You are currently viewing ਅਕਾਲੀ ਦਲ-ਭਾਜਪਾ ਅੱਜ 16 ਮਈ ਨੂੰ ਜਲੰਧਰ ਚ ਨਿਕਾਲੇਗੀ ਵਿਸ਼ਾਲ ਪੈਦਲ ਮਾਰਚ

ਅਕਾਲੀ ਦਲ-ਭਾਜਪਾ ਅੱਜ 16 ਮਈ ਨੂੰ ਜਲੰਧਰ ਚ ਨਿਕਾਲੇਗੀ ਵਿਸ਼ਾਲ ਪੈਦਲ ਮਾਰਚ

ਜਲੰਧਰ—ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਵਲੋਂ ਆਪਣੇ ਜਲੰਧਰ ਲੋਕ ਸਭਾ ਹਲਕੇ ਤੋਂ ਸਾਂਝੇ, ਬੇਦਾਗ ਅਤੇ ਸੀਨੀਅਰ ਸਿਆਸਤਦਾਨ ਡਾ. ਚਰਨਜੀਤ ਸਿੰਘ ਅਟਵਾਲ ਲਈ ਸਾਂਝੀ ਚੋਣ ਮੁਹਿੰਮ ਨੂੰ ਲਗਾਤਾਰ ਸਰਗਰਮ ਰੱਖਦੇ ਹੋਏ 16 ਮਾਰਚ ਦਿਨ ਵੀਰਵਾਰ ਨੂੰ ਵਿਸ਼ਾਲ ਪੈਦਲ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ ਸਵੇਰੇ 10.30 ਵਜੇ ਡਾ. ਅਟਵਾਲ ਦੀ ਅਗਵਾਈ ਹੇਠ ਕੰਪਨੀ ਬਾਗ ਚੌਂਕ ਵਿਚ ਇਕੱਤਰ ਹੋਇਆ ਜਾਏਗਾ ਉਸ ਤੋਂ ਬਾਅਦ ਜੋਤੀ ਚੌਂਕ, ਰੈਣਕ ਬਾਜ਼ਾਰ, ਸ਼ੇਖਾਂ ਬਾਜ਼ਾਰ, ਫੁਲਾਂ ਵਾਲਾ ਚੌਂਕ, ਮਾਈ ਹੀਰਾਂ ਗੇਟ, ਅੱਡਾ ਹੁਸ਼ਿਆਰਪੁਰ, ਪੰਜ-ਪੀਰ ਚੌਂਕ, ਭਗਤ ਸਿੰਘ ਚੌਂਕ, ਫਗਵਾੜਾ ਗੇਟ, ਮਿਲਾਪ ਚੌਂਕ ਰਾਹੀਂ ਹੁੰਦਾ ਹੋਇਆ ਇਹ ਪੈਦਲ ਮਾਰਚ ਕੰਪਨੀ ਬਾਗ ਚੌਂਕ ਵਿਖੇ ਹੀ ਆਕੇ ਸਮਾਪਤ ਹੋਏਗਾ। ਇਸ ਸਬੰਧੀ ਜਥੇ: ਕੁਲਵੰਤ ਸਿੰਘ ਮੰਨਣ ਜਿਲ•ਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੀ ਰਮਨ ਪੱਬੀ ਜਿਲ•ਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਨੇ ਬਿਆਨ ਜਾਰੀ ਕਰਦੇ ਹੋਏ ਸਾਰੇ ਵਰਕਰਾਂ ਅਤੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੇਲੇ ਸਿਰ ਇਸ ਪੈਦਲ ਮਾਰਚ ਵਿਚ ਸ਼ਾਮਲ ਹੋਕੇ ਆਮ ਜਨਤਾ ਵਿਚ ਉਤਸ਼ਾਹ ਵਧਾਉਣ। 
