You are currently viewing ਪ੍ਰਭਾਵਸ਼ਾਲੀ ਡੋਰ ਟੂ ਡੋਰ ਪ੍ਰਚਾਰ ਵਿੱਚ ਮਨਦੀਪ ਕੌਰ ਅਟਵਾਲ ਨੇ ਕਿਹਾ – ਡਾ. ਅਟਵਾਲ ਦੇ ਹੱਕ ਵਿਚ ਭੁਗਤਾਈ ਗਈ ਇਕ-ਇਕ ਵੋਟ ਨਰਿੰਦਰ ਮੋਦੀ ਦੇ ਹੱਥ ਕਰੇਗੀ ਮਜ਼ਬੂਤ

ਪ੍ਰਭਾਵਸ਼ਾਲੀ ਡੋਰ ਟੂ ਡੋਰ ਪ੍ਰਚਾਰ ਵਿੱਚ ਮਨਦੀਪ ਕੌਰ ਅਟਵਾਲ ਨੇ ਕਿਹਾ – ਡਾ. ਅਟਵਾਲ ਦੇ ਹੱਕ ਵਿਚ ਭੁਗਤਾਈ ਗਈ ਇਕ-ਇਕ ਵੋਟ ਨਰਿੰਦਰ ਮੋਦੀ ਦੇ ਹੱਥ ਕਰੇਗੀ ਮਜ਼ਬੂਤ

ਜਲੰਧਰ, 3 ਮਈ (ਅਮਨ ਬਗਾ )—ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਸ਼ਕਤੀ ਵਲੋਂ ਰੱਲਕੇ ਲੋਕ ਸਭਾ ਹਲਕਾ ਜਲੰਧਰ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੇ ਹੱਕ ਵਿਚ ਘਰ ਘਰ ਪੁਜਕੇ ਕੀਤੇ ਗਏ ਚੋਣ ਪ੍ਰਚਾਰ ਦਾ ਪ੍ਰਭਾਵਸ਼ਾਲੀ ਅਸਰ ਦਿਖਾਈ ਦੇ ਰਿਹਾ ਹੈ। ਲਾਜਪਤ ਨਗਰ ਅਤੇ ਨਿਊ ਜਵਾਹਰ ਨਗਰ ਵਿਚ ਮੈਡਮ ਮਨਦੀਪ ਕੌਰ ਅਟਵਾਲ ਦੀ ਅਗਵਾਈ ਹੇਠ ਚਲਾਈ ਜਾ ਰਹੀ ਇਸ ਮੁਹਿੰਮ ਦਾ ਅਸਰ ਇਥੋਂ ਤਕ ਪਿਆ ਕਿ ਉਕਤ ਕਾਲੋਨੀਆਂ ਦੀਆਂ ਵੀ ਕਈ ਮਹਿਲਾਵਾਂ ਅਕਾਲੀ ਦਲ—ਭਾਜਪਾ ਦੀ ਇਸ ਮਹਿਲਾ ਸ਼ਕਤੀ ਦੇ ਸਹਿਯੋਗ ਲਈ ਘਰ ਘਰ ਪ੍ਰਚਾਰ ਕਰਨ ਵਾਸਤੇ ਚਲ ਪਈਆਂ। 
ਮੈਡਮ ਅਟਵਾਲ ਨੇ ਦਸਿਆ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਵੇਂ ਦੇਸ਼ ਦਾ ਨਾਮ ਉਚਾ ਹੋਇਆ ਹੈ ਅਤੇ ਡਾ. ਅਟਵਾਲ ਦੇ ਹੱਕ ਵਿਚ ਭੁਗਤਾਈ ਗਈ ਇਕ-ਇਕ ਵੋਟ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰੇਗੀ। ਇਸ ਮੌਕੇ ਭਾਜਪਾ ਮੰਡਲ ਪ੍ਰਧਾਨ ਅਜੇ ਚੋਪੜਾ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ ਜਿਨਾ ਦਸਿਆ ਕਿ ਭਾਰਤ ਅੱਜ ਇਨਾ ਮਜ਼ਬੂਤ ਹੋ ਚੁਕਾ ਹੈ ਕਿ ਪਾਕਿਸਤਾਨ ਕੋਈ ਵੀ ਕਦਮ ਚੁਕਣ ਤੋਂ ਪਹਿਲਾਂ ਦਸ ਵਾਰੀ ਸੋਚੇਗਾ।

ਇਸ ਮੌਕੇ ਮੈਡਮ ਮਨਦੀਪ ਅਟਵਾਲ ਦੇ ਨਾਲ ਮੀਨੂ ਅਟਵਾਲ,ਅਨੂ ਗੁਪਤਾ,ਕੁੰਦਨ ਕੌਰ,ਪ੍ਰਵੀਨ ਧੁੱਤੀ, ਆਸ਼ਾ ਬਜਾਜ,ਰੇਨੂ ਸਾਹਨੀ, ਗੀਤਾ ਆਰੋੜਾ, ਕਿਰਨ ਕਤਿਯਾਲ, ਪ੍ਰੇਮ ਸ਼ਰਮਾ, ਸੁਦੇਸ਼ ਸ਼ਰਮਾ, ਦਿਵਯ ਚੋਪੜਾ, ਸੁਨੀਤਾ ਸਹਿਗਲ,ਨੀਲਮ ਆਰੋੜਾ, ਅਨੁਰਾਧਾ ਅਗਰਵਾਲ, ਹਰਪ੍ਰੀਤ ਕੌਰ, ਸ਼ਵੇਤਾ ਕਤਿਆਲ,ਪੂਜਾ ਨਯੀਅਰ, ਮੀਨੂ ਚੋਪੜਾ, ਸੰਤੋਸ਼ ਮਲਹੋਤਰਾ, ਅੰਜਲੀ ਅਨੰਦ, ਅੰਜੂ ਮਹਿੰਦਰੂ, ਆਸ਼ਾ ਹਾਂਡਾ ਤੇ ਹੋਰ ਬਹੁਤ ਸਾਰੀਆਂ ਮਹਿਲਾ ਲੀਡਰ ਸ਼ਾਮਲ ਸਨ। ਇਸ ਤੋਂ ਪਹਿਲਾਂ ਵਾਰਡ ਨੰਬਰ 20 ਵਿਚ ਧਰਮਿੰਦਰ ਧੁੱਤੀ ਦੇ ਘਰ ਇਕ ਮੀਟਿੰਗ ਵੀ ਕੀਤੀ ਗਈ ਜੋ ਇਕ ਜਲਸੇ ਦੇ ਰੂਪ ਵਿਚ ਬਦਲ ਗਈ।