾਇਤ’

ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੂੰ ਨਕੋਦਰ ਹਲਕੇ ਦੇ ਪਿੰਡਾਂ ਮਾਲੜੀ, ਕਾਂਗਣਾ, ਗਾਧਰਾ ‘ਚ ਲੋਕਾਂ ਵੱਲੋਂ ਜੋਰਦਾਰ ਹਿਮਾਇਤ ਦੇਣ ਦਾ ਐਲਾਨ ਕਰਦਿਆਂ ਵੱਡੀ ਲੀਡ ਨਾਲ ਜਿੱਤ ਦਰਜ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਪਿੰਡ ਮਾਲੜੀ ਵਿਖੇ ਮਨੋਹਰ ਲਾਲ, ਕਸ਼ਮੀਰ ਕੌਰ, ਹਰਦੇਵ ਲਾਲ,ਦਵਿੰਦਰ ਸਿੰਘ ਮੈਣੀ, ਸਾਬਕਾ ਸਰਪੰਚ ਨਾਥੀ ਰਾਮ, ਪਿੰਡ ਕਾਂਗਣਾ ਵਿਖੇ ਸਰਪੰਚ ਰਾਜ ਕੁਮਾਰ, ਆਸ਼ੋਕ ਕੁਮਾਰ ਪ੍ਰਧਾਨ, ਪ੍ਰੇਮ ਸਿੰਘ ਕੋਹਾੜ, ਸਰਤਾਜ ਬਿੱਟਾ, ਪ੍ਰੇਮ ਹੰਸ, ਕੁਲਦੀਪ ਗਿੱਲ, ਰਾਕੇਸ਼ ਕੁਮਾਰ, ਗੁਰਮੇਜ ਸਿੰਘ, ਪਰਮਜੀਤ ਸਿੰਘ ਗਿੱਲ ਅਤੇ ਪਿੰਡ ਗਾਧਰਾ ਵਿਚ ਸਰਪੰਚ ਬੀਬੀ ਤਰਿਜ਼ਾ ਸ਼ਰਮਾ, ਸਾਬਕਾ ਸਰਪੰਚ ਸੁੱਚਾ ਸਿੰਘ, ਸਰਬਜੀਤ ਸਿੰਘ, ਰਵਿੰਦਰ ਸਿੰਘ, ਬਲਵਿੰਦਰ ਸਿੰਘ ਪਟਵਾਰੀ, ਕਸ਼ਮੀਰ ਸਿੰਘ, ਲਰੈਂਸ ਸ਼ਾਮਾ ਆਦਿ ਦੀ ਅਗਵਾਈ ਹੇਠ ਡਾ. ਅਟਵਾਲ ਦਾ ਸਨਮਾਨ ਕੀਤਾ ਗਿਆ।