ਇਸ ਪੈਦਲ ਮਾਰਚ ਸਬੰਧੀ ਅੱਜ ਪਾਰਟੀ ਦਫਤਰ ਵਿਚ ਅਕਾਲੀ ਦਲ-ਭਾਜਪਾ ਦੀ ਜਰੂਰੀ ਮੀਟਿੰਗ ਹੋਈ ਜਿਸ ਵਿਚ ਉਕਤ ਪ੍ਰੋਗਰਾਮ ਸਬੰਧੀ ਅੰਤਿਮ ਰੂਪ ਦਿਤਾ ਗਿਆ। ਮੀਟਿੰਗ ਵਿਚ ਸਰਬਜੀਤ ਸਿੰਘ ਮੱਕੜ, ਮਨੋਰੰਜਨ ਕਾਲੀਆ, ਕੇਡੀ ਭੰਡਾਰੀ, ਮਹਿੰਦਰ ਭਗਤ, ਸੁਰੇਸ਼ ਸਹਿਗਲ, ਕਮਲਜੀਤ ਸਿੰਘ ਭਾਟੀਆ, ਕੁਲਦੀਪ ਸਿੰਘ ਓਬਰਾਏ, ਗੁਰਪ੍ਰਤਾਪ ਸਿੰਘ ਪੰਨੂ, ਪਰਮਜੀਤ ਸਿੰਘ ਰੇਰੂ, ਰਾਣਾ ਹੰਸ ਰਾਜ, ਅਮਰਜੀਤ ਸਿੰਘ ਕਿਸ਼ਨਪੁਰਾ, ਕੁਲਦੀਪ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਾ, ਮਨਿੰਦਰ ਪਾਲ ਸਿੰਘ ਗੁੰਬਰ, ਪ੍ਰਿੰ. ਇੰਦਰਜੀਤ ਸਿੰਘ, ਤੇਗਾ ਸਿੰਘ ਬੱਲ, ਇਕਬਾਲ ਸਿੰਘ ਢੀਂਡਸਾ, ਪ੍ਰੀਤਮ ਸਿੰਘ ਮਿੱਠੂ ਬਸਤੀ, ਪ੍ਰਵੇਸ਼ ਤਾਂਗੜੀ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ,  ਦਿਲਬਾਗ ਹੁਸੈਨ, ਜਸਬੀਰ ਸਿੰਘ ਦਕੋਹਾ, ਅਮਰਪ੍ਰੀਤ ਸਿੰਘ ਮੋਂਟੀ, ਕੁਲਦੀਪ ਸਿੰਘ ਰਾਜੂ, ਸਰਬਜੀਤ ਸਿੰਘ ਪਨੇਸਰ, ਬਲਬੀਰ ਸਿੰਘ ਬਿਟੂ, ਪਰਮਜੀਤ ਸਿੰਘ ਸੇਠੀ, ਕੁਲਤਾਰ ਸਿੰਘ ਕੰਡਾ, ਕੁਲਵਿੰਦਰ ਸਿੰਘ ਚੀਮਾ, ਭਜਨ ਲਾਲ ਚੋਪੜਾ, ਲਾਲ ਚੰਦ, ਰਵਿੰਦਰ ਸਿੰਘ ਰਾਜੂ, ਬਲਵਿੰਦਰ ਸਿੰਘ ਬੀਰਾ, ਜਸਵਿੰਦਰ ਸਿੰਘ ਭੰਵਰਾ, ਗਗਨਦੀਪ ਸਿੰਘ ਨਾਗੀ, ਪਰਮਜੀਤ ਸਿੰਘ ਜੇਪੀ, ਜਰਨੈਲ ਸਿੰਘ ਗੜਦੀਵਾਲਾ, ਸੌਦਾਗਰ ਸਿੰਘ ਔਜਲਾ, ਸੰਤੋਖ ਸਿੰਘ ਸੈਣੀ, ਸਤਨਾਮ ਸਿੰਘ ਲਾਇਲ, ਜਸਵਿੰਦਰ ਸਿੰਘ ਜੱਸਾ, ਕੰਵਲਪ੍ਰੀਤ ਸਿੰਘ ਸ਼ੰਮੀ, ਪਰਦੀਪ ਸਿੰਘ ਵਿੱਕੀ, ਸੁਰਜੀਤ ਸਿੰਘ ਬਾਜਵਾ, ਅਰਜਨ ਸਿੰਘ, ਕੁਲਤਾਰ ਸਿੰਘ ਚਾਵਲਾ, ਹਕੀਕਤ ਸਿੰਘ ਸੈਣੀ ਤੇ ਹੋਰ ਆਗੂ ਸ਼ਾਮਲ ਸਨ।