You are currently viewing ਕਾਂਗਰਸ ਵਾਲਿਓ ਬਾਕੀ ਗੱਲਾਂ ਛੱਡੋ ਤੇ ਏਹ ਦਸੋ ਕਾਫਲਾ ਕਿਸ ਨੇ ਲੁਟਿਐ— ਡਾ. ਚਰਨਜੀਤ ਸਿੰਘ ਅਟਵਾਲ, ਕਈ ਪਿੰਡਾਂ ਦੇ ਭਰਵੇਂ ਇਕੱਠਾਂ ‘ਚੋਂ ਉਠੀ ਆਵਾਜ਼, ‘ਐਤਕੀਂ ਅਟਵਾਲ-ਐਤਕੀਂ ਅਟਵਾਲ’

ਕਾਂਗਰਸ ਵਾਲਿਓ ਬਾਕੀ ਗੱਲਾਂ ਛੱਡੋ ਤੇ ਏਹ ਦਸੋ ਕਾਫਲਾ ਕਿਸ ਨੇ ਲੁਟਿਐ— ਡਾ. ਚਰਨਜੀਤ ਸਿੰਘ ਅਟਵਾਲ, ਕਈ ਪਿੰਡਾਂ ਦੇ ਭਰਵੇਂ ਇਕੱਠਾਂ ‘ਚੋਂ ਉਠੀ ਆਵਾਜ਼, ‘ਐਤਕੀਂ ਅਟਵਾਲ-ਐਤਕੀਂ ਅਟਵਾਲ’

 

ਜਲੰਧਰ,3 ਮਈ (PLN  )—ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਵਲੋਂ ਅੱਜ ਦਾ ਦੌਰਾ ਹਲਕਾ ਕਰਤਾਰਪੁਰ ਦੇ ਪਿੰਡਾਂ ‘ਤੇ ਵੀ ਕੇਂਦਰਤ ਹੈ। ਹਲਕਾ ਇੰਚਾਰਜ ਸੇਠ ਸਤਪਾਲ ਮੱਲ ਦੀ ਅਗਵਾਈ ਹੇਠ ਅੱਜ ਪਹਿਲਾ ਵੱਡਾ ਇਕੱਠ ਪਿੰਡ ਭਤੀਜਾ ਵਿਖੇ ਹੋਇਆ ਜਿਥੇ ਨਵਾਂ ਪਿੰਡ, ਨੁਸੀ, ਜੱਲਾ ਸਿੰਘ ਅਤੇ ਭਤੀਜਾ ਸਮੇਤ 4 ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿਚ ਇਕੱਠੇ ਹੋਏ। ਏਸ ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਡਾ. ਚਰਨਜੀਤ ਸਿੰਘ ਅਟਵਾਲ ਨੇ ਗਿਣ-ਗਿਣਕੇ ਕਾਂਗਰਸ ਦੇ ਝੂਠੇ ਵਾਅਦੇ ਅਤੇ ਲੋਕ ਮਾਰੂ ਨੀਤੀਆਂ ਬਾਰੇ ਜਾਣਕਾਰੀ ਦਿਤੀ। ਜਦੋਂ ਡਾ. ਅਟਵਾਲ ਨੇ ਕਾਂਗਰਸ ਤੋਂ ਜਵਾਬ ਮੰਗਿਆ ਕਿ ‘ਉਹ ਏਧਰ ਓਧਰ ਦੀਆਂ ਗੱਲਾਂ ਛੱਡੇ ਤਾਂ ਏਹ ਦੱਸੇ ਕਿ ਦੇਸ਼ ਦੇ ਵਿਕਾਸ ਵਾਲਾ ਕਾਫਲਾ ਕਿਸ ਨੇ ਲੁਟਿਆ ਹੈ?’ ਜਿਸ ਦੇ ਜਵਾਬ ਵਿਚ ਇਕੱਠ ਨੇ ਜੈਕਾਰਿਆਂ ਦੀ ਗੂੰਜ ਵਿਚ ਡਾ. ਅਟਵਾਲ ਦੀ ਪ੍ਰਸੰਸਾ ਕੀਤੀ ਤੇ ਉਨ•ਾ ਨੂੰ ਡੱਟਵੀ ਹਿਮਾਇਤ ਕੀਤੀ।

ਇਸ ਤੋਂ ਪਹਿਲਾਂ ਡਾ. ਚਰਨਜੀਤ ਸਿੰਘ ਅਟਵਾਲ ਦਾ ਸਵਾਗਤ ਕਰਨ ਵਾਲਿਆਂ ਵਿਚ ਸਰਪੰਚ ਬੀਬੀ ਸਤਿਆ ਦੇਵੀ, ਗੁਰਜਿੰਦਰ ਸਿੰਘ ਭਤੀਜਾ, ਗੁਰਨੇਕ ਸਿੰਘ ਢਿਲੋਂ, ਰਣਜੀਤ ਸਿੰਘ ਕਾਹਲੋਂ ਤੇ ਪਰਮਜੀਤ ਸਿੰਘ ਕਾਹਲੋਂ ਸਮੇਤ ਅਨੇਕਾਂ ਲੋਕ ਸ਼ਾਮਲ ਸਨ। 

