You are currently viewing ਕਾਂਗਰਸ ਦੇ ਕੁਰੱਪਸ਼ਨ ਕਲਚਰ ਨੇ ਮੁਲਕ ਨੂੰ ਲਾਚਾਰ ਕੀਤਾ, ਡਾ. ਅਟਵਾਲ ਕੁਲਾਰ ਤੇ ਚੱਕ ਚੇਲਾ ਦੇ ਸਮਾਗਮਾਂ ਵਿਚ ਦਰਜਨਾ ਪਿੰਡਾਂ ਨੇ ਅਕਾਲੀ-ਭਾਜਪਾ ਨੂੰ ਦਿਤਾ ਭਰਵਾਂ ਸਮਰਥਨ

ਕਾਂਗਰਸ ਦੇ ਕੁਰੱਪਸ਼ਨ ਕਲਚਰ ਨੇ ਮੁਲਕ ਨੂੰ ਲਾਚਾਰ ਕੀਤਾ, ਡਾ. ਅਟਵਾਲ ਕੁਲਾਰ ਤੇ ਚੱਕ ਚੇਲਾ ਦੇ ਸਮਾਗਮਾਂ ਵਿਚ ਦਰਜਨਾ ਪਿੰਡਾਂ ਨੇ ਅਕਾਲੀ-ਭਾਜਪਾ ਨੂੰ ਦਿਤਾ ਭਰਵਾਂ ਸਮਰਥਨ

ਮਹਿਤਪੁਰ/ ਜਲੰਧਰ, ਕਾਂਗਰਸ ਦੇ ਲੰਬਾ ਸਮਾਂ ਕਾਰਜਕਾਲ ਦੌਰਾਨ ਮਚਾਏ ਕੁਰੱਪਸ਼ਨ ਕਲਚਰ ਨੇ ਮੁਲਕ ਨੂੰ ਲਾਚਾਰ ਬਣਾ ਕੇ ਰੱਖ ਦਿਤਾ ਹੈ ਅਤੇ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਨੇ ਆਪਣੀ ਕਾਮਯਾਬ ਹਕੂਮਤ ਨਾਲ ਠੋਸ ਚਨੌਤੀ ਪੈਦਾ ਕਰ ਦਿਤੀ ਤਾਂ ਕਾਂਗਰਸ ਕੋਲੋਂ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ। ਉਕਤ ਸ਼ਬਦਾ ਦਾ ਪ੍ਰਗਟਾਵਾ ਜਲੰਧਰ ਲੋਕ ਸਭਾ ਹਲਕੇ ਤੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਨੇ ਆਪਣੇ ਮਹਿਤਪੁਰ ਦੋਰੇ ਦੌਰਾਨ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨਾਂ ਕਿਹਾ ਕਿ ਦੇਸ ਦੇ ਵਿਕਾਸ ਅਤੇ ਤਰੱਕੀ ਲਈ ਦੁਬਾਰਾ ਕੇਂਦਰ ਚ ਐਨ.ਡੀ.ਏ. ਸਰਕਾਰ ਬਣਨੀ ਚਾਹੀਦੀ ਹੈ। ਇਸ ਮੌਕੇ ਉਨਾਂ ਸੂਬੇ ਦੀ ਕਾਂਗਰਸ ਸਰਕਾਰ ਤੇ ਨਿਸਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ, ਜਿਸ ਕਾਰਨ ਲੋਕਾਂ ਚ ਕਾਂਗਰਸ ਸਰਕਾਰ ਖਿਲਾਫ ਜਬਰਦਸਤ ਰੋਸ ਅਤੇ ਗੁੱਸਾ ਹੈ, ਜੋ 19 ਮਈ ਨੂੰ ਵੋਟਾਂ ਜਰੀਏ ਕੱਢਣਗੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨਾਂ ਦੇ ਹੱਕ ਵਿੱਚ ਵੋਟ ਦੇ ਕੇ ਸ੍ਰੀ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ। ਡਾ. ਅਟਵਾਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਚ ਪਿੰਡ ਕੁਲਾਰ ਪੁੱਜਣ ਤੇ ਸੰਤੋਖ ਸਿੰਘ, ਗੁਰਦੇਵ ਸਿੰਘ, ਗੁਰਬਖਸ਼ ਸਿੰਘ, ਕੁਲਬੀਰ ਸਿੰਘ, ਅੱਛਰ ਸਿੰਘ ਆਦਿ ਸਥਾਨਕ ਆਗੂਆਂ ਨੇ ਭਰਵੇਂ ਇਕੱਠਾਂ ਦੌਰਾਨ ਹਮਾਇਤ ਦੇਣ ਦਾ ਐਲਾਨ ਕੀਤਾ। ਪਿੰਡ ਕੁਲਾਰ ਵਿਖੇ ਹੋਏ ਇਕੱਠ ਚ ਨਰੰਗਪੁਰ, ਦੋਨਾ, ਕੋਟਲਾ, ਹੇਰਾਂ, ਫਤਿਹਪੁਰ, ਮੁਬਾਰਕਪੁਰ, ਮਹਿਸਮਪੁਰ ਆਦਿ ਪਿੰਡਾਂ ਦੇ ਲੋਕ ਬੜੇ ਚਾਅ ਨਾਲ ਪੁੱਜੇ ਹੋਏ ਸਨ।ਚਕ ਚੇਲਾ ਪਿੰਡ ਚ ਵੀ ਲੋਕਾਂ ਵਲੋਂ ਹਮਾਇਤ ਦਾ ਐਲਾਨਇਸੇ ਤਰਾਂ ਪਿੰਡ ਚੱਕ ਚੇਲਾ ਚ ਸੀਚੇਵਾਲ, ਢਾਢੋਵਾਲ, ਮੋਠੀਪੁਰ, ਮਹਿਮੂਵਾਲ, ਜੂਮਨਪੁਰ, ਮਾਲੂਵਾਲ, ਮਾਲਾ ਛੱਨਾ ਆਦਿ ਪਿੰਡਾਂ ਦੇ ਵਾਸੀਆਂ ਨੇ ਪੁੱਜਕੇ ਡਾ. ਅਟਵਾਲ ਨੂੰ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ। ਇਸ ਮੌਕੇ ਜਗਤਾਰ ਸਿੰਘ ਸਾਬਕਾ ਸਰਪੰਚ, ਸੂਬਾ ਸਿੰਘ ਯੂਥ ਲੀਡਰ, ਜਸਪਾਲ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਨਿਰਮਲ ਸਿੰਘ ਨੰਬਰਦਾਰ, ਸੁਰਜੀਤ ਸਿੰਘ ਸਾਬਕਾ ਚੇਅਰਮੈਨ, ਦੌਲਤ ਸਿੰਘ, ਹਰਦੇਵ ਸਿੰਘ ਪੱਡਾ, ਕਰਮ ਸਿੰਘ, ਸੰਤੋਖ ਸਿੰਘ, ਗੁਰਮੇਜ ਸਿੰਘ ਭਲਵਾਨ, ਜੈਮਲ ਸਿੰਘ, ਪਿਆਰਾ ਸਿੰਘ, ਗੁਰਬਚਨ ਸਿੰਘ, ਮਲਕੀਤ ਸਿੰਘ, ਹਰਵਿੰਦਰ ਸਿੰਘ, ਦਾਰਾ ਸਿੰਘ ਨੇ ਭਰਵੇਂ ਇਕੱਠ ਚ ਡਾ. ਅਟਵਾਲ ਦਾ ਜੋਰਦਾਰ ਸਵਾਗਤ ਕੀਤਾ।ਫੋਟੋ- ਪਿੰਡ ਕੁਲਾਰ ਤੇ ਚੱਕ ਚੇਲਾ ਵਿਖੇ ਜਲੰਧਰ ਤੋਂ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਅਟਵਾਲ ਪ੍ਰਚਾਰ ਕਰਦੇ ਹੋਏ