You are currently viewing ਚੁਣਾਵਾਂ ਦੇ ਨਤੀਜੇ ਆਉਣ ਤੇ ਕਾਂਗਰਸ ਨੂੰ ਆਪਣੀ ਅਸਲ ਤਸਵੀਰ ਦਿਸ ਪਵੇਗੀ – ਸਰਬਜੀਤ ਸਿੰਘ ਮੱਕੜ, ਕਰਤਾਰਪੁਰ ਹਲਕੇ ਵਿਚ ਸ਼ਾਮ ਨੂੰ ਹੋਇਆ ਹਿਮਾਇਤੀਆਂ ਦਾ ਵੱਡਾ ਇਕੱਠ

ਚੁਣਾਵਾਂ ਦੇ ਨਤੀਜੇ ਆਉਣ ਤੇ ਕਾਂਗਰਸ ਨੂੰ ਆਪਣੀ ਅਸਲ ਤਸਵੀਰ ਦਿਸ ਪਵੇਗੀ – ਸਰਬਜੀਤ ਸਿੰਘ ਮੱਕੜ, ਕਰਤਾਰਪੁਰ ਹਲਕੇ ਵਿਚ ਸ਼ਾਮ ਨੂੰ ਹੋਇਆ ਹਿਮਾਇਤੀਆਂ ਦਾ ਵੱਡਾ ਇਕੱਠ

ਜਲੰਧਰ, 3 ਮਈ (PLN)—ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਜਲੰਧਰ ਹਲਕੇ ਲਈ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਕਰਤਾਰਪੁਰ ਹਲਕੇ ਵਿਚ ਪੈਂਦੇ ਵਾਰਡ ਨੰਬਰ 1 ਅਤੇ 2 ਦੀ ਸਾਂਝੀ ਮੀਟਿੰਗ ਚਰਖੜੀ ਮੁਹੱਲੇ ਵਿਚ ਹੋਈ। ਜਿਥੇ ਡਾ. ਅਟਵਾਲ ਦਾ ਪਹੁੰਚਣ  ‘ਤੇ ਨਾਅਰੇ ਲਗਾਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸੇਠ ਸਤਪਾਲ ਮੱਲ,ਨਰੇਸ਼ ਕੁਮਾਰ, ਜਗਜੀਤ ਸਿੰਘ ਭੱਟੀ, ਕੁਲਵਿੰਦਰ ਸਿੰਘ ਲੁੱਡੀ, ਜੋਗਾ ਸਿੰਘ ਲੰਬੜਦਾਰ,ਸੁੱਚਾ ਸਿੰਘ ਭੁੱਲਰ, ਹਰਵਿੰਦਰ ਸਿੰਘ,ਗੁਰਦਿਤ ਸਿੰਘ,ਮਨਜੀਤ ਸਿੰਘ, ਰਵਿੰਦਰ ਸਿੰਘ ਤੇ ਹੋਰ ਲੀਡਰ ਅਤੇ ਵਰਕਰ ਹਾਜਰ ਸਨ ਜਿਨਾ ਨੇ ਆਪਣੇ ਸਮਰਥਕਾਂ ਨਾਲ ਡਾ. ਅਟਵਾਲ ਦਾ ਸ਼ਾਨਦਾਰ ਸਵਾਗਤ ਕਰਦੇ ਹੋਏ ਵੱਡੀ ਹਿਮਾਇਤ ਦਾ ਵਚਨ ਦਿਤਾ।


ਨਿਊ ਰਾਜਾ ਗਾਰਡਨ ਕਾਲੋਨੀ ‘ਚ ਸਮਾਗਮ : ਡਾ.ਚਰਨਜੀਤ ਸਿੰਘ ਅਟਵਾਲ ਅਤੇ ਸਰਬ ਜੀਤ ਸਿੰਘ ਮੱਕੜ ਸਵਾਗਤ

ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਅਟਵਾਲ ਅਤੇ ਮੱਕੜ ਨੇ ਕਿਹਾ ਕਿ 19 ਮਈ ਵੋਟਾਂ ਦਾ ਦਿਨ ਹੈ ਅਤੇ ਉਸ ਦਿਨ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਆਪਣੇ ਅਖੌਤੀ ਦਾਅਵਿਆਂ ਬਾਰੇ ਅਸਲ ਤਸਵੀਰ ਸਾਹਮਣੇ ਆ ਜਾਏਗੀ ਜਦੋਂ ਲੋਕ ਉਨ•ਾ ਨੂੰ ਸਬਕ ਸਿਖਾਉਣਗੇ।

ਡਾ. ਚਰਨਜੀਤ ਸਿੰਘ ਅਟਵਾਲ ਦੀ ਹਿਮਾਇਤ ਵਿਚ ਇਕ ਜਲਸਾ ਜਲੰਧਰ ਸ਼ਹਿਰ ਦੀ ਨਿਊ ਰਾਜਾ ਗਾਰਡਨ ਕਾਲੋਨੀ ਵਿਖੇ ਗੁਲਾਬ ਸਿੰਘ ਰੰਧਾਵਾ, ਅਮਿਤ ਮੈਣੀ, ਰਾਜਬੀਰ , ਗੁਰਪ੍ਰੀਤ ਸਿੰਘ ਖਾਲਸਾ, ਮਨਬੀਰ ਸਿੰਘ ਖਾਲਸਾ, ਰਾਜਪ੍ਰੀਤ ਸਿੰਘ, ਰਾਜਵੀਰ ਸਿੰਘ , ਗੁਲਾਬ ਸਿੰਘ ਰੰਧਾਵਾ, ਬੀਬੀ ਗੁਰਦੇਵ ਕੌਰ ਸੰਘਾ ਤੇ ਹੋਰ ਕਈ ਸਖਸ਼ੀਅਤਾਂ ਹਾਜ਼ਰ ਸਨ

ਇਸ ਮੌਕੇ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਡਾ.ਚਰਨਜੀਤ ਸਿੰਘ ਅਟਵਾਲ ਅਤੇ ਸਰਬ ਜੀਤ ਸਿੰਘ ਮੱਕੜਸ ਸਵਾਗਤਕਰਦੇ ਹੋਏ ਉਨ•ਾ ਨੂੰ ਵੱਡੀ ਹਿਮਾਇਤ ਦੇਣ ਦਾ ਐਲਾਨ ਕੀਤਾ।