You are currently viewing ਸ਼੍ਰੀ ਹਰਿਮੰਦਿਰ ਸਾਹਿਬ ਅਤੇ ਅੰਮ੍ਰਿਤਸਰ ਦੇ ਗਲੀ ਮੁੱਹਲੇ, ਹਾਈਵੇ ਅਤੇ ਸੜਕਾਂ ਤੇ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਤਸਵੀਰ ਤੁਰੰਤ ਉਤਾਰੀ ਜਾਵੇ : ਰੋਹਿਤ ਜੋਸ਼ੀ

ਸ਼੍ਰੀ ਹਰਿਮੰਦਿਰ ਸਾਹਿਬ ਅਤੇ ਅੰਮ੍ਰਿਤਸਰ ਦੇ ਗਲੀ ਮੁੱਹਲੇ, ਹਾਈਵੇ ਅਤੇ ਸੜਕਾਂ ਤੇ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਤਸਵੀਰ ਤੁਰੰਤ ਉਤਾਰੀ ਜਾਵੇ : ਰੋਹਿਤ ਜੋਸ਼ੀ

 

ਜਲੰਧਰ: ਰੋਹਿਤ ਜੋਸ਼ੀ ਜਿਲਾ ਪ੍ਰਧਾਨ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਜਲੰਧਰ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਤਸਵੀਰ ਲਗੀ ਹੋਈ ਹੈ। ਸ਼੍ਰੀ ਹਰਿਮੰਦਿਰ ਸਾਹਿਬ ਹਰ ਧਰਮ ਦਾ ਸਾਂਝਾ ਤੀਰਥ ਸਥਾਨ ਹੈ ਅਤੇ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਹਰ ਧਰਮ ਦਾ ਆਦਮੀ ਹਜ਼ਾਰਾਂ ਦੀ ਤਇਦਾਦ ਵਿੱਚ ਹਰ ਰੋਜ਼ ਮੱਥਾ ਟੇਕਣ ਲਈ ਜਾਂਦਾ ਹੈ। ਇਹ ਕਿ ਕੁਝ ਕਟਰਪੰਥੀਆ ਰਾਜਨੀਤਿਕ ਪਾਰਟੀ ਦੇ ਆਗੂਆਂ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਲੱਗੀ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਤਸਵੀਰ ਦਾ ਲੋਕ ਸਭਾ ਚੋਣਾਂ ਦੋਰਾਨ ਲਾਭ ਚੁੱਕ ਸਕਦੇ ਹਨ ਅਤੇ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਤਸਵੀਰ ਲੱਗੀ ਹੋਣ ਕਰਕੇ ਲੋਕਾਂ ਦੇ ਦਿਲਾਂ ਵਿੱਚ ਕਾਫ਼ੀ ਰੋਸ਼ ਹੈ । ਅਸੀਂ ਆਪ ਜੀ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਮੰਨ ਵਿੱਚ ਦਸ ਗੁਰੂਆਂ ਜੀ ਪ੍ਰਤੀ ਅਤੇ ਸ਼੍ਰੀ ਗੁਰੂ ਗ੍ਰਂਥ ਸਾਹਿਬ ਜੀ ਪ੍ਰਤੀ ਕਾਫ਼ੀ ਆਦਰ ਸਤਿਕਾਰ ਹੈ ਪਰ ਅਸੀਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਲੱਗੀ ਤਸਵੀਰ ਕਿਸੇ ਕੀਮਤ ਤੇ ਬਰਦਾਸ਼ ਨਹੀਂ ਕਰ ਸਕਦੇ ਹਾਂ । ਸੋ ਕਿਰਪਾ ਕਰਕੇ ਸਾਡੀ ਮੰਗ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਹਰਿਮੰਦਿਰ ਸਾਹਿਬ , ਅੰਮ੍ਰਿਤਸਰ ਅਤੇ ਰੋਡਾ, ਗਲੀ ਮੁਹਲੇ ਅਤੇ ਹਾਈਵੇ ਤੋਂ ਜਰਨੈਲ ਸਿੰਘ ਭਿੰਡਰਾਵਾਂਲੇ ਦੀ ਤਸਵੀਰ ਨੂੰ ਤੁਰੰਤ ਹੱਟਾ ਦਿੱਤੀ ਜਾਵੇ।