You are currently viewing ਐਨ ਡੀ ਏ ਬੇਰੋਜ਼ਗਾਰੀ ਦੇ ਮੁੱਦੇ ਤੇ “ਫਲਾਪ ਸ਼ੋਅ” ਸਾਬਤ ਹੋਈ

ਐਨ ਡੀ ਏ ਬੇਰੋਜ਼ਗਾਰੀ ਦੇ ਮੁੱਦੇ ਤੇ “ਫਲਾਪ ਸ਼ੋਅ” ਸਾਬਤ ਹੋਈ

ਕਰਤਾਰਪੁਰ: ਕਾਂਗਰਸ ਪਾਰਟੀ ਦੇ ਜਲੰਧਰ ਤੋਂ ਓਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਕਿਹਾ ਕਿ ਪ੍ਧਾਨ ਮੰਤਰੀ ਨਰਿੰਦਰ ਮੋਦੀ, ਨਵੇਂ ਰੋਜਗਾਰ ਦੇ ਅਵਸਰ ਪੈਦਾ ਕਰਨ ਅਤੇ ਬੇਰੋਜ਼ਗਾਰੀ ਮਿਟਾਉਣ ਦੇ ਮੁੱਦੇ ਤੇ ‘ਫਲੋਪ ਸ਼ੋਅ’ ਸਿਧ ਹੋਏ ਹਨ ਕਿਓਂਕਿ ਪਿਛਲੇ 45 ਸਾਲਾ ਦੇ ਅਨੁਮਾਨ ਅਨੁਸਾਰ ਬੇਰੋਜ਼ਗਾਰੀ ਦੇ ਵਿਚ ਸਬ ਤੋ ਜ਼ਿਆਦਾ ਵਾਧਾ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹੋਇਆ ਹੈ।

ਚੌਧਰੀ, ਜਿਹਨਾਂ ਨਾਲ MLA ਸੁਰਿੰਦਰ ਚੌਧਰੀ ਵੀ ਹਾਜ਼ਰ ਸਨ, ਨੇ ਕਰਤਾਰਪੁਰ ਹਲਕੇ ਵਿਚ ਸਿਆਸੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੇਕ ਇਨ ਇੰਡੀਆ ਅਤੇ ਸਟਾਰਟ ਅੱਪ ਇੰਡੀਆ ਖੋਖਲੇ ਦਾਅਵੇ ਸਾਬਤ ਹੋਏ ਹਨ ਅਤੇ ਇਸ ਵਾਰ ਦੀਆ ਚੋਣਾਂ ਵਿੱਚ ਨੌਜਵਾਨਾਂ ਦੇ ਦਰਮਿਆਨ ਇਹ ਪ੍ਮੁੱਖ ਮੁੱਦਾ ਹੈ।

ਕਾਂਗਰਸ ਦੀ ਸਰਕਾਰ ਆਉਣ ਤੇ ਸਾਡਾ ਧਿਆਨ ਪਹਿਲ ਦੇ ਤੌਰ ਤੇ ਰੋਜ਼ਗਾਰ ਪੈਦਾ ਕਰਨ, ਖੁਸ਼ਹਾਲ ਕਿਸਾਨ ਅਤੇ ਇਕਜੁਟ ਭਾਰਤ ਬਨਾਉਣ ਵਲ ਹੋਵੇਗਾ ਜੋ ਕਿ ਕਿਸੇ ਵੀ ਦੇਸ਼ ਦੇ ਵਿਕਾਸ ਦਾ ਅਨਿਖ਼ੜਵਾਂ ਅੰਗ ਹਨ ਅਤੇ ਇਹਨਾ ਮੁੱਦਿਆਂ ਨੂ ਭਾਜਪਾ ਸਰਕਾਰ ਨੇ ਮੁੱੱਡ ਤੋ ਅਨਦੇਖਿਆ ਕੀਤਾ ਹੈ।

“ਜਦ ਦੇਸ਼ ਆਪਸ ਵਿੱਚ ਹੀ ਵੰਡਿਆ ਹੋਵੇ ਆਪਸੀ ਮਤਭੇਦਾਂ ਦਾ ਸ਼ਿਕਾਰ ਹੋਵੇ, ਤਾ ਅਸੀ ਠੋਸ ਆਰਥਿਕ ਵਿਕਾਸ ਦੀ ਗਲ ਕਿਵੇਂ ਕਰ ਸਕਦੇ ਹਾਂ?” ਚੌਧਰੀ ਨੇ ਭਰੋਸਾ ਦਵਾਇਆ ਕਿ ਉਨਾਂ ਦੀ ਸਰਕਾਰ ਦਾ ਪਿਹਲਾ ਕੰਮ ਆਪਸੀ ਭਾਈਚਾਰੇ ਨੂੰ ਬਹਾਲ ਕਰਨਾ ਹੋਵੇਗਾ।

ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂ ਵੱਡੇ ਉਦਯੋਗਾਂ ਵਿੱਚ ਤਬਦੀਲ ਕਰਨ ਨਾਲ ਰੋਜ਼ਗਾਰ ਪੈਦਾ ਹੋਵੇਗਾ ਅਤੇ ਅਸੀ ਇਸ ਨੂ ਹੋਰ ਸੌਖਾਲ਼ਾ ਕਰਨ ਲਈ ਬੈਂਕਾਂ ਵਲੋ ਵੀ ਏਹਨਾ ਨੂ ਤਰਜੀਹ ਦਿਵਾਵਾਂਗੇ।

ਮੌਜੂਦਾ ਸਮੇਂ ਵਿੱਚ ਉਦਯੋਗਪਤੀ ਨੋਟਬੰਦੀ ਅਤੇ GST ਦੀ ਮਾਰ ਸਿਹ ਰਹੇ ਹਨ। ਅਸੀ ਓਹਨਾਂ ਦੀ ਜ਼ਿੰਦਗੀ ਨੂ ਅਸਾਨ ਬਣਾ ਦੇਵਾਂਗੇ। ਸਾਡੇ ਚੋਣ ਮੈਨੀਫੈਸਟੋ ਵਿਚ ਉਦਯੋਗ ਨੂ ਅਸਾਨ ਅਤੇ ਸਰਲ ਬਨਾਉਣ ਵਾਲੀ ਬੇਹਤਰੀਨ minimum basic income guarantee ਸਕੀਮ ਸ਼ਾਮਿਲ ਹੈ।

ਮੈਨੂੰ ਵਿਸ਼ਵਾਸ ਹੈ ਕਿ ਸਾਡੀ ਸਰਕਾਰ ਆਉਣ ਤੇ ਕੋਈ ਵੀ minimum income line ਤੋ ਹੇਠਾ ਨਹੀ ਹੋਵੇਗਾ ਅਤੇ ਖਾਤਿਆ ਵਿਚ ਸਿਧੀ ਨਕਦੀ( direct cash) ਜਮਾ ਕਰਾ ਕੇ ਸਬ ਨੂ ਇਸ ਲਾਈਨ ਤਕ ਲਿਆਂਦਾ ਜਾਵੇਗਾ।

ਰਫੈਲ ਦੇ ਮੁੱਦੇ ‘ਤੇ ਬੋਲਦਿਆਂ ਚੌਧਰੀ ਨੇ ਕਿਹਾ,’ ਅਸੀਂ ਹਵਾਈ ਜਹਾਜ਼ ਦੀ ਸਮਰੱਥਾ ‘ਤੇ ਸਵਾਲ ਨਹੀਂ ਚੁੱਕ ਰਹੇ ਬਲਕਿ ਸਿਰਫ ਇਹ ਕਹਿ ਰਹੇ ਹਾਂ ਕਿ ਮੋਦੀ ਅਤੇ ਅਨਿਲ ਅੰਬਾਨੀ ਨੇ ਏਅਰ ਫੋਰਸ ਤੋਂ 30,000 ਕਰੋੜ ਰੁਪਏ ਦੀ ਚੋਰੀ ਕੀਤੀ ਹੈ ਅਤੇ ਇਸਦੀ ਜਾਂਚ ਹੋਣੀ ਚਾਹੀਦੀ ਹੈ।

ਉਨ੍ਹਾਂ ਨੌਕਰੀ ਦੇਣ ਵਿਚ ਨਾਕਾਮ ਰਹਿਣ ਅਤੇ ਨੌਜਵਾਨਾਂ ਨਾਲ ਵਿਸ਼ਵਾਸਘਾਤ ਕਰਨ ਲਈ ਐਨ.ਡੀ.ਏ. ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਨੌਕਰੀ ਦੇਣ ਦੀ ਥਾਂ ਮੋਦੀ ਨੇ’ ਪਕੌੜਾ ਸਕਿਲ ਡਿਵੈਲਪਮੈਂਟ ਕੇਂਦਰ ਖੋਲ ਦਿੱਤੇ, ਜੋ ਨੌਜਵਾਨਾਂ ਨਾਲ ਇਕ ਭੱਦਾ ਮਜ਼ਾਕ ਹੈ। ਕਾਂਗਰਸ ਦੇ ਸੰਸਦ ਮੈਂਬਰ ਨੇ ਕਿਹਾ,”ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਡੇ ਦੇਸ਼ ਦੇ ਨੌਜਵਾਨ, ਜੋ ਪ੍ਰਤਿਭਾਸ਼ਾਲੀ ਅਤੇ ਪੜ੍ਹੇ ਲਿਖੇ ਹਨ ਪਰ ਬੇਰੁਜ਼ਗਾਰ ਹਨ, ਅਤੇ ਸੱਤਾਧਾਰੀ ਪਾਰਟੀ ਓਹਨਾਂ ਨੂ ਪਕੌੜੇ ਵੇਚਣ ਲਈ ਕਹਿ ਰਹੀ ਹੈ।”

