ਕਰਜ਼ਾ ਮਾਫ਼ੀ ਤੋਂ ਕਰਜ਼ਾ ਮੁਕਤੀ ਯੋਜਨਾ ਨਾਲ ਕਾਂਗਰਸ ਕਿਸਾਨਾਂ ਦੀਆਂ ਔਕੜਾਂ ਨੂੰ ਦੂਰ ਕਰੇਗੀ: ਚੋਧਰੀ ਸੰਤੋਖ ਸਿੰਘਕਰਤਾਰਪੁਰ : ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਕਿਸਾਨ ਵਿਰੋਧੀ ਦਸਦਿਆਂ ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਉਮੀਦਵਾਰ ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਇਨਾਂ ਚੋਣਾਂ ਤੋਂ ਬਾਅਦ ਸੱਤਾ ਵਿਚ ਆਉਣ ਤੇ ਕਾਂਗਰਸ ਪਾਰਟੀ ਦੀ ਸਰਕਾਰ ਕਿਸਾਨਾਂ ਦੀਆਂ ਮੁਸੀਬਤਾਂ ਨੂੰ ਖਤਮ ਕਰਨ ਲਈ ਉਨਾਂ ਨੂੰ ਕਰਜ਼ਾ ਮਾਫ਼ੀ ਤੋਂ ਕਰਜ਼ਾ ਮੁਕਤੀ ਦੇ ਰਾਹ ਤੇ ਲੈ ਕੇ ਜਾਵੇਗੀ ਅਤੇ ਇਹ ਕੰਮ ਉਨਾਂ ਦੀਆਂ ਫਸਲਾਂ ਦੇ ਢੁਕਵੇਂ ਮੁੱਲ, ਘੱਟ ਲਾਗਤ ਖਰਚਿਆਂ ਅਤੇ ਸੰਸਥਾਗਤ ਉਧਾਰੀ (ਕਰੈਡਿਟ) ਤਕ ਆਸਾਨ ਪਹੁੰਚ ਨੂੰ ਯਕੀਨੀ ਬਣਾ ਕੇ ਕੀਤਾ ਜਾਵੇਗਾ।

ਕਰਤਾਰਪੁਰ ਦੇ ਕਾਂਗਰਸੀ ਵਿਧਾਇਕ ਚੋਧਰੀ ਸੁਰਿੰਦਰ ਸਿੰਘ ਨਾਲ ਅੱਜ ਕਰਤਾਰਪੁਰ ਵਿਧਾਨਸਭਾ ਦੇ ਕਈ ਹਲਕਿਆਂ ਵਿਚ ਵੱਡੀਆਂ ਸਿਆਸੀ ਰੈਲੀਆਂ ਨੂੰ ਸੰਬੋਧਨ ਕਰਦਿਆਂ ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਿਸਾਨਾਂ ਲਈ ਹਰ ਸਾਲ ਵੱਖਰਾ ਕਿਸਾਨ ਬਜਟ ਸੰਸਦ ਵਿਚ ਲਿਆਂਦਾ ਜਾਇਆ ਕਰੇਗਾ ਅਤੇ ਜੇਕਰ ਕਿਸਾਨ ਕਰਜ਼ਾ ਮੋੜਨ ਵਿਚ ਅਸਮਰਥ ਰਹਿੰਦੇ ਹਨ ਤਾਂ ਉਨਾਂ ਦੇ ਮਾਮਲਿਆਂ ਨੂੰ ਦੀਵਾਨੀ (ਸਿਵਲ) ਅਪਰਾਧ ਮੰਨਿਆ ਜਾਵੇਗਾ ਨਾ ਕਿ ਫੌਜ਼ਦਾਰੀ ਮਾਮਲਾ। ਮਕਾਨ ਤੋਂ ਕਰਜ਼ਾ

ਪੰਜਾਬ, ਛਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਮਿਸਾਲ ਦਿੰਦਿਆਂ ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਇਨਾਂ ਸੂਬਿਆਂ ਵਿਚ ਸੱਤਾ ਸੰਭਾਲਦਿਆਂ ਹੀ ਕਾਂਗਰਸ ਨੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੀਆਂ ਯੋਜਨਾਵਾਂ ਅਸ਼ੁਰੂ ਕਰ ਦਿਤੀਆਂ ਸਨ ਪਰ ਬੀ ਜੇ ਪੀ ਦੀ ਹਕੂਮਤ ਵਾਲੀਆਂ ਸੂਬਾ ਸਰਕਾਰਾਂ ਨੇ ਕਿਸਾਨਾਂ ਦਾ ਇਕ ਪੈਸਾ ਵੀ ਮਾਫ ਨਹੀ ਕੀਤਾ ਬਲਕਿ ਕਿਸਾਨ ਵਿਰੋਧੀ ਨੀਤੀਆਂ ਕਾਰਨ ਉਨਾਂ ਦੀਆਂ ਮੁਸੀਬਤਾਂ ਕਈ ਗੁਣਾ ਹੋਰ ਵੱਧ ਗਈਆਂ।

ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਖੇਤੀ ਦੇ ਵਿਕਾਸ ਅਤੇ ਯੋਜਨਾਬੰਦੀ ਲਈ ਸਥਾਈ ਕੌਮੀ ਕਮਿਸ਼ਨ ਕਾਇਮ ਕਰਨ ਦਾ ਵਾਅਦਾ ਕੀਤਾ ਹੈ ਜਿਸ ਵਿਚ ਕਿਸਾਨਾਂ, ਖੇਤੀ ਵਿਗਿਆਨੀਆਂ ਤੇ ਖੇਤੀ ਅਰਥਸ਼ਾਸਤਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ ਜੋ ਸਰਕਾਰ ਨੂੰ ਖੇਤੀ ਸੈਕਟਰ ਨੂੰ ਲਾਹੇਵੰਦ, ਪ੍ਰਤੀਯੋਗੀ ਅਤੇ ਫਲਦਾਇਕ ਬਣਾਉਣ ਸੰਬੰਧੀ ਉਪਰਾਇਆਲ ਦੀ ਘੋਖ ਕਰੇਗਾ ਅਤੇ ਆਪਣੇ ਸੁਝਾਅ ਦੇਵੇਗਾ। ਉਨਾਂ ਕਿਹਾ ਕਿ ਸਰਕਾਰ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਮੰਨਣ ਦੀ ਪਾਬੰਦ ਹੋਵੇਗੀ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ, ਐਨ ਡੀ ਏ ਸਰਕਾਰ ਦੀ ਦੀ ਫ਼ਸਲ ਬੀਮਾ ਯੋਜਨਾ ਨੂੰ ਨਵੇਂ ਸਿਰਿਉਂ ਘੜੇਗੀ ਕਿਉਂਜੋ ਬੀ ਜੇ ਪੀ ਦੀ ਫ਼ਸਲ ਬੀਮਾ ਯੋਜਨਾ ਨੇ ਕਿਸਾਨਾਂ ਦੀ ਕੀਮਤ ਤੇ ਸਿਰਫ ਬੀਮਾ ਕੰਪਨੀਆਂ ਨੂੰ ਹੀ ਅਮੀਰ ਕੀਤਾ ਹੈ।

ਉਨਾਂ ਕਿਹਾ ਕਿ ਹਰ ਰੈਲੀ ਵਿਚ ਲੋਕਾਂ ਦੇ ਵੱਡੇ ਇਕੱਠਾਂ ਨੇ ਉਨਾਂ ਨੂੰ ਵੱਡੀ ਜਿੱਤ ਦਾ ਭਰੋਸਾ ਦਿਵਾਇਆ ਅਤੇ ਦੱਸਿਆ ਕਿ ਉਹ ਐਨ ਡੀ ਏ ਸਰਕਾਰ ਦੀਆਂ ਕਿਸਾਨ ਤੇ ਦਲਿਤ ਵਿਰੋਧੀ ਨੀਤੀਆਂ ਤੋਂ ਤੰਗ ਆ ਚੁਕੇ ਹਨ ਤੇ 19 ਮਈ ਨੂੰ ਵੋਟਾਂ ਪੈਣ ਦੀ ਇੰਤਜ਼ਾਰ ਕਰ ਕਰਾਹੇ ਹਨ ਕਿ ਇਹ ਘੜੀ ਛੇਤੀ ਆਵੇ ਤੇ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਦਾ ਬਟਨ ਦਬਾਅ ਕੇ ਐਨ ਡੀ ਏ ਸਰਕਾਰ ਨੂੰ ਦੇਸ਼ ਵਿੱਚੋ ਉਖਾੜ ਦਿਤਾ ਜਾਵੇ।

ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਕਾਂਗਰਸ ਪਹਿਲਾਂ ਹੀ ਦੇਸ਼ ਦੇ ਗਰੀਬ ਪਰਿਵਾਰਾਂ ਲਈ ‘ਘੱਟੋ ਘੱਟ ਆਮਦਨ ਗਰੰਟੀ ਯੋਜਨਾ ‘ ਦਾ ਵਾਅਦਾ ਕਰ ਚੁਕੀ ਹੈ ਜਿਸ ਅਧੀਨ ਗਰੀਬ ਪਰਿਵਾਰਾਂ ਦੀ ਔਰਤ ਮੈਂਬਰ ਦੇ ਖਾਤੇ ਵਿਚ 72 ਹਜ਼ਾਰ ਰੁਪਏ ਦੀ ਰਕਮ ਹਰ ਸਾਲ ਸਿਧੇ ਤੌਰ ਤੇ ਜਮਾ ਹੋਵੇਗੀ। ਉਨਾਂ ਦਾਅਵਾ ਕੀਤਾ ਕਿ ਇਹ ਵਾਅਦਾ ਮੋਦੀ ਦੇ ‘ਚੋਣ ਜੁਮਲਾ’ ਨਹੀ ਹੋਵੇਗਾ ਬਲਕਿ ਇਕ ਠੋਸ ਨੀਤੀ ਹੋਵੇਗੀ, ਜਿਸਨੂੰ ਦੇਸ਼ ਦੇ ਮੰਨੇ ਪ੍ਰਮੰਨੇ ਅਰਥਸ਼ਾਸਤਰੀਆਂ ਨੇ ਘੜਿਆ ਹੈ।

