You are currently viewing डिस्चार्ज पॉलिसी के तहत जालंधर में 79 मरीजों को मिली अस्पताल से छुट्टी

डिस्चार्ज पॉलिसी के तहत जालंधर में 79 मरीजों को मिली अस्पताल से छुट्टी

 

ਜਲੰਧਰ: ਜਲੰਧਰ ਸ਼ਹਿਰ ਵਾਸੀਆਂ ਲਈ ਇਹ ਵੱਡੀ ਰਾਹਤ ਹੈ ਕਿ ਸਿਹਤ ਵਿਭਾਗ ਵਲੋਂ ਭਾਰਤ ਸਰਕਾਰ ਦੁਆਰਾ ਅਪਣਾਏ ਗਏ ਨਵੇਂ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ (ਐਸ.ਓ.ਪੀ.) ਤਹਿਤ 79 ਮਰੀਜ਼ਾਂ ਨੂੰ ਜੋ ਕਿ ਕੋਰੋਨਾ ਵਾਇਰਸ ਤੋਂ ਪਾਜ਼ੀਟਿਵ ਪਾਏ ਗਏ ਸਨ ਪਰ ਉਹਨਾਂ ਵਿੱਚ ਕੋਈ ਲੱਛਣ ਨਹੀਂ ਦਿੱਖ ਰਹੇ ਅਤੇ ਉਹ ਤੰਦਰੁਸਤ ਹਨ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।

 

 

ਇਨ੍ਹਾਂ ਮਰੀਜ਼ਾਂ ਨੂੰ ਸਥਾਨਕ ਸਿਵਲ ਹਸਪਤਾਲ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ.ਕਸ਼ਮੀਰੀ ਲਾਲ ਦੀ ਟੀਮ ਵਲੋਂ ਚੰਗੀ ਤਰ੍ਹਾਂ ਪਰਖ ਕਰਨ ਉਪਰੰਤ ਛੁੱਟੀ ਦਿੱਤੀ ਗਈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.ਗੁਰਿੰਦਰ ਕੌਰ ਚਾਵਲਾ ਅਤੇ ਮੈਡੀਕਲ ਸੁਪਰਡੰਟ ਡਾ.ਹਰਿੰਦਰ ਸਿੰਘ ਨੇ ਦੱਸਿਆ ਕਿ ਨਵੇਂ ਸਟੈਂਡਰਡ ਅਪਰੇਟਿੰਗ ਪ੍ਰੋਸੀਜਰ ਤਹਿਤ ਜਿਨਾਂ ਮਰੀਜ਼ਾਂ ਵਿੱਚ ਹਸਪਤਾਲ ਦਾਖਲ ਕਰਨ ਸਮੇਂ ਨਾ ਮਾਤਰ ਲੱਛਣ ਦਿੱਸ ਰਹੇ ਸਨ ਅਤੇ ਹੁਣ ਬਿਲਕੁਲ ਲੱਛਣ ਮੁਕਤ ਬਣ ਗਏ ਹਨ ਨੂੰ ਆਈਸੋਲੇਸ਼ਨ ਵਾਰਡ ਤੋਂ ਛੁੱਟੀ ਦੇਣ ਲਈ ਵਿਚਾਰਿਆ ਗਿਆ ਅਤੇ ਓਹਨਾਂ ਨੂੰ ਘਰਾਂ ਵਿੱਚ ਇਕਾਂਤਵਾਸ ਰਹਿਣ ਦੀ ਸਲਾਹ ਦਿੱਤੀ ਗਈ।

 

 

ਉਨਾਂ ਕਿਹਾ ਕਿ ਮਰੀਜ਼ ਵਿੱਚ 10 ਦਿਨਾਂ ਬਾਅਦ ਕੋਈ ਕੋਰੋਨਾ ਵਾਇਰਸ ਦੇ ਲੱਛਣ ਨਾ ਦਿਸਣ ਅਤੇ ਪਿਛਲੇ ਤਿੰਨ ਦਿਨਾਂ ਤੋਂ ਬੁਖ਼ਾਰ ਨਾ ਹੋਣ ਅਤੇ ਆਕਸੀਜਨ ਦੀ ਲੋੜ ਨਾ ਪੈਣ ‘ਤੇ ‘ਤੇ ਡਿਸਚਾਰਜ ਕਰਨ ਦੇ ਯੋਗ ਹੋਣਗੇ ਓਹਨਾਂ ਦੱਸਿਆ ਕਿ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਰੀਜ਼ ਦਾ ਇਲਾਜ ਕਰਨ ਵਾਲੇ ਮੈਡੀਕਲ ਅਫ਼ਸਰ ਵਲੋਂ ਲੱਛਣਾਂ ਦੀ ਪੂਰੀ ਤਰਾਂ ਜਾਂਚ ਕਰਨੀ ਚਾਹੀਦੀ ਹੈ।

ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਕਿਹਾ ਕਿ ਮਰੀਜ਼ ਦਾ ਇਲਾਜ ਕਰ ਰਹੇ ਮੈਡੀਕਲ ਅਫ਼ਸਰ ਵਲੋਂ ਤਾਪਮਾਨ ਦਾ ਰਿਕਾਰਡ, ਆਕਸੀਜਨ ਪੱਧਰ (ਪਲਸ ਔਕਸੀਮੀਟਰ) ਅਤੇ ਹੋਰ ਦੂਜੇ ਲੱਛਣਾ ਦੀ ਬਾਰੀਕੀ ਨਾਲ ਜਾਂਚ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਜਿਸ ਮਰੀਜ਼ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾ ਰਹੀ ਹੈ ਉਸ ਦੇ ਘਰ ਵਿੱਚ ਦੂਸਰੇ ਪਰਿਵਾਰਕ ਮੈਂਬਰਾਂ ਤੋਂ ਅਲੱਗ ਰਹਿਣ ਲਈ ਸਾਰੀਆਂ ਸਹੂਲਤਾਂ ਮੌਜੂਦ ਹੋਣ ਜਿਵੇਂ ਕਿ ਸਾਫ਼ ਸੁਥਰਾ ਹਵਾਦਾਰ ਕਮਰਾ ਜਿਸ ਦੇ ਨਾਲ ਵਾਸ਼ਰੂਮ ਹੋਵੇ ਹੋਣਾ ਚਾਹੀਦਾ ਹੈ।

 

 

ਉਨਾਂ ਦੱਸਿਆ ਕਿ ਮੈਡੀਕਲ ਅਫ਼ਸਰ ਇਹ ਤਸਦੀਕ ਕਰੇਗਾ ਕਿ ਮਰੀਜ਼ ਵਿੱਚ ਹੁਣ ਕੋਈ ਲੱਛਣ ਨਜ਼ਰ ਨਹੀਂ ਆ ਰਹੇ ਅਤੇ ਉਹ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਘਰ ਵਿੱਚ ਇਕਾਂਤਵਾਸ ਲਈ ਯੋਗ ਹੈ। ਉਨਾਂ ਕਿਹਾ ਕਿ ਮਰੀਜ਼ ਨੂੰ ਸਵੈ ਇਕਾਂਤਵਾਸ ਲਈ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਉਸ ਪਾਸ ਘਰ ਵਿੱਚ ਆਈਸੋਲੇਸ਼ਨ ਦੀ ਲੋੜੀਂਦੀ ਸਹੂਲਤ ਮੌਜੂਦ ਹੈ।

 

 

 

ਸਿਵਲ ਸਰਜਨ ਅਤੇ ਮੈਡੀਕਲ ਸੁਪਰਡੰਟ ਨੇ ਕਿਹਾ ਕਿ ਮਰੀਜ਼ ਨੂੰ 24*7 ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਨੂੰ ਮੌਜੂਦ ਹੋਣਾ ਹੋਵੇਗਾ ਅਤੇ ਸਹੂਲਤਾਂ ਦੇਣ ਵਾਲੇ ਅਤੇ ਹਸਪਤਾਲ ਵਿੱਚ ਜਦੋਂ ਤੱਕ ਘਰ ਵਿੱਚ ਇਕਾਂਤਵਾਸ ਦੇ ਸਮੇਂ ਦੌਰਾਨ ਵਿੱਚ ਬਿਹਤਰ ਤਾਲਮੇਲ ਹੋਣਾ ਚਾਹੀਦਾ ਹੈ।

 

 


ਉਨਾਂ ਦੱਸਿਆ ਕਿ ਮਰੀਜ਼ ਦਾ ਧਿਆਨ ਰੱਖਣ ਵਾਲੇ ਅਤੇ ਉਸ ਦੇ ਸਾਰੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਨੂੰ ਪ੍ਰੋਟੋਕਾਲ ਅਤੇ ਇਲਾਜ ਕਰਨ ਵਾਲੇ ਮੈਡੀਕਲ ਅਫ਼ਸਰ ਵਲੋਂ ਦਸੇ ਅਨੁਸਾਰ ਹਾਈਡਰੋਕਲੋਰੋਇਨ ਪ੍ਰੋਫਾਈਲੈਕਸਿਸ ਦਵਾਈ ਖਾਣੀ ਚਾਹੀਦੀ ਹੈ।

 

 

ਉਨਾਂ ਕਿਹਾ ਕਿ ਮਰੀਜ਼ ਨੂੰ ਸਖ਼ਤੀ ਨਾਲ ਸਮਾਜਿਕ ਦੂਰੀ ਦਾ ਪਾਲਣਾ ਕਰਨ ਦੀ ਹਦਾਇਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਮਰੀਜ਼ ਦੇ ਘਰ ਵਿੱਚ ਇਕਾਂਤਵਾਸ ਦਾ ਸਮਾਂ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਸੱਤ ਦਿਨਾਂ ਬਾਅਦ ਪੂਰਾ ਹੋ ਜਾਵੇਗਾ।