 

ਈਸਪੁਰ, ਮੋਖਾ ਤੇ ਕਾਲਾ ਬਾਹੀਆ ਦੇ ਵਸਨੀਕਾਂ ਵਲੋਂ ਹਿਮਾਇਤ

ਇਸੇ ਤਰ•ਾਂ ਦਾ ਹਿਮਾਇਤੀਆਂ ਦਾ ਭਰਵਾਂ ਇਕੱਠ ਇਥੇ ਪਿੰਡ ਕਾਲਾ ਬਾਹੀਆ ਵਿਖੇ ਵੀ ਹੋਇਆ ਜਿਸ ਵਿਚ ਈਸਪੁਰ ਤੇ ਮੋਖਾ ਪਿੰਡਾਂ ਦੇ ਵਸਨੀਕ ਵੀ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਸਰਪੰਚ ਬਲਵਿੰਦਰ ਕੌਰ ਦੀ ਅਗਵਾਈ ਹੇਠ ਭਾਰੀ ਇਕੱਠ ਨੇ ਡਾ. ਚਰਨਜੀਤ ਸਿੰਘ ਅਟਵਾਲ, ਹਲਕਾ ਇੰਚਾਰਜ ਸੇਠ ਸਤਪਾਲ ਮੱਲ ਤੇ ਅਕਾਲੀ ਆਗੂ ਜਥੇ. ਰਣਜੀਤ ਸਿੰਘ ਕਾਹਲੋਂ ਸਮੇਤ ਆਏ ਮਹਿਮਾਨਾ ਦਾ ਵਿਸ਼ੇਸ਼ ਸਵਾਗਤ ਕਰਦੇ ਹੋਏ ਉਨ•ਾ ਨੂੰ ਸਮਾਰਥਨ ਦੇਣ ਦਾ ਐਲਾਨ ਕੀਤਾ।

ਮੰਨਣਾ, ਬਾਜੀਗਰ ਕਾਲੋਨੀ ਤੇ ਨੌਗੱਜਾ ਵਿਚੋਂ ਵੀ ਸਮਰਥਨ ਦੀ ਗੂੰਜ .

ਡਾਚਰਨਜੀਤ ਸਿੰਘ ਅਟਵਾਲ ਦੀ ਹਿਮਾਇਤ ਵਿਚ ਪਿੰਡ ਨੌਗੱਜਾ ਵਿਖੇ ਵੀ ਤਿੰਨ ਪਿੰਡਾਂ ਦਾ ਭਰਵਾਂ ਇਕੱਠ ਹੋਇਆ ਜਿਸ ਵਿਚ ਨੌਗੱਜਾ ਵਾਸੀਆਂ ਸਮੇਤ ਪਿੰਡ ਮੰਨਣਾ ਅਤੇ ਬਾਜੀਗਰ ਕਾਲੋਨੀ ਦੇ ਲੋਕ ਵੀ ਪੁਜੇ। ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਮਾਹਲ ਦੀ ਅਗਵਾਈ ਵਿਚ ਉਨ•ਾ ਦਾ ਸਵਾਗਤ ਕਰਦੇ ਹੋਏ ਜੈਕਾਰੇ ਲਗਾਕੇ ਅਕਾਲੀ ਦਲ—ਭਾਜਪਾ ਦੇ ਸਮਰਥਨ ਦਾ ਐਲਾਨ ਕੀਤਾ ਗਿਆ।

ਪਿੰਡ ਅੰਬੀਆਂ, ਤੋਹਫਾ, ਚੀਮਾ ਤੇ ਹਸਨਮੁੰਡਾ ਵਾਲਿਆਂ ਵਲੋਂ ਹਿਮਾਇਤ

ਕਰਤਾਰਪੁਰ ਅਸੰਬਲੀ ਹਲਕਾ ਦੇ ਪਿੰਡ ਹਸਨਮੁੰਡਾ ਵਿਖੇ ਵੀ 4 ਪਿੰਡਾਂ ਦਾ ਭਰਵਾਂ ਇਕੱਠ ਹੋਇਆ ਇਸ ਇਕੱਠ ਵਿਚ ਪਿੰਡ ਅੰਬੀਆਂ, ਤੋਹਫਾ ਅਤੇ ਚੀਮਾ ਦੇ ਲੋਕ ਵੀ ਹਾਜ਼ਰ ਸਨ। ਹਸਨਮੁੰਡਾ ਪਿੰਡ ਪੁੱਜਣ ‘ਤੇ ਡਾ. ਚਰਨਜੀਤ ਸਿੰਘ ਅਟਵਾਲ ਤੇ ਉਨ•ਾ ਦੇ ਸਾਥੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਸਰਪੰਚ ਅਮਰਜੀਤ ਕੌਰ ਪਿੰਡ ਅੰਬੀਆਂ ਵੀ ਹਾਜ਼ਰੀਨ ਵਿਚ ਹਾਜਰ ਸਨ।