You are currently viewing ਸਤਿਗੁਰੂ ਉਦੇ ਸਿੰਘ ਜੀ ਦੀ ਕ੍ਰਿਪਾ ਨਾਲ ਨਾਮਧਾਰੀ ਸੰਗਤ  ਅਤੇ ਸ਼ੇਰੇ ਪੰਜਾਬ ਯੂਥ ਕਲੱਬ ਵਲੋਂ 500 ਲੋੜਵੰਦ ਪਰਿਵਾਰਾਂ ਨੂੰ ਛਕਾਇਆ ਲੰਗਰ

ਸਤਿਗੁਰੂ ਉਦੇ ਸਿੰਘ ਜੀ ਦੀ ਕ੍ਰਿਪਾ ਨਾਲ ਨਾਮਧਾਰੀ ਸੰਗਤ  ਅਤੇ ਸ਼ੇਰੇ ਪੰਜਾਬ ਯੂਥ ਕਲੱਬ ਵਲੋਂ 500 ਲੋੜਵੰਦ ਪਰਿਵਾਰਾਂ ਨੂੰ ਛਕਾਇਆ ਲੰਗਰ

 

ਜਲੰਧਰ (PLN): ਅੱਜ ਪੂਰਾ ਦੇਸ਼ ਕਰੋਨਾ ਵਾਇਰਸ ਵਰਗੀ ਬਿਮਾਰੀ ਨਾਲ ਜੂਝ ਰਿਹਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ, ਪੰਜਾਬ ਸਰਕਾਰ ਅਤੇ ਵੱਖ ਵੱਖ ਰਾਜਾਂ ਨੇ ਲੋਕ ਡਾਊਨ ਕੀਤਾ ਹੋਇਆ ਹੈ ਲੋਕਾਂ ਦੇ ਕਾਰੋਬਾਰ ਕਰਫ਼ਿਊ ਕਰਕੇ ਬੰਦ ਹੋ ਗਏ ਹੈ ਜਿਸ ਕਰਕੇ ਜੀਵਨ ਦੀ ਰਫ਼ਤਾਰ ਰੁੱਕ ਗਈ ਜਿਆਦਾ ਤਰ ਉਨ੍ਹਾਂ ਲੋਕਾਂ ਲਈ ਸਮੱਸਿਆਵਾਂ ਦਾ ਆਲਮ ਬਣਿਆ ਜਿਨ੍ਹਾਂ ਦੀ ਕਮਾਈ ਦਾ ਸਾਧਨ ਨਾ ਮਾਤਰ ਹੈ।

ਲੋਕ ਭੁੱਖ ਨਾਲ ਜੂਝ ਰਹੇ ਹਨ ਭਾਵੇਂ ਸਰਕਾਰਾਂ ਵੀ ਪੂਰਾ ਸਹਿਯੋਗ ਦੇਣ ਚ ਕੋਸ਼ਿਸ਼ ਕਰ ਰਹੀਆਂ ਹਨ ਪਰ ਨਾਮਧਾਰੀ ਸੰਪਰਦਾ ਦੇ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਅਪਾਰ ਬਖ਼ਸ਼ਿਸ਼, ਕ੍ਰਿਪਾ ਸਦਕਾ ਹਰ ਲੋੜਵੰਦ  ਪਰਿਵਾਰਾਂ ਨੂੰ ਵੱਖ ਵੱਖ ਸ਼ਹਿਰ ਵਿਚ ਲੰਗਰ ਛਕਾਇਆ ਜਾ ਰਿਹਾ ਹੈ।

ਜਿਸਦੇ ਚਲਦੇ ਹੋਏ ਨਾਮਧਾਰੀ ਸੰਗਤ ਜਲੰਧਰ ਸ਼ਹਿਰ ਵੱਲੋਂ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਬਖ਼ਸ਼ਿਸ਼ ਸਦਕਾ ਸੂਬਾ ਜੁਗਿੰਦਰ ਸਿੰਘ, ਪ੍ਰਧਾਨ ਸੰਤ ਨਰਾਇਣ ਸਿੰਘ ਵਲੋਂ ਨਾਮਧਾਰੀ ਸੰਗਤ ਜਲੰਧਰ ਸ਼ਹਿਰ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਅੱਜ ਤਕਰੀਬਨ 500 ਪਰਿਵਾਰਾਂ ਨੂੰ ਲੰਗਰ ਛਕਾਇਆ ਗਿਆ।

ਇਸ ਕਾਰਜ ਵਿਚ ਸ਼ੇਰੇ ਪੰਜਾਬ ਯੂਥ ਕਲੱਬ ਵੀ ਪੂਰਨ ਰੂਪ ਵਿੱਚ ਸਹਿਯੋਗ ਦੇ ਰਿਹਾ ਹੈ। ਇਹ ਕਲੱਬ ਹਮੇਸ਼ਾ ਹੀ ਸਮਾਜ ਦੇ ਭਲਾਈ ਦਾ ਕੰਮ ਕਾਫੀ ਸਾਲਾਂ ਤੋਂ ਕਰਦਾ ਆ ਰਿਹਾ ਹੈ। ਕਲੱਬ ਦੇ ਸਮੂਹ ਉਹਦੇਦਾਰਾਂ ਅਤੇ ਮੈਂਬਰਾਂ ਨੇ ਭਰੋਸਾ ਦਿੱਤਾ ਕਿ ਕਲੱਬ ਹਮੇਸ਼ਾ ਹੀ ਨਾਮਧਾਰੀ ਸੰਗਤ ਜਲੰਧਰ ਦੇ ਨਾਲ ਹੈ ਅਤੇ ਕਿਹਾ ਕਿ ਜੋ ਵੀ ਸੇਵਾ ਸਾਡੇ ਲਾਇਕ ਪਾਤਸ਼ਾਹਿ ਜੀ ਦੀ ਬਖ਼ਸ਼ਿਸ਼ ਨਾਲ ਹੋਵੇਗੀ ਅਸੀਂ ਹਮੇਸ਼ਾ ਹੀ ਤਹਿ ਦਿਲੋਂ ਸੇਵਾ ਲਈ ਤਿਆਰ ਹਾਂ। ਨਾਮਧਾਰੀ ਸੰਗਤ ਜਲੰਧਰ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਿਆਰ ਹੈ।