You are currently viewing ਜਲੰਧਰ : ਬਹੁਜਨ ਸਮਾਜ ਪਾਰਟੀ ਨੂੰ ਵਡਾ ਝੱਟਕਾ, BSP ਦਾ ਸੀਨੀਅਰ ਲੀਡਰ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

ਜਲੰਧਰ : ਬਹੁਜਨ ਸਮਾਜ ਪਾਰਟੀ ਨੂੰ ਵਡਾ ਝੱਟਕਾ, BSP ਦਾ ਸੀਨੀਅਰ ਲੀਡਰ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ

 

ਜਲੰਧਰ,3 ਮਈ (ਅਮਨ ਬਗਾ) ਸ੍ਰੋਮਣੀ ਅਕਾਲੀ ਦਲ – ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਦੀ ਕਾਮਯਾਬ ਮੁਹਿੰਮ ਨੂੰ ਉਦੋਂ ਹੋਰ ਬੱਲ ਮਿਲਿਆ ਜਦੋਂ ਬਹੁਜਨ ਸਮਾਜ ਪਾਰਟੀ ਦਾ ਸੀਨੀਅਰ ਲੀਡਰ ਰਾਜਪਾਲ ਸਿੰਘ ਸਿੱਧੂ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਸਿੱਧੂ ਤੇ ਸਾਥੀਆਂ ਨੇ ਬਸਪਾ ਛੱਡੀ 

ਸ੍ਰੋਮਣੀ ਅਕਾਲੀ ਦਲ ਦੀ ਵੱਧ ਰਹੀ ਸਿਆਸੀ ਤਾਕਤ ਵਿਚ ਉਦੋਂ ਹੋਰ ਇਜ਼ਾਫਾ ਹੋਇਆ ਜਦੋਂ ਬਹੁਜਨ ਸਮਾਜ ਪਾਰਟੀ ਦੇ ਦੋਆਬਾ ਜ਼ੋਨ ਦੇ ਇੰਚਾਰਜ ਰਾਜਪਾਲ ਸਿੰਘ ਸਿੱਧੂ ਅਤੇ ਉਸ ਦੇ ਵੱਡੀ ਗਿਣਤੀ ਵਿਚ ਸਾਥੀਆਂ ਨੇ ਡਾ.ਚਰਨਜੀਤ ਸਿੰਘ ਅਟਵਾਲ ਦਾ ਸਾਥ ਦੇਣ ਦਾ ਫੈਸਲਾ ਕੀਤਾ। ਇਸ ਸਬੰਧੀ ਇਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਡਾ. ਅਟਵਾਲ ਦੇ ਦਫਤਰ ਵਿਚ ਹੋਇਆ ਜਿਥੇ ਸਾਬਕਾ ਵਿਧਾਇਕ ਇੰਦਰ ਇਕਬਾਲ ਸਿੰਘ ਅਟਵਾਲ ਵਲੋਂ ਸਿੱਧੂ ਤੇ ਉਸ ਦੇ ਸਾਥੀਆਂ ਦਾ ਸਵਾਗਤ ਕੀਤਾ ਗਿਆ। ਉਨ•ਾ ਆਪਣੇ ਸੰਬੋਧਨ ਵਿਚ ਕਿਹਾ ਕਿ ਸ੍ਰੀ ਸਿੱਧੂ ਤੇ ਉਨ•ਾ ਦੇ ਸਾਥੀਆਂ ਨੂੰ ਆਉਣ ਵਾਲੇ ਸਮੇਂ ਦੌਰਾਨ ਸ੍ਰੋਮਣੀ ਅਕਾਲੀ ਦਲ ਵਿਚ ਬਣਦਾ ਪੂਰਾ ਮਾਣ ਸਨਮਾਨ ਦਿਤਾ ਜਾਏਗਾ।  ਰਾਜਪਾਲ ਸਿੰਘ ਸਿੱਧੂ ਨਾਲ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਉਸ ਦੇ ਸਾਥੀਆਂ ਵਿਚ ਸੁਸ਼ੀਲ ਹੰਸ, ਤਜਿੰਦਰ ਸਿੰਘ, ਮਨਵਿੰਦਰ ਸਿੰਘ, ਈਸ਼ਾਂਤ, ਗੌਰਵ ਸਿੱਧੂ,ਸੁਖਵਿੰਦਰ ਸਿੰਘ,ਵਿੰਕਲ ਸਿੰਘ, ਗੋਲਡੀ ਚੋਹਾਨ, ਅਜੇ ਨਾਹਰ, ਸੋਨੂ ਸਹੋਤਾ, ਹੇਮੰਤ ਆਰੋੜਾ,ਰਾਜੀਵ ਵਾਲੀਆ ਸਮੇਤ  ਵੱਡੀ ਗਿਣਤੀ ਵਿਚ ਉਸ ਦੇ ਸਾਥੀ ਸ਼ਾਮਲ ਹਨ।

ਇਸ ਮੌਕੇ ਹੋਏ ਸਮਾਗਮ ਵਿਚ ਸੁਭਾਸ਼ ਸੋਂਧੀ , ਅਮਰਜੀਤ ਸਿੰਘ ਸਿੱਧੂ, ਜਥੇ. ਕੁਲਵੰਤ ਸਿੰਘ ਭਾਟੀਆ, ਬਲਜੀਤ ਸਿੰਘ ਨੀਲਾ ਮਹਿਲ, ਤੇਗਾ ਸਿੰਘ ਬੱਲ, ਬੀਬੀ ਸ਼ਾਈਨਾ ਪਰਵੀਨ, ਗੋਲਡੀ ਭਾਟੀਆ, ਰਣਜੀਤ ਸਿੰਘ ਰਾਣਾ ਤੇ ਕਈ ਹੋਰ ਪਾਰਟੀ ਲੀਡਰਾਂ ਨੇ ਵੀ ਸ੍ਰੀ ਸਿੱਧੂ ਤੇ ਉਸਦੇ ਸਾਥੀਆਂ ਦਾ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ।