You are currently viewing ਵਿਧਾਇਕ ਪਵਨ ਟੀਨੂ ਦੀ ਅਗਵਾਈ ਹੇਠ ਆਦਮਪੁਰ ਵਿਚ ਹੋਈ ਵਿਸ਼ਾਲ ਰੈਲੀ, ਕਾਂਗਰਸ ਅਤੇ ਕੇਜਰੀਵਾਲ ਤੇ ਬਰਸੇ ਸੁਖਬੀਰ ਸਿੰਘ ਬਾਦਲ , ਬੋਲੇ – ਕੇਜਰੀਵਾਲ ਨੇ ਇੰਨਾ ਝੂਠ ਬੋਲਿਆ ਹੈ ਕਿ ਲੋਕਾਂ ਕੋਲੋ ਰੋਜ਼ਾਨਾ ਹੀ ਥੱਪੜ ਖਾਂਦਾ ਹੈ, ਤੇ ਕਾਂਗਰਸੀ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਣ ਲੱਗ ਪਏ ਨੇ

ਵਿਧਾਇਕ ਪਵਨ ਟੀਨੂ ਦੀ ਅਗਵਾਈ ਹੇਠ ਆਦਮਪੁਰ ਵਿਚ ਹੋਈ ਵਿਸ਼ਾਲ ਰੈਲੀ, ਕਾਂਗਰਸ ਅਤੇ ਕੇਜਰੀਵਾਲ ਤੇ ਬਰਸੇ ਸੁਖਬੀਰ ਸਿੰਘ ਬਾਦਲ , ਬੋਲੇ – ਕੇਜਰੀਵਾਲ ਨੇ ਇੰਨਾ ਝੂਠ ਬੋਲਿਆ ਹੈ ਕਿ ਲੋਕਾਂ ਕੋਲੋ ਰੋਜ਼ਾਨਾ ਹੀ ਥੱਪੜ ਖਾਂਦਾ ਹੈ, ਤੇ ਕਾਂਗਰਸੀ ਪੰਜਾਬ ਦੇ ਨੌਜਵਾਨਾਂ ਨੂੰ ਕੁੱਟਣ ਲੱਗ ਪਏ ਨੇ

ਜਲੰਧਰ, 7 ਮਈ —’ਸ੍ਰੋਮਣੀ ਅਕਾਲੀ ਦਲ ਕਿਸੇ ਦੀ ਨਿਜੀ ਜਾਇਦਾਦ ਨਹੀਂ, ਇਹ ਮੇਰੀ ਜਾਂ ਅਟਵਾਲ ਸਾਹਿਬ ਦੀ ਜਾਇਦਾਦ ਨਹੀਂ, ਸ੍ਰੋਮਣੀ ਅਕਾਲੀ ਦਲ ਤੁਹਾਡੀ ਜਾਇਦਾਦ ਹੈ, ਅੱਜ ਮੈਂ ਇਸ ਦਾ ਪ੍ਰਧਾਨ ਹਾਂ ਕੱਲ ਨੂੰ ਕੋਈ ਹੋਰ ਹੋਏਗਾ ਪਰ ਇਸ ਦੀ ਅਸਲ ਤਾਕਤ ਤੁਸੀ ਹੀ ਹੋ।’ ਇਹ ਵਿਚਾਰ ਅੱਜ ਹਲਕਾ ਆਦਮਪੁਰ ਵਿਚ ਡਾ. ਚਰਨਜੀਤ ਸਿੰਘ ਅਟਵਾਲ ਦੀ ਜਿੱਤ ਯਕੀਨੀ ਬਣਾਉਣ ਦੇ ਮਕਸਦ ਨਾਲ ਹੋਈ ਵਿਸ਼ਾਲ ਰੈਲੀ ਵਿਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਗਟ ਕੀਤੇ। ਹਲਕਾ ਵਿਧਾਇਕ ਪਵਨ ਕੁਮਾਰ ਟੀਨੂ ਦੀ ਅਗਵਾਈ ਹੇਠ ਹੋਈ ਇਸ ਰੈਲੀ ਵਿਚ ਲੋਕਾਂ ਦੀ ਮਿਸਾਲੀਆ ਭਰਵੀਂ ਹਾਜ਼ਰੀ ਸੀ। ਸ. ਬਾਦਲ ਨੇ ਆਪਣੀ ਸਰਕਾਰ ਦੇ ਵਿਕਾਸ ਕੰਮਾਂ ਨੂੰ ਗਿਣਾਉਂਦਿਆਂ ਦੱਸਿਆ ਕਿ ਕਿਵੇਂ ਵੱਡੇ ਬਾਦਲ ਸਾਹਿਬ ਹਰ ਵੇਲੇ ਕਿਤੇ ਸਕੂਲ, ਕਿਤੇ ਹਸਪਤਾਲ ਕਿਤੇ ਪੁਲ, ਕਿਤੇ ਏਅਰਪੋਰਟ, ਕਿਤੇ ਹਾਈਵੇ ਬਣਾਉਣ ਵਿਚ ਰੁਝੇ ਰਹਿੰਦੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਝੂਠੇ ਪਰਚੇ ਪਵਾਉਣ ਤੋਂ ਬਿਨਾ ਕੁਝ ਨਹੀਂ ਕੀਤਾ। ਉਨ•ਾ ਕਿਹਾ ਕਿ ਸਾਡੀ ਸਰਕਾਰ ਨੇ ਵਿਦਿਆਰਥਣਾ ਨੂੰ ਸਾਈਕਲ ਤਕ ਦਿਤੇ ਪਰ ਕੈਪਟਨ ਸਰਕਾਰ ਨੇ ਸਹੂਲਤਾਂ ਬੰਦ ਵੀ ਕੀਤੀਆਂ ਸਗੋਂ ਅਧਿਆਪਕਾਂ ਦੀਆਂ ਤਨਖਾਹਾਂ ਵੀ ਘਟਾ ਦਿਤੀਆਂ। ਉਨ•ਾ ਕਿਹਾ ਕਿ ਕੈਪਟਨ ਨੇ ਦਲਿਤਾਂ ਲਈ ਮੁਫਤ ਬਿਜਲੀ ‘ਤੇ ਵੀ ਸ਼ਰਤਾਂ ਲਗਾ ਦਿਤੀਆਂ ਹਨ। ਅਕਾਲੀ ਸਰਕਾਰ ਨੇ ਪਿੰਡਾਂ ਵਿਚ ਸਿਹਤਮੰਦੀ  ਦੇ ਰੁਝਾਨ ਲਈ ਜਿੰਮ ਦੇਣੇ ਸ਼ੁਰੂ ਕੀਤੇ ਪਰ ਕੈਪਟਨ ਸਰਕਾਰ ਨੇ ਉਹ ਸਕੀਮ ਵੀ ਬੰਦ ਕਰ ਦਿਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਚੋਣ ਜਿੱਤਣ ਲਈ ਪੰਜਾਬ ਦਾ ਮਾਹੌਲ ਖਰਾਬ ਕਰ ਸਕਣ ਦਾ ਦੋਸ਼ ਵੀ ਲਗਾਇਆ ਹੈ। ਉਨ•ਾਂ ਕਿਹਾ ਕਿ ਕੈਪਟਨ ਦੇ ਧੋਖਿਆਂ ਦਾ ਪੰਜਾਬ ਦੇ ਸੁਝਵਾਨ ਲੋਕ ਵੋਟਾਂ ਨਾਲ ਹਿਸਾਬ ਲੈਣਗੇ ਤੇ ਲੋਕ ਸਭਾ ਚੋਣਾਂ ਹੀ ਕਾਂਗਰਸ ਲਈ ਅਸਲੀ ਇਮਤਿਹਾਨ ਹੋਣਗੀਆਂ। ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਗੱਠਜੋੜ ਜਲੰਧਰ ਤੋਂ ਵੱਡੀ ਲੀਡ ਨਾਲ ਜਿੱਤ ਸਮੇਤ ਪੰਜਾਬ ਦੀਆਂ 13 ਸੀਟਾਂ ‘ਤੇ ਹੀ ਜਿੱਤ ਪ੍ਰਾਪਤ ਕਰੇਗੀ।
ਇਸ ਦੌਰਾਨ ਡਾ. ਚਰਨਜੀਤ ਸਿੰਘ ਅਟਵਾਲ ਨੇ ਸ੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਅਤੇ  ਸ. ਸੁਖਬੀਰ ਸਿੰਘ ਬਾਦਲ ਦੀ ਕਾਰਜਸ਼ੈਲੀ ਦੀ ਪ੍ਰਸੰਸਾ ਕਰਦੇ ਹੋਏ ਦਾਅਵਾ ਕੀਤਾ ਕਿ ਜਲੰਧਰ ਲੋਕ ਸਭਾ ਸੀਟ ਜਿੱਤ ਕੇ ਅਕਾਲੀ ਦਲ ਦੀ ਝੋਲੀ ਪਾਈ ਜਾਏਗੀ।

ਕਾਂਗਰਸੀ ਲੋਕਾਂ ਨੂੰ ਕੁੱਟਣ ਲੱਗ ਪਏ ਹਨ:ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਬੇਦਾਗ ਸਿਆਸਤਦਾਨ ਡਾ: ਚਰਨਜੀਤ ਸਿੰਘ ਅਟਵਾਲ ਦੇ ਚੋਣ ਜਲਸੇ ਵਿੱਚ ਭਾਗ ਲੈਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਰੋਜ਼ਾਨਾ ਹੀ ਥੱਪੜ ਖਾਂਦਾ ਹੈ। ਉਨ•ਾਂ ਕਿਹਾ ਕਿ ਕੇਜਰੀਵਾਲ ਨੇ ਇੰਨਾ ਝੂਠ ਬੋਲਿਆ ਹੈ ਕਿ ਉਹ ਲੋਕਾਂ ਕੋਲੋਂ ਥੱਪੜ ਹੀ ਖਾਏਗਾ। ਬਾਦਲ ਨੇ ਅੱਗੇ ਕਿਹਾ ਕਿ ਕਾਂਗਰਸ ਦੇ ਹਾਲਾਤ ਇੰਨੇ ਮਾੜੇ ਹੋ ਗਏ ਹਨ ਕਿ ਝੂਠੀਆ ਸਹੁੰਆਂ ਖਾ ਕੇ ਇਨ•ਾਂ ਨੇ ਸਰਕਾਰ ਬਣਾਈ ਹੈ। ਲੋਕੀਂ ਇਨ•ਾਂ ਨੂੰ ਸਵਾਲ ਪੁੱਛਦੇ ਹਨ ਤਾਂ ਇਹ ਲੋਕਾਂ ਨੂੰ ਕੁੱਟਣ ਲੱਗ ਪਏ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਆਗੂ ਘਬਰਾਏ ਬੈਠੇ ਹਨ, ਇਨ•ਾਂ ਸਾਰਿਆਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ।
ਵਾਲਮੀਕ ਆਗੂ ਚੰਦਨ ਗਰੇਵਾਲ ਅਕਾਲੀ ਦਲ ‘ਚ ਸ਼ਾਮਲ
ਜਲੰਧਰ ਤੋਂ ਵਾਲਮੀਕ ਭਾਈਚਾਰੇ ਦੇ ਆਗੂ ਚੰਦਨ ਗਰੇਵਾਲ ਅੱਜ ਇੱਥੇ ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਬੇਦਾਗ ਸਿਆਸਤਦਾਨ ਡਾ: ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਦੀ ਯੋਗ ਅਗਵਾਈ ਹੇਠ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ, ਜਿਨ•ਾਂ ਦਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਿੱਘਾ ਸੁਆਗਤ ਕਰਦਿਆਂ ਜੀ ਆਇਆ ਨੂੰ ਕਿਹਾ। ਅੱਜ ਸਵੇਰੇ ਸੁਖਬੀਰ ਸਿੰਘ ਬਾਦਲ ਚੰਦਨ ਗਰੇਵਾਲ ਦੇ ਗ੍ਰਹਿ ਵਿਖੇ ਗਏ ਅਤੇ ਉਨ•ਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਗਰੇਵਾਲ ਨੇ ਵੱਡੀ ਗਿਣਤੀ ਹਮਾਇਤੀਆਂ ਨਾਲ ਅਕਾਲੀ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਸ੍ਰੀ ਗਰੇਵਾਲ ਨੂੰ ਪਾਰਟੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਗਰੇਵਾਲ ਦੇ ਅਕਾਲੀ ਦਲ ‘ਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਲੋਕ ਸਭਾ ਚੋਣ ‘ਚ ਵੱਡਾ ਹੁਲਾਰਾ ਮਿਲੇਗਾ।