You are currently viewing ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਨਾਜ ਵੰਡ ਵਿੱਚ ਹੇਰਾਫੇਰੀ ਪਾਏ ਜਾਣ ‘ਤੇ 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ . ਆਸ਼ੂ ਬੋਲੇ – ਫੂਡ ਸਪਲਾਈ ਵਿਭਾਗ ਵਿੱਚ ਭ੍ਰਿਸ਼ਟ ਗਤੀਵਿਧੀਆਂ ਲਈ ਕੋਈ ਮੁਆਫ਼ੀ ਨਹੀਂ

ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਅਨਾਜ ਵੰਡ ਵਿੱਚ ਹੇਰਾਫੇਰੀ ਪਾਏ ਜਾਣ ‘ਤੇ 4 ਅਧਿਕਾਰੀਆਂ ਨੂੰ ਕੀਤਾ ਮੁਅੱਤਲ . ਆਸ਼ੂ ਬੋਲੇ – ਫੂਡ ਸਪਲਾਈ ਵਿਭਾਗ ਵਿੱਚ ਭ੍ਰਿਸ਼ਟ ਗਤੀਵਿਧੀਆਂ ਲਈ ਕੋਈ ਮੁਆਫ਼ੀ ਨਹੀਂ

9888799688

ਚੰਡੀਗੜ੍ਹ, 18 ਜੁਲਾਈ(ਅਮਨ ਬੱਗਾ) ਫੁਡ ਸਪਲਾਈ ਵਿਭਾਗ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ ਅਤੇ ਤਿੰਨ ਇੰਸਪੈਕਟਰਾਂ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੰਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਭਾਗ ਵਿੱਚ ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੈ।

ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਅਨਾਜ ਦੀ ਵੰਡ ਕਰਦਾ ਹੈ। ਗਰੀਬਾਂ ਨੂੰ ਵਿਤਰਿਤ ਕੀਤੇ ਜਾਣ ਵਾਲੇ ਅਨਾਜ ਵਿੱਚ ਕਿਸੇ ਵੀ ਕਿਸਮ ਦੀ ਚੋਰੀ ਜਾਂ ਹੇਰਾ-ਫੇਰੀ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਾਰਾ ਸਿਰਫ਼ ਡਿਊਟੀ ਵਿੱਚ ਕੁਤਾਹੀ ਨਹੀਂ, ਸਗੋਂ ਘੋਰ ਅਨੈਤਿਕਤਾ ਹੈ।
ਸ੍ਰੀ ਆਸ਼ੂ ਨੇ ਦੱÎਸਿਆ ਕਿ ਗੁਰਦਾਸਪੁਰ ਵਿਖੇ ਤਾਇਨਾਤ ਸੁਮਿਤ ਕੁਮਾਰ, ਹੁਸ਼ਿਆਰਪੁਰ ‘ਚ ਜਗਤਾਰ ਸਿੰਘ, ਲੁਧਿਆਣਾ ‘ਚ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਜੋਂ ਤਾਇਨਾਤ ਖੁਸ਼ਵੰਤ ਸਿੰਘ ਅਤੇ ਲੁਧਿਆਣਾ ਦੇ ਸਹਾਇਕ ਖੁਰਾਕ ਸਪਲਾਈ ਅਧਿਕਾਰੀ (ਏ.ਐਫ.ਐਸ.ਓ.) ਜਸਵਿੰਦਰ ਸਿੰਘ ਨੂੰ ਅਨਾਜ ਦੀ ਵੰਡ ਵਿੱਚ ਵੱਡੀ ਹੇਰਾ-ਫੇਰੀ ਪਾਏ ਜਾਣ ‘ਤੇ ਮੁਅੱਤਲ ਕੀਤਾ ਗਿਆ ਹੈ।
ਸਿਸਟਮ ਵਿੱਚ ਵਧੇਰੇ ਨਿਰਪੱਖਤਾ ਲਿਆਉਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੰਦਿਆਂ, ਭਾਰਤ ਭੂਸ਼ਣ ਆਸ਼ੂ ਨੇ ਦੱÎਸਿਆ ਕਿ ਜਨਤਕ ਵੰਡ ਆਪਰੇਸ਼ਨਾਂ ਦੀ ਪੂਰੀ ਤਰ੍ਹਾਂ ਕੰਪਿਊਟਰਾਈਜੇਸ਼ਨ ਕਰਨ ਦੇ ਨਾਲ ਰੀਅਲ ਟਾਈਮ ੍ਰਮੋਨੀਟਰਿੰਗ ਸਿਸਟਮ ਦੀ ਸਹੂਲਤ ਦਿੱਤੀ ਗਈ ਹੈ ਜਿਸ ਨੂੰ epos.punjab.gov.in. ਪੋਰਟਲ ‘ਤੇ ਵਾਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਲੈਕਟ੍ਰਾਨਿਕ ਪੁਆਇੰਟ ਆਫ਼ ਸੇਲ (ਈ-ਪੀ.ਓ.ਐਸ.) ਉਪਕਰਣਾਂ ਜ਼ਰੀਏ ਅਨਾਜ ਦੀ ਵੰਡ ਕੀਤੀ ਜਾਂਦੀ ਹੈ ਜਿਨ੍ਹਾਂ ਨਾਲ ਲਾਭਪਾਤਰੀਆਂ ਦੀ ਪਹਿਚਾਣ ਬਾਇਓਮੈਟਰਿਕ ਅਤੇ ਆਇਰਿਸ ਸਕੈਨਰਜ਼ ਨਾਲ ਕੀਤੀ ਜਾਂਦੀ ਹੈ। ਅਸਲ ਲਾਭਪਾਤਰੀਆਂ ਨੂੰ ਲਾਭ ਮਿਲਣਾ ਯਕੀਨੀ ਬਣਾਉਣ ਲਈ ਇਸ ਸਾਰੇ ਡਾਟਾਬੇਸ ਨੂੰ ਆਧਾਰ ਨੰਬਰਾਂ ਨਾਲ ਜੋੜਿਆ ਗਿਆ ਹੈ। ਇਸ ਦੇ ਨਾਲ ਉਨ੍ਹਾਂ ਦੱÎਸਿਆ ਕਿ ਰਾਸ਼ਨ ਡੀਪੂਆਂ (ਐਫ.ਪੀ.ਐਸ.) ‘ਤੇ ਕਣਕ ਦੀ ਵੰਡ 30 ਕਿਲੋਗ੍ਰਾਮ ਦੀਆਂ ਸਟੈਂਡਰਡ/ਸੀਲ ਬੰਦ ਬੋਰੀਆਂ ਵਿੱਚ ਕੀਤੀ ਜਾਂਦੀ ਹੈ ਅਤੇ ਇਹ ਦੁਕਾਨਾਂ ਹੁਣ ਇਲੈਕਟ੍ਰਾਨਿਕ ਭਾਰ ਤੋਲ ਮਸ਼ੀਨਾਂ ਨਾਲ ਲੈਸ ਹਨ। ਇਸ ਦੇ ਨਾਲ ਹੀ ਅਨਾਜ ਦੀ ਵੰਡ ਸਰਕਾਰੀ ਅਧਿਕਾਰੀ ਅਤੇ ਸਥਾਨਕ ਨਿਗਰਾਨ ਕਮੇਟੀਆਂ ਦੀ ਮੌਜੂਦਗੀ ਵਿੱਚ ਕੀਤੀ ਜਾਂਦੀ ਹੈ। ਸ਼ੋਸ਼ਲ ਆਡਿਟ ਦੇ ਮੰਤਵ ਅਤੇ ਲਾਭਪਾਤਰੀਆਂ ਨੂੰ ਢੁਕਵੇਂ ਅਨਾਜ ਦੀ ਵੰਡ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਰਾਸ਼ਨ ਡੀਪੂ/ਪਿੰਡ, ਬਲਾਕ ਅਤੇ ਜ਼ਿਲ੍ਹਾ ਪੱਧਰ ‘ਤੇ ਨਿਗਰਾਨ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਅਤੇ ਨਾਲ ਹੀ ਸ਼ਿਕਾਇਤ ਨਿਵਾਰਨ ਪ੍ਰਣਾਲੀ ਦੀ ਸਹੂਲਤ ਵੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਅਜਿਹੀ ਪਾਰਦਰਸ਼ੀ ਜਨਤਕ ਵੰਡ ਪ੍ਰਣਾਲੀ ਸਰਕਾਰ ਦੇ ਸਿਸਟਮ ਵਿੱਚ ਨਿਰਪੱਖਤਾ ਲਿਆਉਣ ਦੇ ਇਰਾਦੇ ਨੂੰ ਦਰਸਾਉਂਦੀ ਹੈ ਅਤੇ ਇਸ ਨਾਲ ਦੋਸ਼ੀਆਂ ‘ਤੇ ਨਕੇਲ ਕਸਣ ਵਿੱਚ ਮਦਦ ਮਿਲੀ ਹੈ। ਉਹਨਾਂ ਕਿਹਾ ਕਿ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਜਨਤਕ ਵੰਡ ਪ੍ਰਣਾਲੀ ਤਹਿਤ ਵੰਡੇ ਜਾਂਦੇ ਅਨਾਜ ਦੀ ‘ਉਚਿਤ ਮਿਕਦਾਰ ਅਤੇ ਮਿਆਰ’ ਨੂੰ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਜਾਂ ਲਾਪਰਵਾਹੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।