ਚੌਧਰੀ ਨੇ ਕਿਹਾ ਕਿ ਅਜ ਤਕ ਕਿਸੇ ਵੀ ਸੱਤਾਧਾਰੀ ਪਾਰਟੀ ਨੇ ਕਦੇ ਵੀ ਇਸ ਤਰ੍ਹਾਂ ਦੀ ਨਿੰਦਣਯੋਗ ਅਤੇ ਬੇਇੱਜ਼ਤ ਕਰਨ ਵਾਲੀ ਟਿੱਪਣੀ ਨਹੀਂ ਕੀਤੀ, “ਚੌਧਰੀ ਨੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜੋ ਕਿ ਮੋਦੀ ਉਨ੍ਹਾਂ ਨੂੰ ਭਾਰਤ ਵਿਚ ਨਹੀਂ ਦੇ ਪਾ ਰਹੇ।

ਚੋਣ ਮੈਨੀਫੈਸਟੋ ਵਿੱਚ ਰੁਜ਼ਗਾਰ ਪੈਦਾ ਕਰਨ ਦੇ ਪ੍ਰਤੀ ਆਪਣੇ ਨਜ਼ਰੀਏ ਲਈ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦੀ ਸ਼ਲਾਘਾ ਕਰਦਿਆ ਚੌਧਰੀ ਨੇ ਕਿਹਾ ਕਿ ਜੇਕਰ ਸੱਤਾ ਵਿੱਚ ਆਏ ਤਾਂ ਇਕ ਨਵਾਂ ਉਦਯੋਗ ਅਤੇ ਰੋਜ਼ਗਾਰ ਮੰਤਰਾਲਾ ਬਣਾਇਆ ਜਾਵੇਗਾ ਜਿਸ ਨਾਲ ਬੇਰੋਜ਼ਗਾਰੀ ਘਟੇਗੀ ਅਤੇ ਰੋਜ਼ਗਾਰ ਦੇ ਬੇਹਤਰ ਮੌਕੇ ਪ੍ਰਦਾਨ ਕਿਤੇ ਜਾ ਸਕਣਗੇ।

ਉਨ੍ਹਾਂ ਕਿਹਾ ਕਿ ਨੌਕਰੀਆਂ ਪੈਦਾ ਕਰਨ ਅਤੇ ਔਰਤਾਂ ਨੂੰ ਰੁਜ਼ਗਾਰ ਦੇਣ ਲਈ ਕਾਰੋਬਾਰੀਆ ਨੂੰ ਪਰੋਤਸਾਹਨ ਦੇ ਕੇ ਪ੍ਰਾਈਵੇਟ ਸੈਕਟਰ ਨੂੰ ੳਭਾਰਨ ਦੀ ਗਾਰੰਟੀ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਇਕ ਕਰੋੜ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ water bodies restoration mission’ ਅਤੇ ਵੇਸਟ ਲੈਂਡ ਰੀਜਨਰੇਸ਼ਨ ਮਿਸ਼ਨ’ ਲਾਂਚ ਕਰੇਗੀ।

ਚੌਧਰੀ ਨੇ ਕਰਤਾਰਪੁਰ ਹਲਕੇ ਦੇ ਪਿੰਡ ਪਤੜ ਕਲਾਂ, ਬਿਸ਼ਰਾਮਪੁਰ, ਦਿਆਲਪੁਰ, ਸਰਾਏ ਖਾਸ, ਬਿਧੀਪੁਰ ਅਤੇ ਬੁਲੰਦਪੁਰ ਦੇ ਵਿਚ ਕਈ ਸਿਆਸੀ ਮੀਟਿੰਗਾ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਜਿੰਦਰ ਸਿੰਘ ਸਰਪੰਚ, ਰਘਵੀਰ ਸਿੰਘ ਗਾਖਲ, ਅਮਰਜੀਤ ਸਿੰਘ, ਤਰਲੋਕ ਮੰਡ, ਕਿੰਦਰ ਸਿੰਘ, ਦਲਵੀਰ ਸਿੰਘ, ਗੁਰਦਿਆਲ ਸਿੰਘ ਅਤੇ ਜਰਨੈਲ ਸਿੰਘ ਨੇ ਵੀ ਸ਼ਿਰਕਤ ਕੀਤੀ।