ਉਨਾਂ ਨੇ ਮੋਦੀ ਸਰਕਾਰ ਨੂੰ ਹਰ ਮੋਰਚੇ ਤੇ ਨਾਕਾਮ ਕਰਾਰ ਕਿਹਾ ਕਿ ਭਾਵੇਂ ਬੇਰੋਜਗਾਰੀ ਦਾ ਮੁੱਦਾ ਹੋਵੇ ਜਾ ਫੇਰ ਕਿਸਾਨਾਂ ਦੇ ਆਰਥਿਕ ਸੰਕਟ ਦਾ, ਮੋਦੀ ਸਰਕਾਰ ਇਕ ਵੀ ਮੁੱਦੇ ਨੂੰ ਹਲ ਨਹੀ ਕਰ ਸਕੀ। ਇਥੋਂ ਤਕ ਕਿ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਬਾਹਰ ਕੱਢਣ ਲਈ ਗਰੀਬ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਦੇਣ ਦੀ ਪੇਸ਼ਕਸ਼ ਕੀਤੀ, ਜੋ ਉਨਾਂ ਨਾਲ ਇਕ ਵੱਡਾ ਤੇ ਕੋਝਾ ਮਜਾਕ ਸੀ।

ਇਸਤੋਂ ਅਲਾਵਾ ਦੇਸ਼ ਦੇ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਰੁਪਏ ਦੀ ਰਕਮ ਜਮਾ ਕਰਾਉਣ ਸੰਬੰਧੀ ਮੋਦੀ ਦਾ ਉਹ ਵਾਅਦਾ ਕਿਥੇ ਗਿਆ ਜਿਸ ਅਨੁਸਾਰ ਸਵਿਸ ਬੈਂਕ ਵਿਚ ਜਮਾ ਭਾਰਤੀ ਲੋਕਾਂ ਦੇ ਕਾਲੇ ਧਨ ਨੂੰ ਵਾਪਸ ਲਿਆ ਕੇ ਹਰੇਕ ਭਾਰਤੀ ਦੇ ਖਾਤੇ ਵਿਚ ਜਮਾ ਕਰਾਇਆ ਜਾਣਾ ਸੀ।

ਉਨਾਂ ਨੇ ਕਿਹਾ ਕਿ ਯੂ ਪੀ ਏ ਸਰਕਾਰ ਦੇ ਸਮੇਂ ਉਸ ਵੇਲੇ ਦੇ ਪ੍ਰਧਾਨਮੰਤਰੀ ਡਾਕਟਰ ਮਨਮੋਹਨ ਸਿੰਘ ਦੇਸ਼ ਦੇ ਕਿਸਾਨਾਂ ਦਾ 72,000 ਕਰੋੜ ਰੁਪਏ ਦਾ ਕਰਜ਼ਾ ਮਾਫ ਕਰਨ ਦਾ ਇਤਿਹਾਸਿਕ ਕਦਮ ਚੁੱਕਿਆ ਸੀ। ਮੋਦੀ ਨੇ ਆਪਣੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਲਈ ਕੀ ਕੀਤਾ? ਇਸ ਤੇ ਲੋਕਾਂ ਦਾ ਉੱਚੀ ਆਵਾਜ਼ ਵਿਚ ਜਵਾਬ ਸੀ ਕਿ ‘ਕੁਝ ਨਹੀ’।

ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ 2014 ਦੇ ਆਪਣੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀ ਕਿ ਸੱਤਾ ਵਿਚ ਆਉਣ ਤੇ ਉਹ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕਰੇਗੀ। ਪਰ ਕੀਤਾ ਕੁਝ ਵੀ ਨਹੀ। ਇਸ ਬਾਰ ਤਾਂ ਇਹ ਵਾਅਦਾ ਹੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚੋ ਗਾਇਬ ਹੈ। ਇਸ ਤੋਂ ਭਾਜਪਾ ਦੇ ਦੋਹਰੇ ਚੇਹਰੇ ਦਾ ਪਤਾ ਲਗਦਾ ਹੈ।error: Content is protected !!