You are currently viewing ਜਲੰਧਰ ਵਿੱਚ ਅੱਜ ਡਾ. ਚਰਨਜੀਤ ਸਿੰਘ ਅਟਵਾਲ ਦੇ ਹਕ ਵਿੱਚ ਅਕਾਲੀ ਦਲ-ਭਾਜਪਾ ਵਲੋਂ ਕੱਢਿਆ ਜਾਵੇਗਾ ਵੱਡੇ ਪੱਧਰ ‘ਤੇ ਰੋਡ ਸ਼ੋਅ

ਜਲੰਧਰ ਵਿੱਚ ਅੱਜ ਡਾ. ਚਰਨਜੀਤ ਸਿੰਘ ਅਟਵਾਲ ਦੇ ਹਕ ਵਿੱਚ ਅਕਾਲੀ ਦਲ-ਭਾਜਪਾ ਵਲੋਂ ਕੱਢਿਆ ਜਾਵੇਗਾ ਵੱਡੇ ਪੱਧਰ ‘ਤੇ ਰੋਡ ਸ਼ੋਅ

 

ਜਲੰਧਰ —ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਚੋਣ ਲੜ• ਰਹੇ ਆਪਣੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੀ ਜੇਤੂ ਮਹਿੰਮ ਨੂੰ ਅੱਗੇ ਵਧਾਉਣ ਦੇ ਉਤਸ਼ਾਹ ਵਿਚ ਕੱਲ 17 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ ਵੱਡੇ ਪੱਧਰ ‘ਤੇ ਰੋਡ ਸ਼ੋਅ ਕੀਤਾ ਜਾ ਰਿਹਾ ਹੈ। ਪਿੰ੍ਰਸੀਪਲ ਇੰਦਰਜੀਤ ਸਿੰਘ ਅਤੇ ਜਥੇ. ਤੇਗਾ ਸਿੰਘ ਬੱਲ ਵਲੋਂ ਦਿਤੀ ਗਈ ਜਾਣਕਾਰੀ ਅਨੁਸਾਰ ਇਸ ਰੋਡ ਸ਼ੋਅ ਸਬੰਧੀ ਸਵੇਰੇ 10.30 ਵਜੇ ਮਾਡਲ ਟਾਊਨ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਸਾਹਮਣੇ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਆਗੂ ਤੇ ਵਰਕਰ ਇਕੱਤਰ ਹੋਣਗੇ ਜਿਥੋਂ ਇਹ ਰੋਡ ਸ਼ੋਅ ਗੁਰੂ ਤੇਗ ਬਹਾਦਰ ਨਗਰ ਰਾਹੀਂ ਹੁੰਦਾ ਹੋਇਆ ਗੋਲ ਮਾਰਕਿਟ ਅਤੇ ਫਿਰ ਮਿੱਠਾ ਪੁਰ ਤੇ ਹੋਰਨਾ ਪਿੰਡਾਂ ਵਿਚੋਂ ਲੋਕਾਂ ਨਾਲ ਆਪਣੀ ਸਾਂਝ ਪਕੇਰੀ ਰੱਖਦਾ ਹੋਇਆ ਵਾਪਸ ਪਰਤੇਗਾ। ਉਕਤ ਆਗੂਆਂ ਨੇ ਦਸਿਆ ਕਿ ਅੱਜ ਦੇ ਅਤਿਅੰਤ ਕਾਮਯਾਬ ਪੈਦਲ ਮਾਰਚ ਤੋਂ ਬਾਅਦ 17 ਮਈ ਦੇ ਰੋਡ ਸ਼ੋਅ ਲਈ ਵੀ ਦੋਹਾਂ ਪਾਰਟੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।