You are currently viewing ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਦੇਸ਼ ਭਗਤੀ ਦੀ ਚਾਦਰ ਵਿਚ ਲੁਕੋ ਕੇ ਗਰੀਬਾਂ ਦੇ ਹੱਕਾਂ ਨੂੰ ਹਾਈਜੈਕ ਕਰ ਲਿਆ : ਡਾ. ਚਰਨਜੀਤ ਸਿੰਘ ਅਟਵਾਲ

ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਦੇਸ਼ ਭਗਤੀ ਦੀ ਚਾਦਰ ਵਿਚ ਲੁਕੋ ਕੇ ਗਰੀਬਾਂ ਦੇ ਹੱਕਾਂ ਨੂੰ ਹਾਈਜੈਕ ਕਰ ਲਿਆ : ਡਾ. ਚਰਨਜੀਤ ਸਿੰਘ ਅਟਵਾਲ

ਜਲੰਧਰ,3 ਮਈ ()—ਸ੍ਰੋਮਣੀ ਅਕਾਲੀ ਦਲ ਤੇ ਭਾਜਪਾ ਵਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜ ਰਹੇ ਡਾ. ਚਰਨਜੀਤ ਸਿੰਘ ਅਟਵਾਲ ਲਈ ਅੱਜ ਦਾ ਦਿਨ ਵੀ ਭਾਰੀ ਸਮਰਥਨ ਲੈ ਕੇ ਆਇਆ। ਕਰਤਾਰਪੁਰ ਹਲਕੇ ਵਿਚ ਦੁਪਹਿਰ ਤੋਂ ਪਹਿਲਾਂ ਜੋ 3-3, 4-4 ਪਿੰਡਾਂ ਵਲੋਂ ਸਾਂਝੇ ਤੌਰ ਕੀਤੀ ਗਈ ਜੋਰਦਾਰ ਹਿਮਾਇਤ ਦੁਪਹਿਰ ਤੋਂ ਬਾਅਦ ਵੀ ਉਸੇ ਤਰ•ਾਂ ਜਾਰੀ ਰਹੀ।

ਡਾ. ਅਟਵਾਲ ਨੇ ਕਾਂਗਰਸ ਦੀ ਸਖਤ ਆਲੋਚਨਾ ਕਰਦੇ ਹੋਏ ਕਿਹਾ ਕਿ ਏਸ ਪਾਰਟੀ ਨੇ ਆਪਣੇ ਆਪ ਨੂੰ ਦੇਸ਼ ਭਗਤੀ ਦੀ ਚਾਦਰ ਵਿਚ ਲੁਕੋ ਕੇ ਗਰੀਬਾਂ ਦੇ ਹੱਕਾਂ ਨੂੰ ਹਾਈਜੈਕ ਕਰ ਲਿਆ ਹੋਇਆ ਹੈ। ਲੋੜਵੰਦ  ਲੋਕ ਆਪਣੀਆਂ ਲੋੜਾਂ ਦੇ ਭਾਰ ਹੇਠ ਪੀਸੇ ਜਾ ਰਹੇ ਹਨ ਜਿਸ ਦਾ ਕਾਂਗਰਸ ਨੂੰ ਕੋਈ ਫਿਕਰ ਨਹੀਂ ਹੈ।

5 ਪਿੰਡਾਂ ਦੇ ਸਾਂਝੇ ਇਕੱਠ ਵਲੋਂ ਜੋਰਦਾਰ ਹਿਮਾਇਤ

ਅੱਜ ਸਿਖਰ ਦੁਪਹਿਰੇ ਪਿੰਡ ਖੁਸਰੋਪੁਰ ਵਿਖੇ 4 ਹੋਰ ਪਿੰਡਾਂ ਦਾ ਵਿਸ਼ਾਲ ਇਕੱਠ ਹੋਇਆ। ਜਿਸ ਵਿਚ ਬਿਸਰਸਪੁਰ,ਨਾਹਰਪੁਰ, ਪਾੜਾ ਪਿੰਡ ਕਾਲੋਨੀ, ਅਤੇ ਬਖੂ ਨੰਗਲ ਪਿੰਡ ਦੇ ਲੋਕਾਂ ਨੇ ਖੁਸਰੋਪੁਰ ਵਾਸੀਆਂ ਨਾਲ ਸਾਂਝਾ ਸਮਾਗਮ ਕਰਕੇ ਡਾ. ਚਰਨਜੀਤ ਸਿੰਘ ਅਟਵਾਲ ਦਾ ਸਵਾਗਤ ਕਰਦਿਆਂ ਉਨ•ਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਭਰੋਸਾ ਦਿਤਾ। ਇਸ ਮੌਕੇ ਵਿਸ਼ਾਲ ਇਕੱਠ ਵਿਚ ਸੇਠ ਸਤਪਾਲ ਮੱਲ ਹਲਕਾ ਇੰਚਾਰਜ, ਜਥੇ. ਰਣਜੀਤ ਸਿੰਘ ਕਾਹਲੋਂ,ਗੁਰਦੀਪ ਸਿੰਘ, ਗੁਰਨੇਕ ਸਿੰਘ ਢਿਲੋਂ, ਜੱਸ ਭੁੱਲਰ, ਦਲਵੀਰ ਸਿੰਘ ਮਾਨ ਐਡਵੋਕੇਟ, ਮਾਸਟਰ ਹਰਭਜਨ ਸਿੰਘ ਤੇ ਹੋਰ ਅਕਾਲੀ ਦਲ-ਭਾਜਪਾ ਦੇ ਲੀਡਰ ਤੇ ਵਰਕਰ ਵੀ ਹਾਜਰ ਸਨ।

5 ਹੋਰ ਪਿੰਡਾਂ ਵਲੋਂ ਸਾਂਝੀ ਭਰਵੀਂ ਹਿਮਾਇਤ:


ਡਾ. ਚਰਨਜੀਤ ਸਿੰਘ ਅਟਵਾਲ ਦੀ ਹਿਮਾਇਤ ਵਿਚ 5 ਹੋਰ ਪਿੰਡਾਂ ਦੇ ਵਸਨੀਕਾਂ ਨੇ ਜੋਰਦਾਰ ਹਿਮਾਇਤ ਕੀਤੀ ਹੈ। ਇਸ ਸਬੰਧੀ ਸਮਾਗਮ ਪਿੰਡ ਪੱਤੜ ਕਲਾਂ ਵਿਖੇ ਹੋਇਆ। ਜਿਸ ਵਿਚ ਪੱਤੜ ਖੁਰਦ,ਬ੍ਰਹੱਮਪੁਰ, ਫਾਜ਼ਲ ਪੁਰ ਅਤੇ ਘੁਗਸ਼ੋਰ ਪਿੰਡਾਂ ਦੇ ਵਾਸੀ ਵੀ ਪੁਜੇ। ਜਿਨਾ ਨੇ ਇਕਸੁਰ ਹੋਕੇ ਡਾ. ਅਟਵਾਲ ਦਾ ਸਵਾਗਤ ਕਰਦੇ ਹੋਏ ਉਨ•ਾ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਕੇ ਜਿਤਾਉਣ ਦਾ ਪ੍ਰਣ ਕੀਤਾ।

ਸਰਾਏ ਖਾਸ ਤੇ ਟਾਹਲੀ ਸਾਹਿਬ ਪਿੰਡਾਂ ਤੋਂ ਵੀ ਮਿਲੀ ਭਰਵਂੀਂ ਹਿਮਾਇਤ


ਅੱਜ ਸ਼ਾਮ ਵੇਲੇ ਚਰਚਿਤ ਪਿੰਡ ਸਰਾਏ ਖਾਸ ਵਿਚ ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਹਿਮਾਇਤ ਵਿਚ ਭਰਵੀਂ ਮੀਟਿੰਗ ਹੋਈ ਜਿਸ ਵਿਚ ਪਿੰਡ ਟਾਹਲੀ ਸਾਹਿਬ ਦੇ ਲੋਕ ਵੀ ਪੂਰੇ ਉਤਸ਼ਾਹ ਵਿਚ ਪੁਜੇ। ਦੋਹਾਂ ਪਿੰਡਾਂ ਦੇ ਸਾਂਝੇ ਇਕੱਠ ਨੇ ਇਸ ਮੌਕੇ ਡਾ. ਚਰਨਜੀਤ ਸਿੰਘ ਅਟਵਾਲ ਨੂੰ ਵੱਡੀ ਗਿਣਤੀ ਵਿਚ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ ਡਾ. ਅਟਵਾਲ ਤੇ ਉਨ•ਾ ਦੇ ਨਾਲ ਆਏ ਸਾਥੀਆਂ ਦਾ ਸਨਮਾਨ ਕੀਤਾ।