You are currently viewing ਵਿਸ਼ਾਲ ਭਾਗਵਤੀ ਜਾਗਰਣ ਵਿੱਚ ਪਹੁੰਚੇ ਚਰਨਜੀਤ ਸਿੰਘ ਅਟਵਾਲ ਬੋਲੇ – ਧਾਰਮਿਕ ਕਾਰਜਾਂ ਨਾਲ ਸਮਾਜ ‘ਚ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਵੱਧਦੀ ਹੈ

ਵਿਸ਼ਾਲ ਭਾਗਵਤੀ ਜਾਗਰਣ ਵਿੱਚ ਪਹੁੰਚੇ ਚਰਨਜੀਤ ਸਿੰਘ ਅਟਵਾਲ ਬੋਲੇ – ਧਾਰਮਿਕ ਕਾਰਜਾਂ ਨਾਲ ਸਮਾਜ ‘ਚ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾ ਵੱਧਦੀ ਹੈ

 

ਜਲੰਧਰ,- ਸਥਾਨਕ ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿਖੇ ਜੈ ਮਾਤਾ ਚਿੰਤਪੁਰਨੀ ਕਲੱਬ ਵੱਲੋਂ ਸਮੂਹ ਨਗਰ ਨਿਵਾਸੀਆਂ ਤੇਇਲਾਕੇ ਦੇ ਸਹਿਯੋਗ ਨਾਲ 5ਵਾਂ ਵਿਸ਼ਾਲ ਭਾਗਵਤੀ ਜਾਗਰਣਕਰਵਾਇਆ ਗਿਆ। ਇਸ ਮੌਕੇ ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘਅਟਵਾਲ ਵੱਲੋਂ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ। ਡਾ.ਅਟਵਾਲ ਨੇ ਜਾਗਰਣ ਦੋਰਾਨ ਮਾਂ ਭਾਗਵਤੀ ਅੱਗੇ ਨਤਮਸਤਕ ਹੁੰਦਿਆਂ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਜੁੜੀਸੰਗਤ ਨੂੰ ਸੰਬੋਧਨ ਕਰਦਿਆਂ ਡਾ. ਅਟਵਾਲ ਨੇ ਕਿਹਾ ਕਿ ਇਸ ਨਗਰ ਵੱਲੋ ਜੋ ਵਿਸ਼ਾਲ ਭਾਗਵਤੀ ਜਾਗਰਣ ਕਰਵਾਇਆ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਅਜਿਹੇ ਕਾਰਜਾਂਨਾਲ ਜਿੱਥੇ ਸਾਡੇ ਮਨਾ ਵਿਚ ਧਾਰਮਿਕ ਕੰਮਾਂ ਦੀ ਰੂਚੀ ਪੈਦਾ ਹੁੰਦੀ ਹੈਉਥੇ ਹੀ ਸਾਡੇ ਸਮਾਜ ਵਿਚ ਆਪਸੀ ਪ੍ਰੇਮ ਪਿਆਰ ਅਤੇ ਸਦਭਾਵਨਾਵੀ ਵੱਧਦੀ ਹੈ। ਡਾ. ਅਟਵਾਲ ਨੇ ਕਿਹਾ ਕਿ ਧਾਰਮਿਕ ਸਮਾਗਮਾ ਵਿਚਸ਼ਿਰਕਤ ਕਰਕੇ ਉਨਾਂ ਦੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਉਨਾਂਕਿਹਾ ਕਿ ਅੱਜ ਸਾਡੀ ਨੋਜਵਾਨ ਪੀੜੀ ਆਪਣੇ ਧਰਮ ਅਤੇਸਭਿਆਚਾਰ ਨਾਲੋ ਟੁੱਟਦੀ ਜਾ ਰਹੀ ਹੈ ਅਤੇ ਨੋਜਵਾਨਾਂ ਨੂੰ ਆਪਣੇਦੇਵੀ ਦੇਵਤਿਆਂ, ਗੁਰੂਆਂ-ਪੀਰਾਂ, ਸੰਤਾਂ, ਮਹਾਤਮਾਵਾਂ ਬਾਰੇ ਜਾਣਕਾਰੀਦੇਣ ਲਈ ਸਾਡੇ ਅਜਿਹੇ ਕਾਰਜਾਂ ਦਾ ਆਯੋਜਨ ਕਰਦੇ ਰਹਿਣਾਚਾਹੀਦਾ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਡਾ. ਅਟਵਾਲ ਦਾਵਿਸ਼ੇਸ਼ ਤੋਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਪ੍ਰਸਿੱਧਧਾਰਮਿਕ ਗਾਇਕ ਮੌਨੂੰ ਨੀਲਕੰਠ ਵੱਲੋਂ ਮਾਂ ਭਾਗਵਤੀ ਦੀਆ ਭੇਂਟਾ ਗਾਕੇ ਸਾਰੀ ਰਾਤ ਮਹਾਂਮਾਈ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇਸੁਭਾਸ਼ ਸੋਂਧੀ ਵਾਈਸ ਪਧਾਨ ਸ੍ਰੋਮਣੀ ਅਕਾਲੀ ਦਲ ਐਸਸੀ ਵਿੰਗਪੰਜਾਬ, ਗੁਰਦੇਵ ਸਿੰਘ ਗੋਲਡੀ ਭਾਟੀਆ , ਲੱਕੀ ਲੂਥਰਾ ਪ੍ਰਧਾਨ, ਰਾਕੇਸ਼ ਕੁਮਾਰ, ਰਾਜਪਾਲ ਸਿੰਘ, ਦੀਪਕ ਸੈਣੀ, ਪ੍ਰਸ਼ੋਤਮ ਲਾਲ, ਸ਼ਿਵਕੁਮਾਰ, ਸੋਨੂੰ ਪੇਟੀ, ਹਰੀਸ਼ ਸਰਨਾ, ਗੋਪਾਲ ਦੱਤ, ਅਰਜਨ ਸਿੰਘ,ਪਰਮਜੀਤ ਬਿੱਟੂ, ਰਾਜੂ, ਸੋਨੂ ਪੱਟੀ ਤੋਂ ਇਲਾਵਾ ਵੱਡੀ ਗਿਣਤੀ ਵਿਚਨਗਰ ਨਿਵਾਸੀ ਹਾਜ਼ਰ ਸਨ।