You are currently viewing ਭਾਜਪਾ ਮਹਿਲਾ ਮੋਰਚਾ ਵਲੋਂ ਵਾਰਡ ਨੰਬਰ 17 ਅਤੇ ਗੁਰੂ ਗੋਬਿੰਦ ਸਿੰਘ ਐਵਿਨਿਉ ਮੰਡਲ ਨੰ 5 ਦੇ ਖੇਤਰਾਂ ਵਿਚ ਚੋਣ ਪ੍ਰਚਾਰ, ਡਾ ਅਟਵਾਲ ਲਈ ਮੰਗੇ ਵੋਟ

ਭਾਜਪਾ ਮਹਿਲਾ ਮੋਰਚਾ ਵਲੋਂ ਵਾਰਡ ਨੰਬਰ 17 ਅਤੇ ਗੁਰੂ ਗੋਬਿੰਦ ਸਿੰਘ ਐਵਿਨਿਉ ਮੰਡਲ ਨੰ 5 ਦੇ ਖੇਤਰਾਂ ਵਿਚ ਚੋਣ ਪ੍ਰਚਾਰ, ਡਾ ਅਟਵਾਲ ਲਈ ਮੰਗੇ ਵੋਟ

ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਡਾ: ਚਰਨਜੀਤ ਸਿੰਘ ਅਟਵਾਲ ਦੇ ਹੱਕ ‘ਚ ਭਾਜਪਾ ਮਹਿਲਾ ਮੋਰਚਾ ਜਿਲਾ ਜਲੰਧਰ ਦੀ ਪ੍ਰਧਾਨ ਮੈਡਮ ਸੀਮਾ ਸਾਹਨੀ ਦੀ ਅਗਵਾਈ ਹੇਠ ਸ਼ਹਿਰਦੇ ਵਾਰਡ ਨੰਬਰ 17 ਅਤੇ ਗੁਰੂ ਗੋਬਿੰਦ ਸਿੰਘ ਐਵਿਨਿਉ ਮੰਡਲਨੰ 5 ਦੇ ਖੇਤਰਾਂ ਵਿਚ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇਵਿਸ਼ੇਸ਼ ਤੌਰ ਤੇ ਡਾ: ਚਰਨਜੀਤ ਸਿੰਘ ਅਟਵਾਲ ਦੀ ਨੂੰਹ ਮੈਡਮਮਨਦੀਪ ਕੌਰ ਅਟਵਾਲ ਨੇ ਸ਼ਾਮੂਲੀਅਤ ਕੀਤੀ। ਮੈਡਮ ਸੀਮਾ ਸਾਹਨੀਤੇ ਮੈਡਮ ਮਨਦੀਪ ਕੌਰ ਅਟਵਾਲ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਲੋਕਾਂ ਲਈ ਅਨੇਕਾਂ ਲੋਕ ਭਲਾਈਸਕੀਮਾਂ ਚਲਾਈਆਂ ਸਨ, ਜਿਸ ਨੂੰ ਕੈਪਟਨ ਸਰਕਾਰ ਨੇ ਆਉਂਦੇ ਸਾਰਬੰਦ ਕਰਕੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨਾਂ ਕਿਹਾ ਕਿਹਰ ਵਰਗ ਕਾਂਗਰਸ ਦੀਆਂ ਨੀਤੀਆਂ ਤੋਂ ਤੰਗ ਹੋ ਚੁੱਕੇ ਹਨ। ਇਸਮੌਕੇ ਡਾ. ਵਨੀਤ ਸ਼ਰਮਾ ਮੰਡਲ ਪ੍ਰਧਾਨ, ਸ਼ੈਲੀ ਖੰਨਾ, ੳੂਸ਼ਾ ਮਹੰਤ, ਮੰਜੂ ਕੰਡਾ, ਪਲਵੀ ਵਰਮਾ, ਪਰਮਜੀਤ ਕਾਹਲੋਂ, ਅਜੇ ਮਹੰਤ, ਵਿਵੇਕਖੰਨਾ, ਅਭਿਲਕਸ਼ੇ ਅਤੇ ਸ਼ਿਵਮ ਚੋਪੜਾ ਆਦਿ ਸਾਮਿਲ ਸਨ। ਮੁਹਿੰਮਦੇ ਆਗੂਆਂ ਵੱਲੋਂ ਇਲਾਕਿਆਂ ਦੇ ਘਰ-ਘਰ ਤਕ ਪਹੁੰਚ ਕਰਕੇ ਉਥੋਂ ਦੇਵਸਨੀਕਾਂ ਨੂੰ ਡਾ. ਅਟਵਾਲ ਦੀ ਯੋਗਤਾ, ਤਜ਼ਰਬੇ ਅਤੇ ਇਮਾਨਦਾਰੀਨੂੰ ਬਿਆਨ ਕਰਦੇ ਹੋਏ ਉਨਾਂ ਦੇ ਹੱਕ ਵਿਚ ਵੋਟ ਪਾਉਣ ਲਈ ਪ੍ਰੇਰਿਤਕੀਤਾ ਗਿਆ, ਜਿਸ ਦਾ ਹਰ ਵਰਗ ਦੇ ਲੋਕਾਂ ਵਲੋਂ ਭਰਵਾਂ ਹੁੰਗਾਰਾਦਿਤਾ ਗਿਆ।